ਨਵੀਂ ਦਿੱਲੀ- ਸਰੀਰ 'ਚ ਉਂਝ ਤਾਂ ਸਭ ਨਿਊਟ੍ਰਿਏਟਸ ਦੀ ਆਪਣੀ ਅਹਿਮੀਅਤ ਹੁੰਦੀ ਹੈ ਅਤੇ ਕਿਸੇ ਇਕ ਪੋਸ਼ਕ ਤੱਤ ਦੀ ਘਾਟ ਹੋ ਜਾਵੇ ਤਾਂ ਸਰੀਰ 'ਚ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਅੱਜ ਅਸੀਂ ਗੱਲ ਕਰ ਰਹੇ ਵਿਟਾਮਿਨ ਡੀ ਦੀ, ਜੋ ਕਿ ਇਕ ਜ਼ਰੂਰੀ ਪੌਸ਼ਟਿਕ ਤੱਤ ਹੈ ਜੋ ਆਮ ਤੌਰ 'ਤੇ ਧੁੱਪ ਦੇ ਸੰਪਰਕ 'ਚ ਆਉਣ ਨਾਲ ਪ੍ਰਾਪਤ ਹੁੰਦਾ ਹੈ ਅਤੇ ਕੁਝ ਖਾਣ-ਪੀਣ ਦੀਆਂ ਚੀਜ਼ਾਂ 'ਚ ਵੀ ਇਸ ਦੀ ਮੌਜੂਦਗੀ ਹੁੰਦੀ ਹੈ। ਇਸ ਨੂੰ ਸਨਸ਼ਾਈਨ ਵਿਟਾਮਿਨ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਧੁੱਪ ਤੋਂ ਬਚਣਾ ਚਾਹੁੰਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਦੀ ਚਮੜੀ ਖਰਾਬ ਹੋ ਜਾਵੇਗੀ, ਪਰ ਇਹ ਸਨਲਾਈਟ ਉਨ੍ਹਾਂ ਲਈ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਦਾ ਹੈ।
ਸਰੀਰ 'ਚ ਨਾ ਹੋਣ ਦਿਓ ਵਿਟਾਮਿਨ ਦੀ ਘਾਟ
ਵਿਟਾਮਿਨ ਡੀ ਦੀ ਘਾਟ ਕਾਰਨ ਸਾਡੇ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੀ ਘਾਟ ਕਾਰਨ ਸਾਡੇ ਸਰੀਰ ਦੀਆਂ ਹੱਡੀਆਂ ਅਤੇ ਦੰਦ ਕਮਜ਼ੋਰ ਹੋਣ ਲੱਗਦੇ ਹਨ। ਆਓ ਜਾਣਦੇ ਹਾਂ ਕਿ ਇਸ ਨਿਊਟ੍ਰਿਏਟਸ ਦੀ ਘਾਟ ਹੋਣ 'ਤੇ ਸਾਡਾ ਸਰੀਰ ਕਿਸ ਤਰ੍ਹਾਂ ਵਾਰਨਿੰਗ ਸਾਈਨ ਦਿੰਦਾ ਹੈ।
ਵਿਟਾਮਿਨ ਡੀ ਦੀ ਘਾਟ ਨਾਲ ਹੋਣ ਵਾਲੇ ਨੁਕਸਾਨ

1. ਹੱਡੀਆਂ 'ਚ ਦਰਦ
ਹੱਡੀਆਂ ਦੀ ਮਜ਼ਬੂਤੀ ਲਈ ਸਾਨੂੰ ਕੈਲਸ਼ੀਅਮ ਦੇ ਨਾਲ-ਨਾਲ ਵਿਟਾਮਿਨ-ਡੀ ਦੀ ਵੀ ਲੋੜ ਪੈਂਦੀ ਹੈ। ਜੇਕਰ ਇਸ ਪੌਸ਼ਟਿਕ ਤੱਤ ਦੀ ਘਾਟ ਹੋ ਜਾਵੇ ਤਾਂ ਕੈਲਸ਼ੀਅਮ ਠੀਕ ਤਰ੍ਹਾਂ ਅਬਜਾਰਬ ਨਹੀਂ ਹੋ ਪਾਵੇਗਾ। ਇਸ ਕਾਰਨ ਹੱਡੀਆਂ, ਦੰਦਾਂ ਅਤੇ ਸਰੀਰ 'ਚ ਤੇਜ਼ ਦਰਦ ਹੋਣ ਲੱਗੇਗਾ ਅਤੇ ਫਿਰ ਤੁਸੀਂ ਜ਼ਿਆਦਾ ਥਕਾਵਟ ਮਹਿਸੂਸ ਕਰਨ ਲੱਗੋਗੇ |
2. ਸੱਟ ਠੀਕ ਹੋਣ 'ਚ ਲੱਗੇਗਾ ਟਾਈਮ
ਆਮ ਤੌਰ 'ਤੇ ਜੇਕਰ ਸੱਟ ਲੱਗ ਜਾਵੇ ਤਾਂ ਕੁਝ ਹੀ ਦਿਨਾਂ 'ਚ ਠੀਕ ਹੋ ਜਾਂਦੀ ਹੈ ਪਰ ਜੇਕਰ ਦਰਦ ਦੂਰ ਹੋਣ 'ਚ ਤੁਹਾਨੂੰ ਨਾਰਮਲ ਨਾਲੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ ਤਾਂ ਸਮਝ ਲਓ ਕਿ ਤੁਹਾਡੇ ਸਰੀਰ 'ਚ ਵਿਟਾਮਿਨ ਦੀ ਘਾਟ ਹੋ ਚੁੱਕੀ ਹੈ। ਇਹ ਇਕ ਅਜਿਹਾ ਪੌਸ਼ਟਿਕ ਤੱਤ ਹੈ ਜੋ ਸੋਜ ਅਤੇ ਜਲਣ ਨੂੰ ਰੋਕਣ 'ਚ ਮਦਦ ਕਰਦਾ ਹੈ।

3. ਮਾਨਸਿਕ ਸਿਹਤ 'ਤੇ ਪ੍ਰਭਾਵ
ਸਾਡਾ ਸਰੀਰ ਉਦੋਂ ਪੂਰੀ ਤਰ੍ਹਾਂ ਤੰਦਰੁਸਤ ਮੰਨਿਆ ਜਾਵੇਗਾ ਜਦੋਂ ਸਾਡਾ ਦਿਮਾਗ ਪੂਰੀ ਤਰ੍ਹਾਂ ਨਾਲ ਤੰਦਰੁਸਤ ਰਹੇਗਾ। ਜੇਕਰ ਤੁਸੀਂ ਵਿਟਾਮਿਨ ਡੀ ਦੀ ਘਾਟ ਨਾਲ ਜੂਝ ਰਹੇ ਹੋ ਤਾਂ ਤੁਸੀਂ ਜਲਦੀ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਹੋ। ਬਹੁਤ ਸਾਰੇ ਧਰੁਵੀ ਦੇਸ਼ਾਂ 'ਚ 6 ਮਹੀਨੇ ਤੱਕ ਸੂਰਜ ਦੀ ਰੌਸ਼ਨੀ ਨਹੀਂ ਪਹੁੰਚ ਪਾਉਂਦੀ ਉਥੇ ਦੇ ਲੋਕ ਅਕਸਰ ਤਣਾਅ ਮਹਿਸੂਸ ਕਰਦੇ ਹਨ। ਦਰਅਸਲ ਸੂਰਜ ਦੀ ਰੌਸ਼ਨੀ ਸਾਡੇ ਮੂਡ ਨੂੰ ਬਿਹਤਰ ਕਰਨ ਦਾ ਕੰਮ ਕਰਦੀ ਹੈ।
Health Tips: ਸ਼ੂਗਰ ਹੋਣ 'ਤੇ ਮਰੀਜ਼ਾਂ ਦੇ ਇਨ੍ਹਾਂ ਅੰਗਾਂ 'ਤੇ ਹੁੰਦੈ ਸਭ ਤੋਂ ਜ਼ਿਆਦਾ ਅਸਰ
NEXT STORY