ਗੁਰਦਾਸਪੁਰ (ਹਰਮਨ, ਵਿਨੋਦ) : ਥਾਣਾ ਸਦਰ ਗੁਰਦਾਸਪੁਰ ਦੀ ਪੁਲਸ ਨੇ 1 ਕਿੱਲੋ ਤੋਂ ਵੱਧ ਅਫੀਮ ਅਤੇ 25 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਐੱਸ. ਆਈ. ਸੁਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਗੰਦਾ ਨਾਲਾ ਪੁਲੀ ਲਿੰਕ ਰੋਡ ਬੱਬਰੀ ਤੋਂ ਮਦਨ ਗੁੱਜਰ ਵਾਸੀ ਸਹਾੜਾ ਥਾਣਾ ਪਾਰਸੋਲੀ ਜ਼ਿਲ੍ਹਾ ਚਿਤੌੜਗੜ੍ਹ ਰਾਜਸਥਾਨ ਪਿੰਡ ਬੱਬਰੀ ਸਾਈਡ ਵੱਲੋਂ ਮੋਢੇ ’ਤੇ ਇਕ ਬੈਗ ਪਾ ਕੇ ਆ ਰਿਹਾ ਸੀ, ਜਿਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਉਕਤ ਵਿਅਕਤੀ ਅਤੇ ਬੈਗ ਦੀ ਚੈਕਿੰਗ ਕੀਤੀ।
ਇਸ ਦੌਰਾਨ ਉਕਤ ਵਿਅਕਤੀ ਦੇ ਬੈਗ ’ਚੋਂ 2 ਮੋਮੀ ਲਿਫਾਫਿਆਂ ’ਚ ਪਾਈ ਹੋਈ 1 ਕਿੱਲੋ 547 ਗ੍ਰਾਮ ਅਫੀਮ ਅਤੇ 25000/-ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਪੁਲਸ ਨੇ ਮਦਨ ਲਾਲ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕੀਤਾ ਹੈ।
ਸੁਖਜਿੰਦਰ ਰੰਧਾਵਾ ਰਾਜਸਥਾਨ ਵਿਧਾਇਕ ਦਲ ਦੀ ਬੈਠਕ ਤੇ ਨਵੇਂ ਪਾਰਲੀਮੈਂਟ ਮੈਂਬਰਾਂ ਦੇ ਸਨਮਾਨ ਸਮਾਰੋਹ 'ਚ ਹੋਏ ਸ਼ਾਮਲ
NEXT STORY