ਨਵੀਂ ਦਿੱਲੀ- ਹਾਲ ਹੀ 'ਚ ਜਦੋਂ ਕੋਰੋਨਾ ਆਪਣੇ ਸਿਖਰ 'ਤੇ ਸੀ ਫਿਰ ਤੁਸੀਂ ਸੁਣਿਆ ਹੋਵੇਗਾ ਕਿ ਲੋਕਾਂ ਨੂੰ ਗਲੇ ਅਤੇ ਸਾਹ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਫਟਕੜੀ ਨਾਲ ਗਰਾਰੇ ਕਰਨ ਦੀ ਸਲਾਹ ਦਿੱਤੀ ਗਈ ਸੀ। ਬਹੁਤ ਸਾਰੇ ਲੋਕਾਂ ਨੇ ਫਟਕੜੀ ਦੀ ਵਰਤੋਂ ਜ਼ਰੂਰ ਕੀਤੀ ਹੋਵੇਗੀ ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਫਟਕੜੀ ਦਾ ਇਹ ਉਪਾਅ ਕੋਈ ਨਵਾਂ ਨਹੀਂ ਹੈ। ਫਟਕੜੀ ਦੀ ਵਰਤੋਂ ਕਈ ਅਜਿਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ। ਦਰਅਸਲ ਫਟਕੜੀ ਕਈ ਤਰੀਕਿਆਂ ਨਾਲ ਸਾਡੇ ਲਈ ਲਾਭਕਾਰੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਫਟਕੜੀ ਦੇ ਕੀ-ਕੀ ਫ਼ਾਇਦੇ ਹਨ।
ਦੰਦਾਂ ਦਾ ਦਰਦ ਅਤੇ ਮੂੰਹ ਦੀ ਬਦਬੂ ਦੂਰ ਕਰੋ : ਤੁਸੀਂ ਦੰਦਾਂ ਦੇ ਦਰਦ ਤੋਂ ਰਾਹਤ ਲਈ ਫਟਕੜੀ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਇਕ ਗਿਲਾਸ ਪਾਣੀ ਵਿਚ ਫਟਕੜੀ ਪਾਊਡਰ ਮਿਲਾਓ ਅਤੇ ਇਸ ਨਾਲ ਕੁਝ ਮਿੰਟਾਂ ਲਈ ਗਰਾਗੇ ਕਰੋ। ਜੇ ਤੁਹਾਡੇ ਮੂੰਹ ਚੋਂ ਬਦਬੂ ਆਉਂਦੀ ਹੈ ਤਾਂ ਇਸ ਦੀ ਵਰਤੋਂ ਇਸ ਨੂੰ ਹਟਾਉਣ ਲਈ ਵੀ ਕੀਤੀ ਜਾ ਸਕਦੀ ਹੈ।
ਸੱਟ ਲੱਗਣ ਦੀ ਸਥਿਤੀ ਵਿੱਚ : ਫਟਕੜੀ ਦੀ ਵਰਤੋਂ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਖ਼ੂਨ ਵਗਣ ਨੂੰ ਰੋਕਣ ਲਈ ਕੀਤੀ ਜਾ ਸਕਦੀ ਹੈ। ਸੱਟ ਲੱਗਣ 'ਤੇ ਫਟਕੜੀ ਦਾ ਟੁਕੜਾ ਲਗਾਉਣ ਨਾਲ ਖ਼ੂਨ ਵਗਣਾ ਬੰਦ ਹੋ ਜਾਂਦਾ ਹੈ।
ਝੁਰੜੀਆਂ ਨੂੰ ਘਟਾਓ : ਤੁਸੀਂ ਇਸ ਦੀ ਵਰਤੋਂ ਚਿਹਰੇ ਜਾਂ ਹੱਥਾਂ ਅਤੇ ਪੈਰਾਂ ਦੀਆਂ ਝੁਰੜੀਆਂ ਨੂੰ ਘਟਾਉਣ ਲਈ ਵੀ ਕਰ ਸਕਦੇ ਹੋ। ਇਸ ਦੇ ਲਈ ਫਟਕੜੀ ਦੇ ਟੁਕੜੇ ਨਾਲ ਕੁਝ ਮਿੰਟਾਂ ਲਈ ਚਿਹਰੇ ਅਤੇ ਹੱਥਾਂ ਅਤੇ ਪੈਰਾਂ ਦੀ ਮਾਲਸ਼ ਕਰੋ, ਫਿਰ ਪਾਣੀ ਨਾਲ ਧੋ ਲਓ।
ਪਾਣੀ ਸਾਫ਼ ਕਰੋ : ਇੱਥੇ ਬਹੁਤ ਸਾਰੇ ਲੋਕ ਹਨ ਜੋ ਵਾਟਰ ਪਿਊਰੀਫਾਇਰ ਤੋਂ ਪਾਣੀ ਦੀ ਬਜਾਏ ਟੂਟੀ ਦੇ ਪਾਣੀ ਦੀ ਵਰਤੋਂ ਕਰਦੇ ਹਨ। ਇਸ ਪਾਣੀ ਵਿਚੋਂ ਗੰਦਗੀ ਨੂੰ ਦੂਰ ਕਰਨ ਲਈ ਫਟਕੜੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਫਟਕੜੀ ਦੇ ਵੱਡੇ ਟੁਕੜੇ ਨੂੰ ਪਾਣੀ ਵਿਚ ਡੁਬੋ ਕੇ ਅੱਧੇ ਮਿੰਟ ਲਈ ਇਸ ਨੂੰ ਘੁਮਾਓ ਫਿਰ ਕੁਝ ਸਮੇਂ ਲਈ ਪਾਣੀ ਨੂੰ ਢੱਕ ਕੇ ਰੱਖੋ। ਕੁਝ ਸਮੇਂ ਬਾਅਦ ਸਾਰੀ ਮੈਲ ਪਾਣੀ ਹੇਠ ਆ ਜਾਏਗੀ।
ਪਸੀਨੇ ਦੀ ਬਦਬੂ ਦੂਰ ਕਰੋ : ਕੁਝ ਲੋਕਾਂ ਦੇ ਪਸੀਨੇ ਤੋਂ ਬਦਬੂ ਆਉਂਦੀ ਹੈ। ਇਸ ਨੂੰ ਦੂਰ ਕਰਨ ਲਈ ਲਈ ਤੁਸੀਂ ਨਹਾਉਣ ਵਾਲੇ ਪਾਣੀ ਵਿਚ ਦੋ ਚੁਟਕੀ ਫਟਕੜੀ ਦਾ ਪਾਊਡਰ ਸ਼ਾਮਲ ਕਰੋ। ਇਸ ਨਾਲ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ।
ਸਿਰ ਦੀ ਮੈਲ ਅਤੇ ਜੂਆਂ ਨੂੰ ਹਟਾਓ : ਤੁਸੀਂ ਸਿਰ ਤੋਂ ਗੰਦਗੀ ਅਤੇ ਜੂਆਂ ਨੂੰ ਕੱਢਣ ਲਈ ਵੀ ਫਟਕੜੀ ਦੀ ਮਦਦ ਲੈ ਸਕਦੇ ਹੋ। ਇਸ ਦੇ ਲਈ ਫਟਕੜੀ ਨੂੰ ਪੀਸ ਕੇ ਇਸ ਨੂੰ ਪਾਣੀ ਵਿਚ ਮਿਲਾਓ ਫਿਰ ਇਸ ਪਾਣੀ ਨਾਲ ਸਿਰ ਅਤੇ ਵਾਲ਼ਾਂ ਨੂੰ ਧੋ ਲਓ। ਇਸ ਨਾਲ ਬਹੁਤ ਰਾਹਤ ਮਿਲੇਗੀ।
ਖ਼ੂਨ ਦੇ ਜੰਮਣ ਨੂੰ ਰੋਕਣ : ਕਈ ਵਾਰ ਸੱਟ ਲੱਗਣ ਜਾਂ ਡਿੱਗਣ ਤੋਂ ਬਾਅਦ ਜ਼ਖਮ ਨਜ਼ਰ ਨਹੀਂ ਆਉਂਦਾ ਤੇ ਖ਼ੂਨ ਜੰਮਣ (ਬਲੱਡ ਕਲਾਟਿੰਗ) ਦਾ ਖਤਰਾ ਰਹਿੰਦਾ ਹੈ ਤਾਂ ਫਟਕੜੀ ਦੀ ਵਰਤੋਂ ਖ਼ੂਨ ਨੂੰ ਜੰਮਣ ਤੋਂ ਰੋਕਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਤੁਸੀਂ ਇਕ ਗਲਾਸ ਕੋਸੇ ਦੁੱਧ ਦੇ ਨਾਲ ਅੱਧਾ ਚਮਚਾ ਫਟਕੜੀ ਦੇ ਪਾਊਡਰ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਕਾਰਨ ਸਰੀਰ ਵਿਚ ਖ਼ੂਨ ਜੰਮਣ ਦਾ ਕੋਈ ਖ਼ਤਰਾ ਨਹੀਂ ਹੁੰਦਾ।
ਸ਼ੇਵ ਕਰਨ ਤੋਂ ਬਾਅਦ ਵਰਤਿਆ ਜਾ ਸਕਦਾ ਹੈ : ਸ਼ੇਵ ਕਰਨ ਤੋਂ ਬਾਅਦ ਸ਼ੇਵੇ ਵਾਲੇ ਖੇਤਰ 'ਤੇ ਫਟਕੜੀ ਦੇ ਟੁਕੜੇ ਨੂੰ ਰਗੜਨਾ ਐਂਟੀ-ਸੈਪਟਿਕ ਦਾ ਕੰਮ ਕਰਦਾ ਹੈ। ਜਿਸ ਕਾਰਨ ਸੰਕਰਮਣ ਦਾ ਕੋਈ ਜੋਖਮ ਨਹੀਂ ਹੁੰਦਾ। ਇਸ ਦੇ ਨਾਲ ਜੇ ਚਿਹਰੇ 'ਤੇ ਕੱਟ ਲੱਗ ਗਿਆ ਹੈ ਜਾਂ ਸ਼ੇਵਿੰਗ ਕਰਦੇ ਸਮੇਂ ਬਲੇਡ ਨਾਲ ਖੂਨ ਨਿਕਲਦਾ ਹੈ ਤਾਂ ਫਟਕੜੀ ਦੀ ਵਰਤੋਂ ਨਾਲ ਵੀ ਫ਼ਾਇਦਾ ਹੁੰਦਾ ਹੈ।
ਜਾਣੋ ਲੀਵਰ ’ਚ ਫੈਟ ਇਕੱਠੀ ਹੋਣ ਦੇ ਕਾਰਨ ਤੇ ਲੱਛਣ, ਦੂਰ ਕਰਨ ਲਈ ਲੱਸੀ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ
NEXT STORY