ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਚੁਕੰਦਰ ਦੀ ਵਰਤੋਂ ਸਲਾਦ ਅਤੇ ਜੂਸ ਦੇ ਰੂਪ ’ਚ ਕਰਦੇ ਹਨ। ਲਾਲ ਰੰਗ ਦੀ ਚੁਕੰਦਰ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਬਲੱਡ ਸ਼ੂਗਰ ਕਾਬੂ ’ਚ ਰਹਿੰਦੀ ਹੈ। ਚੁਕੰਦਰ ਇਕ ਅਜਿਹਾ ਫਲ ਹੈ, ਜੋ ਹਰ ਮੌਸਮ 'ਚ ਮਿਲ ਜਾਂਦਾ ਹੈ। ਜ਼ਿਆਦਾਤਰ ਲੋਕ ਸਰੀਰ 'ਚ ਖੂਨ ਦੀ ਕਮੀ ਪੂਰੀ ਕਰਨ ਲਈ ਇਸ ਦਾ ਸੇਵਨ ਕਰਦੇ ਹਨ ਪਰ ਖੂਨ ਵਧਾਉਣ ਤੋਂ ਇਲਾਵਾ ਚੁਕੰਦਰ ਵਾਲਾਂ ਦੀ ਚਮਕ ਵਧਾਉਣ ਦੇ ਨਾਲ-ਨਾਲ ਹੋਰ ਵੀ ਕਈ ਬੀਮਾਰੀਆਂ ਨੂੰ ਠੀਕ ਕਰਦੀ ਹੈ। ਵਿਟਾਮਿਨਸ, ਖਨਿਜ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਸਲਫਰ, ਕਲੋਰੀਨ ਅਤੇ ਆਇਰਨ ਵਰਗੇ ਤੱਤਾਂ ਨਾਲ ਭਰਪੂਰ ਚੁਕੰਦਰ ਸਿਹਤਮੰਦ ਦਿਲ, ਸ਼ੂਗਰ ਅਤੇ ਭਾਰ ਘਟਾਉਣ 'ਚ ਮਦਦਗਾਰ ਹੈ। ਇਸ ਨਾਲ ਤੁਸੀਂ ਚਮਕਦਾਰ ਚਮੜੀ ਵੀ ਪਾ ਸਕਦੇ ਹੋ।
ਚੁਕੰਦਰ ਖਾਣ ਨਾਲ ਹੋਣ ਵਾਲੇ ਫ਼ਾਇਦੇ....
ਭਾਰ ਘਟਾਉਣ 'ਚ ਸਹਾਇਕ
ਚੁਕੰਦਰ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ ਅਤੇ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਕਰਕੇ ਇਸ ਦਾ ਸੇਵਨ ਕਰਨ ਨਾਲ ਨਾ ਸਿਰਫ਼ ਭਾਰ ਘੱਟ ਹੁੰਦਾ ਹੈ, ਸਗੋਂ ਕਾਬੂ 'ਚ ਵੀ ਰਹਿੰਦਾ ਹੈ।
ਦਿਲ ਨੂੰ ਰੱਖੇ ਸਿਹਤਮੰਦ
ਚੁਕੰਦਰ 'ਚ ਪਾਏ ਜਾਣ ਵਾਲਾ ਨਾਈਟ੍ਰੇਟ ਨਾਮਕ ਰਸਾਇਣ ਖੂਨ ਦੇ ਦਬਾਅ ਨੂੰ ਘੱਟ ਕਰਦਾ ਹੈ ਅਤੇ ਇਸ 'ਚ ਮੌਜੂਦ ਬਿਊਟੇਨ ਨਾਂ ਦਾ ਤੱਤ ਖੂਨ ਨੂੰ ਜੰਮਣ ਤੋਂ ਰੋਕਦਾ ਹੈ। ਇਸ ਨਾਲ ਤੁਸੀਂ ਦਿਲ ਦੇ ਰੋਗ, ਹਾਈਪਰਟੈਨਸ਼ਨ, ਸਟਰੋਕ ਅਤੇ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ।
ਕਬਜ਼ ਨੂੰ ਕਰੇ ਦੂਰ
ਜੇਕਰ ਤੁਹਾਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਗਾਜਰ ਅਤੇ ਚੁਕੰਦਰ ਦਾ ਰਸ ਮਿਲਾ ਕੇ ਦਿਨ 'ਚ ਦੋ ਵਾਰ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੋ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਜਿਸ ਮੁੰਡੇ ਨਾਲ ਕੁੜੀ ਦੀ ਕੀਤੀ ਮੰਗਣੀ ਉਸੇ ਤੋਂ ਦੁਖੀ ਹੋ ਕੇ ਮਾਂ ਨੇ ਖਾਧੀ ਜ਼ਹਿਰ, ਹੋਈ ਮੌਤ
ਹੱਡੀਆਂ ਅਤੇ ਗੁਰਦੇ ਲਈ ਫ਼ਾਇਦੇਮੰਦ
ਚੁਕੰਦਰ 'ਚ ਮੌਜੂਦ ਖਣਿਜ ਤੱਤ ਜਿਵੇਂ ਪੋਟਾਸ਼ੀਅਮ ਅਤੇ ਮੈਗਨੀਜ਼ ਮਾਸਪੇਸ਼ੀਆਂ, ਹੱਡੀਆਂ, ਜਿਗਰ ਅਤੇ ਗੁਰਦੇ ਲਈ ਲਾਭਕਾਰੀ ਹੁੰਦੇ ਹਨ।
ਵਾਲਾਂ ਲਈ ਫ਼ਾਇਦੇਮੰਦ
ਚੁਕੰਦਰ ਦੇ ਰਸ ਨੂੰ ਮਹਿੰਦੀ 'ਚ ਮਿਲਾ ਕੇ ਲਗਾਉਣ ਨਾਲ ਨਾ ਸਿਰਫ਼ ਵਾਲਾਂ 'ਚ ਚਮਕ ਆਉਂਦੀ ਹੈ ਸਗੋਂ ਵਾਲਾਂ ਨੂੰ ਕੁਦਰਤੀ ਹਾਈਲਾਈਟ ਵੀ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਜ਼ਿਆਦਾ ਗੁੱਸਾ ਆਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਨੁਸਖ਼ੇ
ਸਿਕਰੀ ਤੋਂ ਦੇਵੇ ਛੁਟਕਾਰਾ
ਚੁਕੰਦਰ ਦੇ ਰਸ 'ਚ ਸਿਰਕਾ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਸਿਰ 'ਤੇ ਲਗਾਓ। ਫਿਰ ਸਵੇਰੇ ਉੱਠ ਕੇ ਵਾਲਾਂ ਨੂੰ ਧੋ ਲਵੋ। ਹਫ਼ਤੇ 'ਚ 2 ਵਾਰ ਅਜਿਹਾ ਕਰਨ ਨਾਲ ਵਾਲਾਂ ਦੀ ਸਿਕਰੀ ਦੂਰ ਹੋ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - Health Tips : ਜਾਣੋ ਕਿਵੇਂ ਅਦਰਕ ਵਾਲੀ ਚਾਹ ਬਣ ਸਕਦੀ ਹੈ ‘ਮਿੱਠਾ ਜ਼ਹਿਰ’, ਹੋ ਸਕਦੀਆਂ ਨੇ ਇਹ ਸਮੱਸਿਆਵਾਂ
ਖੂਨ ਦਾ ਸੰਚਾਰ
ਰੋਜ਼ਾਨਾ ਚੁਕੰਦਰ ਖਾਣ ਨਾਲ ਸਰੀਰ ਫ਼ਾਇਦਾ ਹੁੰਦਾ ਹੈ। ਇਸ ਨਾਲ ਖੂਨ ਦਾ ਸਚਾਰ ਸੁਚਾਰੂ ਰਹਿੰਦਾ ਹੈ।
ਬਲੱਡ ਪ੍ਰੈਸ਼ਰ ਨੂੰ ਕਰੇ ਕਾਬੂ
ਚੁਕੰਦਰ 'ਚ ਕੁਦਰਤੀ ਨਾਈਟ੍ਰੇਟ ਹੁੰਦੇ ਹਨ, ਜੋ ਸਰੀਰ 'ਚ ਪਹੁੰਚ ਕੇ ਨਾਈਟ੍ਰਿਕ ਆਕਸਾਈਡ 'ਚ ਬਦਲ ਜਾਂਦੇ ਹਨ। ਇਹ ਨਾਈਟ੍ਰਿਕ ਆਕਸਾਈਡ ਬੀ. ਪੀ. ਨੂੰ ਕਾਬੂ 'ਚ ਰੱਖਦੇ ਹਨ।
ਪੜ੍ਹੋ ਇਹ ਵੀ ਖ਼ਬਰ - Beauty Tips : ਅੱਖਾਂ ਦੇ ਹੇਠ ਪਈਆਂ ਝੁਰੜੀਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਹੋਣਗੇ ਫ਼ਾਇਦੇ
ਕੈਂਸਰ ਤੋਂ ਬਚਾਏ
ਚੁਕੰਦਰ 'ਚ ਫਾਈਟੋਨਿਊਟਰੀਅਨਸ ਵੀ ਪਾਏ ਜਾਂਦੇ ਹਨ, ਜੋ ਕੈਂਸਰ ਦੀਆਂ ਕੋਸ਼ਕਾਵਾਂ ਨੂੰ ਸਰੀਰ 'ਚ ਬਨਣ ਤੋਂ ਰੋਕਦੇ ਹਨ। ਚੁਕੰਦਰ ਦਾ ਗਾੜਾ ਰੰਗ ਵੀ ਇਸੇ ਕਾਰਨ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ
ਗਰਭਵਤੀ ਜਨਾਨੀਆਂ ਲਈ ਫ਼ਾਇਦੇਮੰਦ
ਚੁਕੰਦਰ 'ਚ ਉੱਚ ਮਾਤਰਾ 'ਚ ਫਾਲਿਕ ਐਸਿਡ ਹੁੰਦਾ ਹੈ, ਜੋ ਗਰਭਵਤੀ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਢਿੱਡ ’ਚ ਪੱਲ ਰਹੇ ਬੱਚੇ ਦੀ ਰੀੜ੍ਹ ਦੀ ਹੱਡੀ ਬਣਾਉਣ 'ਚ ਮਦਦ ਮਿਲਦੀ ਹੈ।
ਸ਼ੂਗਰ ਨੂੰ ਕਰੇ ਕਾਬੂ
ਚੁਕੰਦਰ ਖਾਣ ਨਾਲ ਸ਼ੂਗਰ ਕਾਬੂ 'ਚ ਰਹਿੰਦੀ ਹੈ। ਇਸੇ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਪੜ੍ਹੋ ਇਹ ਵੀ ਖ਼ਬਰ - ਸੋਮਵਾਰ ਨੂੰ ਇੰਝ ਕਰੋ ਸ਼ਿਵ ਜੀ ਦੀ ਪੂਜਾ, ਘਰ ਆਵੇਗਾ ਧੰਨ ਤੇ ਪੂਰੀ ਹੋਵੇਗੀ ਹਰੇਕ ਮਨੋਕਾਮਨਾ
Health Tips : ਜਾਣੋ ਕਿਵੇਂ ਅਦਰਕ ਵਾਲੀ ਚਾਹ ਬਣ ਸਕਦੀ ਹੈ ‘ਮਿੱਠਾ ਜ਼ਹਿਰ’, ਹੋ ਸਕਦੀਆਂ ਨੇ ਇਹ ਸਮੱਸਿਆਵਾਂ
NEXT STORY