ਜਲੰਧਰ— ਗਰਮੀ ਦੇ ਮੌਸਮ 'ਚ ਜ਼ਿਆਦਾਤਰ ਲੋਕ ਆਪਣੇ ਘਰਾਂ ਦੀ ਛੱਤਾਂ 'ਤੇ ਜਾ ਥੱਲੇ ਬਿਸਤਰੇ ਵਿੱਛਾ ਕੇ ਸੌਂਦੇ ਹਨ। ਇਸ ਨਾਲ ਇਕ ਤਾਂ ਗਰਮੀ ਘੱਟ ਲੱਗਦੀ ਹੈ ਅਤੇ ਦੂਸਰਾ ਇਸ ਨਾਲ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ। ਜਮੀਨ 'ਤੇ ਹੱਲਕੇ ਅਤੇ ਪਤਲੇ ਗੱਦੇ ਵਿਛਾ ਕੇ ਸੌਂਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਜਿਸ ਦੇ ਬਾਰੇ 'ਚ ਬਹੁਤ ਘੱਟ ਲੋਕ ਜਾਣਦੇ ਹਨ। ਆਓ ਜਾਣਦੇ ਹਾਂ ਜਮੀਨ 'ਤੇ ਸੌਂਣ ਦੇ ਲਾਭਾਂ ਬਾਰੇ।
1. ਸਰੀਰਕ ਬਣਾਵਟ
ਜਮੀਨ 'ਤੇ ਸੌਂਣ ਨਾਲ ਸਰੀਰ ਦੀ ਬਣਾਵਟ ਖਰਾਬ ਨਹੀਂ ਹੁੰਦੀ। ਇਸ ਨਾਲ ਮਾਸਪੇਸ਼ੀਆਂ 'ਤੇ ਦਬਾਅ ਨਹੀਂ ਪੈਂਦਾ ਅਤੇ ਹੱਡੀਆਂ ਵੀ ਸਹੀ ਪੋਜੀਸ਼ਨ 'ਚ ਰਹਿੰਦੀਆਂ ਹਨ।
2. ਹੱਡੀਆਂ ਦੀ ਸੰਰਚਨਾ
ਕਈ ਵਾਰ ਕੋਈ ਦੁਰਘਟਨਾ ਕਾਰਨ ਹੱਡੀਆਂ 'ਚ ਫ੍ਰੈਕਚਰ ਆ ਜਾਂਦਾ ਹੈ ਜਿਸ ਨੂੰ ਠਈਕ ਕਰਨ ਦੇ ਲਈ ਜਮੀਨ 'ਤੇ ਸੌਂਣਾ ਹੀ ਫਾਇਦੇਮੰਦ ਹੁੰਦਾ ਹੈ।
3. ਪਿੱਠ ਦਾ ਦਰਦ
ਜਿਨ੍ਹਾਂ ਲੋਕਾਂ ਨੂੰ ਅਕਸਰ ਪਿੱਠ 'ਚ ਦਰਦ ਰਹਿੰਦਾ ਹੈ, ਉਨ੍ਹਾਂ ਨੂੰ ਜਮੀਨ 'ਤੇ ਸੌਂਣ ਦੇ ਕਈ ਫਾਇਦੇ ਹੁੰਦੇ ਹਨ। ਅਕਸਰ ਨਰਮ ਗੱਦਿਆਂ 'ਤੇ ਸੌਂਣ ਨਾਲ ਇਹ ਸਮੱਸਿਆ ਹੁੰਦੀ ਹੈ। ਜਮੀਨ 'ਤੇ ਸੌਂਣ ਨਾਲ ਰੀੜ ਦੀ ਹੱਡੀ ਸਿੱਧੀ ਰਹਿੰਦੀ ਹੈ। ਇਸ ਨਾਲ ਸਰੀਰ 'ਚ ਖੂਨ ਦਾ ਦੋਰਾ ਸਹੀ ਤਰੀਕੇ ਨਾਲ ਰਹਿੰਦਾ ਹੈ ਅਤੇ ਪਿੱਠ ਦਰਦ 'ਚ ਵੀ ਫਾਇਦਾ ਹੁੰਦਾ ਹੈ।
4. ਤਣਾਅ
ਜਮੀਨ 'ਤੇ ਸੌਂਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਤਣਾਅ ਘੱਟ ਹੁੰਦਾ ਹੈ। ਕੰਮ ਦੇ ਕਾਰਨ ਅਕਸਰ ਦਿਮਾਗ 'ਚ ਤਣਾਅ ਰਹਿੰਦਾ ਹੈ। ਅਜਿਹੀ ਹਾਲਤ 'ਚ ਜਮੀਨ 'ਤੇ ਸੌਂਣ ਨਾਲ ਮਨ 'ਚ ਖੁੱਸ਼ੀ ਮਿਲਦੀ ਹੈ।
ਅੱਖਾਂ 'ਚ ਫਿਣਸੀ ਦੀ ਸਮੱਸਿਆ ਹੋਣ 'ਤੇ ਕਰੋ ਇਹ ਉਪਾਅ
NEXT STORY