ਲੰਡਨ(ਭਾਸ਼ਾ)– ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਨੀਲੀ ਰੌਸ਼ਨੀ ਦੇ ਸੰਪਰਕ ’ਚ ਰਹਿਣ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ, ਜਿਸ ਨਾਲ ਦਿਲ ਦੇ ਰੋਗ ਦਾ ਖਤਰਾ ਘੱਟ ਹੋ ਜਾਂਦਾ ਹੈ। ‘ਯੂਰਪੀਅਨ ਜਰਨਲ ਆਫ ਪ੍ਰੀਵੈਂਟੇਟਿਵ ਕਾਰਡੀਓਲਾਜੀ’ ਵਿਚ ਪ੍ਰਕਾਸ਼ਿਤ ਅਧਿਐਨ ਲਈ ਮੁਕਾਬਲੇਬਾਜ਼ਾਂ ਦਾ ਪੂਰਾ ਸਰੀਰ 30 ਮਿੰਟ ਤੱਕ ਲਗਭਗ 450 ਨੈਨੋਮੀਟਰ ’ਤੇ ਨੀਲੀ ਰੌਸ਼ਨੀ ਦੇ ਸੰਪਰਕ ’ਚ ਰਿਹਾ, ਜੋ ਦਿਨ ’ਚ ਮਿਲਣ ਵਾਲੀ ਸੂਰਜ ਦੀ ਰੌਸ਼ਨੀ ਦੇ ਬਰਾਬਰ ਹੈ।
ਇਸ ਦੌਰਾਨ ਦੋਹਾਂ ਤਰ੍ਹਾਂ ਦੀਆਂ ਪ੍ਰਕਾਸ਼ ਦੀਆਂ ਕਿਰਨਾਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਗਿਆ ਤੇ ਮੁਕਾਬਲੇਬਾਜ਼ਾਂ ਦਾ ਬਲੱਡ ਪ੍ਰੈਸ਼ਰ, ਧਮਣੀਅਾਂ ਦਾ ਸੁੰਗੜਨਾ, ਖੂਨ ਦੀਅਾਂ ਨਾੜੀਅਾਂ ਦਾ ਫੈਲਾਅ ਅਤੇ ਖੂਨ ਦੇ ਪਲਾਜ਼ਮਾ ਦਾ ਪੱਧਰ ਮਾਪਿਆ ਗਿਆ। ਪਰਾਬੈਂਗਣੀ ਕਿਰਨਾਂ ਦੇ ਉਲਟ ਨੀਲੀਅਾਂ ਕਿਰਨਾਂ ਕੈਂਸਰਕਾਰੀ ਨਹੀਂ ਹਨ। ਬ੍ਰਿਟੇਨ ਦੇ ਸਰੇ ਯੂਨੀਵਰਸਿਟੀ ਅਤੇ ਜਰਮਨੀ ਦੇ ਹੈਨਰਿਕ ਹੈਨੀ ਯੂਨੀਵਰਸਿਟੀ ਡਸੇਲਡਾਰਫ ਦੇ ਖੋਜਕਾਰਾਂ ਨੇ ਦੇਖਿਆ ਕਿ ਪੂਰੇ ਸਰੀਰ ਦੇ ਨੀਲੀ ਰੌਸ਼ਨੀ ਦੇ ਸੰਪਰਕ ’ਚ ਰਹਿਣ ਕਾਰਨ ਮੁਕਾਬਲੇਬਾਜ਼ਾਂ ਦਾ ਸਿਸਟੋਲਿਕ (ਹਾਈ) ਬਲੱਡ ਪ੍ਰੈਸ਼ਰ ਲਗਭਗ 8 ਐੱਮ. ਐੱਮ. ਐੱਚ. ਜੀ. ਘੱਟ ਹੋ ਗਿਆ, ਜਦਕਿ ਆਮ ਰੌਸ਼ਨੀ ’ਚ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪਿਆ।
ਅਸਥਮਾ ਨੂੰ ਜੜ੍ਹ ਤੋਂ ਖਤਮ ਕਰਨਗੇ ਇਹ ਦੇਸੀ ਨੁਸਖੇ
NEXT STORY