ਗੁਰਦਾਸਪੁਰ (ਹਰਮਨ) : ਗੁਰਦਾਸਪੁਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਅੱਜ ਰਣਜੀਤ ਬਾਗ ਨੇੜੇ ਇਕ ਟਰਾਲਾ ਅਚਾਨਕ ਪਲਟ ਗਿਆ। ਇਸ ਦੌਰਾਨ ਟਰਾਲੇ ਵਿਚ ਲੋਡ ਕਣਕ ਦੀਆਂ ਬੋਰੀਆਂ ਸੜਕ ਵਿਚ ਖਿਲਰ ਗਈਆਂ, ਜਿਸ ਦੇ ਨਾਲ ਹੀ ਆਵਾਜਾਈ ਵੀ ਕਾਫੀ ਸਮਾਂ ਪ੍ਰਭਾਵਿਤ ਰਹੀ। ਜਾਣਕਾਰੀ ਅਨੁਸਾਰ ਰਾਤ 2 ਵਜੇ ਦੇ ਕਰੀਬ ਇਹ ਟਰਾਲਾ ਅਚਾਨਕ ਪਲਟ ਗਿਆ, ਜਿਸ ਦਾ ਅਗਲਾ ਹਿੱਸਾ ਸੜਕ ਵਿਚ ਬਣੇ ਡਿਵਾਈਡਰ ’ਤੇ ਚੜ ਗਿਆ ਅਤੇ ਪਿਛਲਾ ਹਿੱਸਾ ਸੜਕ ਵਿਚ ਪਲਟਣ ਕਾਰਨ ਆਵਾਜਾਈ ਵੀ ਲੰਬਾ ਸਮਾਂ ਪ੍ਰਭਾਵਿਤ ਰਹੀ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਬਰਿਆਰ ਚੌਂਕੀ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕੀਤੀ। ਪੁਲਸ ਨੇ ਭਾਰੀ ਜੱਦੋ-ਜਹਿਦ ਤੋਂ ਬਾਅਦ ਆਵਾਜਾਈ ਬਹਾਲ ਕਰਵਾਈ। ਪੁਲਸ ਮੁਤਾਬਕ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੈ। ਫਿਲਹਾਲ ਪੁਲਸ ਵੱਲੋਂ ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਦੀ ਵੱਡੀ ਕਾਰਵਾਈ: 1 ਕਿਲੋ ਹੈਰੋਇਨ ਤੇ ਡਰੱਗ ਮਨੀ ਸਮੇਤ ਤਿੰਨ ਤਸਕਰ ਗ੍ਰਿਫ਼ਤਾਰ
NEXT STORY