ਨਵੀਂ ਦਿੱਲੀ- ਕੋਰੋਨਾ ਲਾਗ ਦਾ ਪ੍ਰਕੋਪ ਦੇਸ਼ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ‘ਚ ਤਾਂ ਇਸ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਅਜਿਹੇ ‘ਚ ਹਰੇਕ ਨੂੰ ਇਸ ਤੋਂ ਬਚਣ ਅਤੇ ਜਲਦੀ ਠੀਕ ਹੋਣ ਲਈ ਇਮਿਊਨਿਟੀ ਵਧਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਲਈ ਰੋਜ਼ਾਨਾ ਦੀ ਖੁਰਾਕ ‘ਚ ਲਸਣ ਸ਼ਾਮਲ ਕਰਨਾ ਬਿਹਤਰ ਆਪਸ਼ਨ ਹੈ। ਇਹ ਪੋਸ਼ਕ ਤੱਤਾਂ ਦੇ ਨਾਲ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਫੰਗਲ, ਐਂਟੀ-ਬੈਕਟਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ ਆਯੁਰਵੈਦਿਕ ਗੁਣ ਹੋਣ ਨਾਲ ਇਸ ਨੂੰ ਔਸ਼ਦੀ ਰੂਪ ਮੰਨਿਆ ਜਾਂਦਾ ਹੈ।
ਲਸਣ 'ਚ ਮੌਜੂਦ ਪੋਸ਼ਕ ਤੱਤ
ਲਸਣ ਦੀ 1 ਕਲੀ ‘ਚ 4 ਕੈਲੋਰੀ, ਜ਼ਿਆਦਾ ਮਾਤਰਾ ‘ਚ ਪ੍ਰੋਟੀਨ, ਫੈਟ ਅਤੇ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਆਇਰਨ, ਜ਼ਿੰਕ, ਵਿਟਾਮਿਨ, ਮੈਗਨੀਸ਼ੀਅਮ, ਕੈਲਸ਼ੀਅਮ ਆਦਿ ਤੱਤ ਹੁੰਦੇ ਹਨ।
ਲਸਣ ਖਾਣ ਦਾ ਸਹੀ ਤਰੀਕਾ
ਇਸ ਦੇ ਲਈ ਸਵੇਰੇ ਖਾਲੀ ਢਿੱਡ 2-3 ਲਸਣ ਦੀਆਂ ਕਲੀਆਂ ਕੱਚੀਆਂ ਜਾਂ ਭੁੰਨ੍ਹ ਕੇ ਖਾਓ। ਜੇਕਰ ਤੁਹਾਨੂੰ ਇਸ ਦੀ ਤਾਸੀਰ ਜ਼ਿਆਦਾ ਗਰਮ ਲੱਗ ਰਹੀ ਹੈ ਤਾਂ ਇਸ ਨੂੰ ਰਾਤ ਭਰ ਪਾਣੀ ‘ਚ ਭਿਓ ਦਿਓ। ਅਗਲੀ ਸਵੇਰ ਇਸ ਨੂੰ ਖਾਓ।
ਤਾਂ ਚੱਲੋ ਜਾਣਦੇ ਹਾਂ ਰੋਗ ਅਨੁਸਾਰ ਲਸਣ ਦੀ ਵਰਤੋਂ ਕਰਨ ਦਾ ਸਹੀ ਤਰੀਕਾ…
ਵਧੇਗੀ ਇਮਿਊਨਿਟੀ
ਕੋਰੋਨਾ ਦੀ ਚਪੇਟ ‘ਚ ਆਉਣ ਤੋਂ ਬਚਣ ਲਈ ਅਦਰਕ ਦੇ ਰਸ ‘ਚ ਲਸਣ ਅਤੇ ਸ਼ਹਿਦ ਮਿਲਾ ਕੇ ਖਾਓ। ਇਹ ਇਮਿਊਨਿਟੀ ਵਧਾਉਣ ‘ਚ ਮਦਦ ਕਰੇਗਾ। ਅਜਿਹੇ ‘ਚ ਇਸ ਵਾਇਰਸ ਤੋਂ ਸੰਕਰਮਿਤ ਹੋਣ ਦਾ ਖ਼ਤਰਾ ਘੱਟ ਹੋਣ ਦੇ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ।
ਇਨ੍ਹਾਂ ਬਿਮਾਰੀਆਂ ਤੋਂ ਰਹੇਗਾ ਬਚਾਅ
ਅਸਥਮਾ
ਸਾਹ ਨਾਲ ਜੁੜੀਆਂ ਸਮੱਸਿਆਵਾਂ ‘ਚ ਲਸਣ ਦੀ ਵਰਤੋਂ ਬਹੁਤ ਲਾਭਕਾਰੀ ਮੰਨੀ ਜਾਂਦੀ ਹੈ। ਇਸ ਦੇ ਲਈ ਲਸਣ ਦੀ 1 ਕਲੀ ਨੂੰ ਗਰਮ ਕਰਕੇ ਲੂਣ ਨਾਲ ਖਾਓ। ਇਸ ਤੋਂ ਇਲਾਵਾ 3 ਲਸਣ ਦੀਆਂ ਕਲੀਆਂ ਨੂੰ ਦੁੱਧ ‘ਚ ਉਬਾਲ ਕੇ ਪੀਓ।
ਦਿਲ ਦੀਆਂ ਬਿਮਾਰੀਆਂ
ਰੋਜ਼ਾਨਾ ਸਵੇਰੇ ਖਾਲੀ ਢਿੱਡ 1 ਲਸਣ ਦੀ ਕਲੀ ਖਾਣ ਨਾਲ ਕੋਲੇਸਟ੍ਰੋਲ ਘੱਟ ਹੋਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਦਿਲ ਤੰਦਰੁਸਤ ਰਹਿੰਦਾ ਹੈ। ਨਾਲ ਹੀ ਸਬੰਧਤ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
ਸ਼ੂਗਰ ਦਾ ਖ਼ਤਰਾ
ਇਸ ਦੀ ਵਰਤੋਂ ਕਰਨ ਨਾਲ ਸ਼ੂਗਰ ਕੰਟਰੋਲ ਰਹਿਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਡੇਲੀ ਡਾਈਟ ‘ਚ ਲਸਣ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਢਿੱਡ ਨੂੰ ਰੱਖੇ ਸਿਹਤਮੰਦ
ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਲਸਣ ਢਿੱਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਸਹਾਇਤਾ ਕਰਦਾ ਹੈ। ਇਸ ਦੇ ਲਈ ਲਸਣ ਦੀਆਂ 1-2 ਕਲੀਆਂ ਨੂੰ ਸੇਂਦਾ ਲੂਣ, ਦੇਸੀ ਘਿਓ, ਅਦਰਕ ਦਾ ਰਸ ਅਤੇ ਭੁੰਨੀ ਹਿੰਗ ਮਿਲਾ ਕੇ ਖਾਓ।
ਐਸੀਡਿਟੀ
ਗਰਮੀਆਂ ‘ਚ ਐਸੀਡਿਟੀ ਹੋਣਾ ਆਮ ਗੱਲ ਹੈ। ਅਜਿਹੇ ‘ਚ 1-2 ਲਸਣ ਦੀਆਂ ਕਲੀਆਂ ਨੂੰ ਦੇਸੀ ਘਿਓ, ਕਾਲੀ ਮਿਰਚ ਅਤੇ ਸੇਂਦਾ ਲੂਣ ‘ਚ ਮਿਲਾ ਕੇ ਖਾਣ ਨਾਲ ਲਾਭ ਹੁੰਦਾ ਹੈ।
ਦੰਦਾਂ ਨਾਲ ਜੁੜੇ ਰੋਗ ਹੋਣਗੇ ਠੀਕ
ਦੰਦ ਦਰਦ, ਝਨਝਨਾਹਟ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲਸਣ ਰਾਮਬਾਣ ਔਸ਼ਦੀ ਮੰਨਿਆ ਜਾਂਦਾ ਹੈ। ਇਸ ਦੇ ਲਈ 1 ਲਸਣ ਦੀ ਕਮੀ ਨੂੰ ਪੀਸ ਕੇ ਦੰਦ ਦਰਦ ਵਾਲੀ ਜਗ੍ਹਾ ‘ਤੇ ਰੱਖ ਦਿਓ। ਤੁਹਾਨੂੰ ਥੋੜੇ ਸਮੇਂ ‘ਚ ਹੀ ਆਰਾਮ ਮਿਲ ਜਾਵੇਗਾ।
ਕੋਰੋਨਾ ਕਾਲ ’ਚ ਗਰਭਵਤੀ ਔਰਤਾਂ ਇੰਝ ਰੱਖਣ ਆਪਣਾ ਧਿਆਨ
NEXT STORY