ਜਲੰਧਰ— ਤੁਸੀਂ ਸੀਤਾਫਲ ਦਾ ਨਾਂ ਤਾਂ ਸੁਣਿਆ ਹੀ ਹੋਵੇਗਾ। ਅਕਸਰ ਇਹ ਦੇਖਿਆ ਗਿਆ ਹੈ ਅਸੀਂ ਬੀਜ ਕੱਢ ਕੇ ਸਾਰੀਆਂ ਚੀਜ਼ਾਂ ਖਾਂਦੇ ਹਾਂ। ਭਾਵੇਂ ਉਹ ਸਬਜੀਆਂ ਹੋਣ ਜਾਂ ਫਲ। ਕੁਝ ਫਲ ਅਤੇ ਸਬਜੀਆਂ ਦੇ ਬੀਜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅਜਿਹੇ ਹੀ ਫਲਾਂ 'ਚੋਂ ਇਕ ਫਲ ਹੈ ਸੀਤਾਫਲ।
ਸੀਤਾਫਲ ਦੇ ਬੀਜਾਂ 'ਚ ਭਰੂਪਰ ਮਾਤਰਾ 'ਚ ਆਇਰਨ, ਮੈਗਨੀਸ਼ੀਅਮ, ਫਾਈਬਰ, ਜਿੰਕ, ਕਾਪਰ ਅਤੇ ਕੈਲੋਰੀ ਪਾਈ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਸੀਤਾਫਲ ਦੇ ਬੀਜਾਂ ਦੇ ਲਾਭਾਂ ਦੀ ਜਾਣਕਾਰੀ ਦੇ ਰਹੇ ਹਾਂ।
1. ਜੇ ਤੁਸੀਂ ਨੀਂਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਦੇ ਹੱਲ ਲਈ ਸੀਤਾਫਲ ਦੇ ਬੀਜ ਬਹੁਤ ਲਾਭਕਾਰੀ ਹਨ। ਇਨ੍ਹਾਂ 'ਚ ਐਮੀਨੋ ਐਸਿਡ ਟ੍ਰਿਪਟੋਫਨ ਦੀ ਮੌਜੂਦਗੀ ਸਰੀਰ 'ਚ ਸੇਰੋਟੋਨਿਨ ਨੂੰ ਪਰਿਵਰਤਿਤ ਕਰ ਕੇ ਡੂੰਘੀ ਨੀਂਦ ਸੋਣ 'ਚ ਮਦਦ ਕਰਦੇ ਹਨ।
2. ਮਾਹਰਾਂ ਮੁਤਾਬਕ ਸੀਤਾਫਲ ਦੇ ਬੀਜ ਦਿਲ ਦੇ ਮਰੀਜਾਂ ਲਈ ਲਾਭਕਾਰੀ ਹੁੰਦੇ ਹਨ। ਇਸ ਦੇ ਬੀਜ ਮੈਗਨੀਸ਼ੀਅਮ ਦਾ ਚੰਗਾ ਸਰੋਤ ਹਨ।
3. ਸੀਤਾਫਲ ਦੇ ਬੀਜ ਸਰੀਰ ਦੇ ਪੀ. ਐੱਚ. ਨੂੰ ਬਣਾਈ ਰੱਖਦੇ ਹਨ। ਜਿਸ ਨਾਲ ਪੇਟ 'ਚ ਐਸਿਡ ਨਹੀਂ ਬਣਦਾ। ਇਸ ਨੂੰ ਤੁਸੀਂ ਸਬਜੀ, ਸੂਪ, ਸਲਾਦ ਆਦਿ ਕਿਸੇ ਵੀ ਰੂਪ 'ਚ ਖਾ ਸਕਦੇ ਹੋ।
4. ਸੀਤਾਫਲ ਦੇ ਬੀਜਾਂ 'ਚ ਕਾਫੀ ਮਾਤਰਾ 'ਚ ਜਿੰਕ ਪਾਇਆ ਜਾਂਦਾ ਹੈ। ਇਹ ਰੋਗ ਪ੍ਰਤੀਰੋਧੀ ਸਿਸਟਮ ਨੂੰ ਬਿਹਤਰ ਬਣਾਉਂਦਾ ਹੈ। ਇਸ ਦੇ ਨਾਲ ਹੀ ਰੋਗਾਂ ਨਾਲ ਲੜਨ ਦੀ ਸਮੱਰਥਾ ਪ੍ਰਦਾਨ ਕਰਦਾ ਹੈ।
ਦਿਨ 'ਚ ਇਕ ਅੰਡਾ ਕਰੇਗਾ ਕਮਾਲ, ਇਸ ਤਰ੍ਹਾਂ ਕਰੋ ਇਸਤੇਮਾਲ
NEXT STORY