ਨਵੀਂ ਦਿੱਲੀ- ਸਿਹਤਮੰਦ ਸਰੀਰ ਲਈ ਦੁੱਧ ਕਿੰਨਾ ਜ਼ਰੂਰੀ ਹੈ ਇਹ ਤਾਂ ਸਾਰੇ ਜਾਣਦੇ ਹੀ ਹਨ। ਦੁੱਧ 'ਚ ਪਾਇਆ ਜਾਣ ਵਾਲਾ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਰੱਖਣ 'ਚ ਸਹਾਇਤਾ ਕਰਦਾ ਹੈ। ਪਰ ਜੇਕਰ ਤੁਸੀਂ ਖਾਲੀ ਦੁੱਧ ਪੀਣਾ ਪਸੰਦ ਕਰਦੇ ਹੋ ਤਾਂ ਉਸ 'ਚ ਸੌਂਫ, ਮਿਸ਼ਰੀ ਮਿਲਾ ਕੇ ਪੀ ਸਕਦੇ ਹੋ। ਸੌਂਫ ਅਤੇ ਮਿਸ਼ਰੀ ਦੋਵੇਂ ਹੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਸੌਂਫ 'ਚ ਵਿਟਾਮਿਨ-ਸੀ, ਵਿਟਾਮਿਨ-ਈ, ਕੈਲਸ਼ੀਅਮ, ਜ਼ਿੰਕ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਉਧਰ ਦੁੱਧ 'ਚ ਵੀ ਕੈਲਸ਼ੀਅਮ ਅਤੇ ਪ੍ਰੋਟੀਨ ਦੋਵੇਂ ਕਾਫ਼ੀ ਚੰਗੀ ਮਾਤਰਾ 'ਚ ਪਾਏ ਜਾਂਦੇ ਹਨ। ਸੌਂਫ, ਮਿਸ਼ਰੀ ਵਾਲਾ ਦੁੱਧ ਪੀਣ ਨਾਲ ਤੁਹਾਨੂੰ ਕਈ ਸਿਹਤ ਸਬੰਧੀ ਲਾਭ ਮਿਲਣਗੇ। ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...
ਢਿੱਡ ਸਬੰਧੀ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ
ਦੁੱਧ 'ਚ ਸੌਂਫ ਅਤੇ ਮਿਸ਼ਰੀ ਮਿਲਾ ਕੇ ਪੀਣ ਨਾਲ ਤੁਹਾਨੂੰ ਢਿੱਡ ਸਬੰਧੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਸੌਂਫ 'ਚ ਐਸਟ੍ਰੈਗਲ ਅਤੇ ਐਨੇਥੋਲ ਵਰਗੇ ਪੋਸ਼ਕ ਤੱਕ ਪਾਏ ਜਾਂਦੇ ਹਨ। ਇਹ ਪੋਸ਼ਕ ਤੱਕ ਗੈਸ ਅਤੇ ਅਪਚ ਤੋਂ ਵੀ ਰਾਹਤ ਦਿਵਾਉਣ 'ਚ ਸਹਾਇਤਾ ਕਰਦੇ ਹਨ। ਸੌਂਫ ਐਸਿਡਿਟੀ ਅਤੇ ਸੋਜ ਵੀ ਘੱਟ ਕਰਨ 'ਚ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਦੁੱਧ ਦਾ ਸੇਵਨ ਕਰਨ ਨਾਲ ਢਿੱਡ ਵੀ ਇਕਦਮ ਸਿਹਤਮੰਦ ਰਹਿੰਦਾ ਹੈ।
ਭਾਰ ਕਰੇ ਘੱਟ
ਭਾਰ ਘੱਟ ਕਰਨ ਲਈ ਵੀ ਤੁਸੀਂ ਦੁੱਧ 'ਚ ਸੌਂਫ ਅਤੇ ਮਿਸ਼ਰੀ ਮਿਲਾ ਕੇ ਪੀ ਸਕਦੇ ਹੋ। ਇਸ ਦੁੱਧ ਦਾ ਸੇਵਨ ਕਰਨ ਨਾਲ ਤੁਹਾਡਾ ਢਿੱਡ ਲੰਬੇ ਸਮੇਂ ਤੱਕ ਭਰਿਆ ਰਹੇਗਾ। ਸੌਂਫ 'ਚ ਫਾਈਬਰ ਦੀ ਮਾਤਰਾ ਚੰਗੀ ਪਾਈ ਜਾਂਦੀ ਹੈ। ਫਾਈਬਰ ਯੁਕਤ ਆਹਾਰ ਦਾ ਸੇਵਨ ਕਰਨ ਨਾਲ ਤੁਹਾਡੀ ਭੁੱਖ ਵੀ ਕੰਟਰੋਲ ਹੋ ਸਕਦੀ ਹੈ ਅਤੇ ਤੁਹਾਡਾ ਭਾਰ ਘੱਟ ਕਰਨ 'ਚ ਵੀ ਸਹਾਇਤਾ ਮਿਲਦੀ ਹੈ। ਇਹ ਦੁੱਧ ਤੁਹਾਡੇ ਸਰੀਰ 'ਚੋਂ ਵਾਧੂ ਫੈਟ ਅਤੇ ਕੈਲੋਰੀ ਨੂੰ ਵੀ ਬਰਨ ਕਰਨ 'ਚ ਸਹਾਇਤਾ ਕਰਦਾ ਹੈ।
ਤਣਾਅ ਕਰੇ ਘੱਟ
ਬਦਲਦੇ ਲਾਈਫ ਸਟਾਈਲ ਕਾਰਨ ਕਈ ਲੋਕ ਤਣਾਅ ਵਰਗੀ ਸਮੱਸਿਆ ਦਾ ਵੀ ਸਾਹਮਣਾ ਕਰ ਰਹੇ ਹਨ। ਤਣਾਅ ਤੋਂ ਰਾਹਤ ਪਾਉਣ ਲਈ ਤੁਸੀਂ ਦੁੱਧ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡਾ ਤਣਾਅ ਵੀ ਦੂਰ ਕਰਨ 'ਚ ਸਹਾਇਤਾ ਕਰਦਾ ਹੈ। ਦੁੱਧ 'ਚ ਮਿਸ਼ਰੀ ਅਤੇ ਸੌਂਫ ਮਿਲਾ ਕੇ ਪੀਣ ਨਾਲ ਤੁਹਾਡਾ ਤਣਾਅ ਦੂਰ ਹੋ ਜਾਵੇਗਾ।
ਵਧਾਏ ਅੱਖਾਂ ਦੀ ਰੌਸ਼ਨੀ
ਸੌਂਫ 'ਚ ਵਿਟਾਮਿਨ-ਏ ਦੀ ਮਾਤਰਾ ਵੀ ਬਹੁਤ ਚੰਗੀ ਪਾਈ ਜਾਂਦੀ ਹੈ। ਵਿਟਾਮਿਨ-ਏ ਤੁਹਾਡੀਆਂ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੁੱਧ ਨੂੰ ਪੀਣ ਨਾਲ ਤੁਹਾਡੀਆਂ ਅੱਖਾਂ ਵੀ ਸਿਹਤਮੰਦ ਰਹਿਣਗੀਆਂ। ਇਸ ਤੋਂ ਇਲਾਵਾ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਵੀ ਇਹ ਦੁੱਧ ਬਹੁਤ ਹੀ ਲਾਭਕਾਰੀ ਹੁੰਦਾ ਹੈ। ਦੁੱਧ 'ਚ ਸੌਂਫ ਅਤੇ ਮਿਸ਼ਰੀ ਮਿਲਾ ਕੇ ਪੀਣ ਨਾਲ ਤੁਹਾਡੀਆਂ ਅੱਖਾਂ ਸਿਹਤਮੰਦ ਰਹਿਣਗੀਆਂ।
ਸਕਿਨ ਬਣਾਏ ਹੈਲਦੀ
ਦੁੱਧ 'ਚ ਸੌਂਫ ਮਿਲਾ ਕੇ ਪੀਣ ਨਾਲ ਤੁਹਾਡੀ ਸਕਿਨ ਵੀ ਸਿਹਤਮੰਦ ਰਹੇਗੀ। ਸੌਂਫ 'ਚ ਪਾਏ ਜਾਣ ਵਾਲੇ ਐਂਟੀ-ਬੈਕਟੀਰੀਅਲ ਗੁਣ ਸਕਿਨ ਦੇ ਮੁਹਾਸੇ ਠੀਕ ਕਰਨ 'ਚ ਮਦਦ ਕਰਦੇ ਹਨ। ਇਸ ਦੁੱਧ ਨੂੰ ਪੀਣ ਨਾਲ ਢਿੱਡ 'ਚ ਜਮ੍ਹਾ ਗੰਦਗੀ ਵੀ ਆਸਾਨੀ ਨਾਲ ਨਿਕਲ ਜਾਂਦੀ ਹੈ। ਸਰੀਰ 'ਚੋਂ ਟਾਕੀਸਨਸ ਸਾਫ਼ ਹੁੰਦੇ ਹਨ ਅਤੇ ਸਕਿਨ 'ਚ ਚਮਕ ਆਉਂਦੀ ਹੈ।
ਵਧਾਏ ਹੀਮੋਗਲੋਬਿਨ ਦਾ ਪੱਧਰ
ਇਹ ਦੁੱਧ ਤੁਹਾਡੇ ਸਰੀਰ 'ਚ ਹੀਮੋਗਲੋਬਿਨ ਦੇ ਪੱਧਰ ਨੂੰ ਵੀ ਵਧਾਉਣ 'ਚ ਮਦਦ ਕਰਦਾ ਹੈ। ਸੌਂਫ ਅਤੇ ਮਿਸ਼ਰੀ ਵਾਲਾ ਦੁੱਧ ਪੀਣ ਨਾਲ ਸਰੀਰ 'ਚ ਖੂਨ ਦੀ ਪੂਰਤੀ ਵੀ ਹੋਵੇਗੀ। ਅਨੀਮੀਆ ਦੀ ਸਮੱਸਿਆ ਤੋਂ ਵੀ ਬਚਾਉਣ 'ਚ ਵੀ ਇਹ ਰਾਹਤ ਦਿਵਾਉਂਦਾ ਹੈ।
ਇੰਝ ਪੀਓ ਸੌਂਫ ਅਤੇ ਮਿਸ਼ਰੀ ਵਾਲਾ ਦੁੱਧ
ਦੁੱਧ 'ਚ ਸੌਂਫ ਅਤੇ ਮਿਸ਼ਰੀ ਮਿਲਾ ਕੇ ਪੀਣ ਲਈ ਇਕ ਗਲਾਸ 'ਚ ਦੁੱਧ ਪੀਓ। ਦੁੱਧ 'ਚ ਸੌਂਫ ਪਾ ਕੇ ਚੰਗੀ ਤਰ੍ਹਾਂ ਨਾਲ ਉਬਾਲ ਲਓ। ਇਸ ਦੁੱਧ ਨੂੰ ਚੰਗੀ ਤਰ੍ਹਾਂ ਨਾਲ ਛਾਣ ਲਓ। ਦੁੱਧ 'ਚ ਮਿਸ਼ਰੀ ਦੇ ਟੁੱਕੜੇ ਪਾਓ। ਇਸ ਨਾਲ ਦੁੱਧ ਹੋਰ ਵੀ ਸਵਾਦ ਅਤੇ ਪੌਸ਼ਟਿਕ ਬਣਦਾ ਹੈ।
ਮਰਦਾਨਾ ਕਮਜ਼ੋਰੀ ਤੋਂ ਨਾ ਘਬਰਾਓ, ਇਕ ਵਾਰ ਇਹ ਦੇਸੀ ਦਵਾਈ ਜ਼ਰੂਰ ਅਜ਼ਮਾਓ
NEXT STORY