ਮਦਰਫੀਡਿੰਗ ਬੱਚੇ ਦੀ ਸਿਹਤ, ਵਿਕਾਸ, ਪੋਸ਼ਣ ਅਤੇ ਹੋਂਦ ਲਈ ਬਹੁਤ ਮਹੱਤਵਪੂਰਨ ਹੈ। ਅੱਜ ਸੰਗਠਿਤ ਅਤੇ ਗੈਰ-ਸੰਗਠਿਤ ਸੈਕਟਰਾਂ 'ਚ ਬਹੁਤ ਸਾਰੀਆਂ ਔਰਤਾਂ ਘਰ ਤੋਂ ਬਾਹਰ ਜਾ ਕੇ ਕੰਮ ਕਰਨ ਲੱਗੀਆਂ ਹਨ। ਇਸ ਦੇ ਨਾਲ ਹੀ ਮਦਰਫੀਡਿੰਗ ਕਰਵਾਉਣ 'ਚ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ 'ਚ ਵੀ ਵਾਧਾ ਹੋ ਰਿਹਾ ਹੈ। ਅਜਿਹੇ 'ਚ ਇਹ ਅਹਿਮ ਹੋ ਜਾਂਦਾ ਹੈ ਕਿ ਇਕ ਅਜਿਹੀ ਪ੍ਰਣਾਲੀ ਬਣਾਈ ਜਾਵੇ, ਜਿਸ ਨਾਲ ਉਹ ਕੰਮ ਕਰਦੇ ਹੋਏ ਵੀ ਮਦਰਫੀਡਿੰਗ ਕਰਵਾ ਸਕਣ।
ਮਦਰਫੀਡਿੰਗ ਦਾ ਮਹੱਤਵ
ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਬੱਚੇ ਦੇ ਜਨਮ ਤੋਂ ਇਕ ਘੰਟੇ ਦੇ ਅੰਦਰ-ਅੰਦਰ ਮਦਰਫੀਡਿੰਗ ਕਰਵਾਉਣ ਨਾਲ ਨਵਜੰਮੇ ਬੱਚੇ ਦੀ ਮੌਤ ਦੀ ਦਰ 'ਚ 22 ਫੀਸਦੀ ਦੀ ਕਮੀ ਹੁੰਦੀ ਹੈ। ਇਸੇ ਤਰ੍ਹਾਂ 6 ਮਹੀਨੇ ਤੱਕ ਲਗਾਤਾਰ ਮਦਰਫੀਡਿੰਗ ਕਰਵਾਉਣ ਨਾਲ ਬੱਚਿਆਂ 'ਚ ਡਾਇਰੀਆ ਅਤੇ ਨਿਮੋਨੀਆ ਵਰਗੀਆਂ ਬੀਮਾਰੀਆਂ ਨਾਲ ਹੋਣ ਵਾਲੀ ਮੌਤ ਤੋਂ ਬਚਾਅ ਹੁੰਦਾ ਹੈ। ਬਹੁਤ ਸਾਰੇ ਅਜਿਹੇ ਤੱਥ ਵੀ ਮੁਹੱਈਆ ਹਨ ਕਿ ਵਧੇਰੇ ਮਦਰਫੀਡਿੰਗ ਕਰਵਾਉਣ ਨਾਲ ਕੁਪੋਸ਼ਣ ਦੇ ਨਾਲ-ਨਾਲ ਬੱਚੇ ਦਾ ਭਾਰ ਵਧਣ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਵੀ ਘੱਟ ਹੁੰਦੀਆਂ ਹਨ। ਇਕ ਤਾਜ਼ਾ ਅਧਿਐਨ 'ਚ ਇਹ ਦਿਖਾਇਆ ਗਿਆ ਹੈ ਕਿ ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਦਾ ਆਈਕਿਊ ਲੈਵਲ ਉੱਚਾ ਹੁੰਦਾ ਹੈ, ਉਹ ਪੜ੍ਹਾਈ 'ਚ ਅੱਗੇ ਰਹਿੰਦਾ ਹੈ ਅਤੇ ਜ਼ਿੰਦਗੀ 'ਚ ਅੱਗੇ ਚੱਲ ਕੇ ਉਸ 'ਚ ਵਧੇਰੇ ਕਮਾਈ ਕਰਨ ਦੀ ਯੋਗਤਾ ਪੈਦਾ ਹੁੰਦੀ ਹੈ।
ਕੰਮ ਕਰਨ ਵਾਲੀ ਥਾਂ 'ਤੇ ਮਦਰਫੀਡਿੰਗ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਪੱਧਰ 'ਤੇ ਮਦਰਫੀਡਿੰਗ ਹਫਤਾ ਮਨਾਇਆ ਜਾਂਦਾ ਹੈ। ਇਸ ਸਾਲ ਇਸ ਹਫਤੇ ਦਾ ਥੀਮ ਹੈ 'ਬ੍ਰੈਸਟਫੀਡਿੰਗ ਐਂਡ ਵਰਕ : ਲੈਟਸ ਮੇਕ ਇਟ ਵਰਕ'। ਇਹ 1993 ਦੇ ਵਿਸ਼ਵ ਮਦਰਫੀਡਿੰਗ ਹਫਤੇ ਵਰਗਾ ਹੀ ਹੈ, ਜੋ ਕੰਮ ਕਰਨ ਵਾਲੀ ਮਾਂ ਲਈ ਲੋੜੀਂਦਾ ਵਾਤਾਵਰਣ ਬਣਾਉਣ ਦੀ ਪਹਿਲ ਕਰਦਾ ਹੈ। ਇਸ ਮੁਹਿੰਮ ਦੇ ਕੁਝ ਤੈਅ ਉਦੇਸ਼ ਹਨ-
► ਲੋਕਾਂ ਨੂੰ ਜਣੇਪਾ ਸੁਰੱਖਿਆ ਸੰਬੰਧੀ ਜਾਣਕਾਰੀ ਤੋਂ ਜਾਣੂ ਕਰਵਾਉਣਾ, ਕੌਮੀ ਕਾਨੂੰਨ ਬਣਾਉਣ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਤਾਕਤਵਰ ਬਣਾਉਣ ਲਈ ਜਾਗਰੂਕਤਾ ਪੈਦਾ ਕਰਨਾ।
► ਸਾਰੇ ਸੈਕਟਰਾਂ ਵਲੋਂ ਕੰਮ ਕਰਨ ਵਾਲੀ ਥਾਂ ਅਤੇ ਮਦਰਫੀਡਿੰਗ ਲਈ ਔਰਤਾਂ ਲਈ ਸੁਰੱਖਿਆ ਮੁਹੱਈਆ ਕਰਵਾਉਣਾ।
► ਮਾਲਕਾਂ ਵਲੋਂ ਕੰਮ ਕਰਨ ਵਾਲੀ ਥਾਂ ਨੂੰ ਬੱਚੇ ਅਤੇ ਮਾਂ ਲਈ ਵਧੀਆ ਬਣਾਉਣਾ ਅਤੇ ਮਹਿਲਾ ਕਰਮਚਾਰੀਆਂ ਨੂੰ ਮਦਰਫੀਡਿੰਗ ਕਰਵਾਉਣ ਲਈ ਸਮਰਥਨ ਦੇਣਾ।
ਮੂਡ ਠੀਕ ਨਹੀਂ ਹੈ ਤਾਂ ਖਾਓ ਇਨ੍ਹਾਂ ਨੂੰ
NEXT STORY