ਜਲੰਧਰ— ਜੇਕਰ ਤੁਸੀਂ ਬਹੁਤ ਸਾਰੇ ਫੂਡਸ ਨੂੰ ਆਪਣੀ ਡਾਈਟ 'ਚ ਸ਼ਾਮਿਲ ਕਰਨ ਦੇ ਬਾਵਜੂਦ ਅੰਡਰਵੇਟ ਹੋ ਅਤੇ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਅੱਜ ਦੀ ਸਾਡੀ ਸਲਾਹ 'ਤੇ ਜਰੂਰ ਧਿਆਨ ਦਿਓ। ਭਾਰ ਵਧਾਉਣ ਲਈ ਹੋਰ ਫੂਡ ਦੇ ਨਾਲ-ਨਾਲ ਤੁਸੀਂ ਬਾਜਰੇ ਦਾ ਇਸਤੇਮਾਲ ਕਰਦੇ ਹੋ ਤਾਂ ਭਰੋਸਾ ਮੰਨੋ ਤੁਹਾਡੇ ਸਰੀਰ ਨੂੰ ਠੀਕ ਪਾਲਣ ਪੋਸ਼ਕ ਤੱਤ ਮਿਲ ਜਾਣਗੇ। ਇਸ ਦੇ ਨਾਲ ਹੀ ਤੁਹਾਡਾ ਭਾਰ ਵੀ ਵਧਨਾ ਸ਼ੁਰੂ ਹੋ ਜਾਵੇਗਾ . ਪੁਰਾਣੀ ਲੋਕ ਕਣਕ, ਚਾਵਲ ਦੇ ਨਾਲ-ਨਾਲ ਬਾਜਰੇ ਦਾ ਵੀ ਬਹੁਤ ਸੇਵਨ ਕਰਦੇ ਸਨ, ਜਿਸ ਕਾਰਨ ਉਨ੍ਹਾਂ ਦਾ ਸਰੀਰ ਤੰਦਰੁਸਤ ਰਹਿੰਦਾ ਸੀ। ਅਜੋਕੇ ਸਮੇਂ ਵਿਚ ਠੀਕ ਡਾਈਟ ਨਹੀਂ ਮਿਲ ਪਾਉਣ ਕਾਰਨ ਅੰਡਰਵੇਟ ਇਕ ਗੰਭੀਰ ਸਮੱਸਿਆ ਹੈ। ਹਾਲਾਂਕਿ ਬਾਜਰਾ ਗਰਮ ਹੁੰਦਾ ਹੈ ਜਿਸ ਵਜ੍ਹਾ ਨਾਲ ਇਸ ਦਾ ਗਰਮੀਆਂ 'ਚ ਜ਼ਿਆਦਾ ਇਸਤੇਮਾਲ ਨਾ ਕਰਕੇ ਸੰਤੁਲਿਤ ਮਾਤਰਾ 'ਚ ਹੀ ਇਸਤੇਮਾਲ ਕਰਨਾ ਚਾਹੀਦਾ ਹੈ।
— ਬਾਜਰਾ ਹੈ ਸੁਪਰਫੂਡ, ਆਪਣੀ ਡਾਈਟ ਨੂੰ ਬਣਾਓ ਸੁਪਰਡਾਈਟ
ਬਾਜਰੇ ਵਿਚ ਮੌਜੂਦ ਪੋਸ਼ਤ ਤੱਤਾਂ ਨੂੰ ਜੇਕਰ ਤੁਸੀਂ ਗਿਣਨ ਬੈਠ ਜਾਓਗੇ ਤਾਂ ਤੁਹਾਨੂੰ ਹੈਰਾਨੀ ਹੀ ਹੋਵੇਗੀ, ਕਿਉਂਕਿ ਇਸ ਦੇ ਅੰਦਰ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਸਾਰੇ ਪਾਲਣ ਵਾਲਾ ਤੱਤ ਮੌਜੂਦ ਹਨ। ਬਾਜਰੇ ਦੇ ਅੰਦਰ ਮੈਗਨੀਸ਼ੀਅਮ, ਕੈਲਸ਼ੀਅਮ, ਮੈਗਨੀਜ਼, ਫਾਸਫੋਰਸ, ਫਾਈਬਰ, ਵਿਟਾਮਿਨ ਬੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ।
— ਬਾਜਰੇ ਤੋਂ ਬਣੀ ਇਹ ਡਿਸ਼ ਵਧਾਏਗੀ ਤੁਹਾਡਾ ਭਾਰ
ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਬਾਜਰੇ ਤੋਂ ਬਣੀ ਇਸ ਡਿਸ਼ ਨੂੰ ਆਪਣੀ ਡਾਈਟ 'ਚ ਜਰੂਰ ਸ਼ਾਮਿਲ ਕਰੋ। ਇਸ ਡਿਸ਼ ਨੂੰ ਬਣਾਉਣ ਲਈ ਬਾਜਰੇ ਦੀ ਇਕ ਰੋਟੀ, ਅੱਧੀ ਕਟੋਰੀ ਦੇਸੀ ਘਿਉ ਅਤੇ ਸਿਰਫ ਚੀਨੀ ਚਾਹੀਦੀ ਹੈ। ਬਾਜਰੇ ਦੀ ਰੋਟੀ ਨੂੰ ਛੋਟੇ-ਛੋਟੇ ਟੁੱਕੜਿਆਂ ਵਿਚ ਤੋੜ ਕੇ ਉਸ 'ਚ ਘਿਉ ਅਤੇ ਸ਼ੱਕਰ ਮਿਲਾ ਕੇ ਉਸ ਨੂੰ ਮੈਸ਼ ਕਰ ਲਓ, ਫਿਰ ਇਸ ਦੇ ਲੱਡੂ ਬਣਾ ਕੇ ਰੋਜ਼ਾਨਾ ਦੁੱਧ ਨਾਲ ਸੇਵਨ ਕਰੋ। ਤੁਹਾਨੂੰ ਛੇਤੀ ਹੀ ਇਸ ਭਾਰ ਵਧਾਉਣ ਵਾਲੇ ਸੁਪਰਫੂਡ ਦਾ ਫਾਇਦਾ ਮਿਲੇਗਾ।
— ਬਾਜਰੇ ਦੀ ਰੋਟੀ ਨੂੰ ਡਾਈਟ 'ਚ ਕਰੋ ਸ਼ਾਮਿਲ
ਬਾਜਰੇ ਦੀ ਰੋਟੀ ਜਿੱਥੇ ਖਾਣ ਵਿਚ ਸਵਾਦ ਹੁੰਦੀ ਹੈ ਉਥੇ ਹੀ ਇਹ ਆਸਾਨੀ ਨਾਲ ਪਚ ਜਾਣ ਵਾਲੀ ਹੁੰਦੀ ਹੈ। ਭਾਰ ਵਧਾਉਣ ਦੀ ਇੱਛਾ ਹੈ ਤਾਂ ਕੋਸ਼ਿਸ਼ ਕਰੋ ਕਿ ਡਿਨਰ ਜਾਂ ਲੰਚ 'ਚ ਬਾਜਰੇ ਦੀ ਰੋਟੀ ਨੂੰ ਜਰੂਰ ਸ਼ਾਮਿਲ ਕਰੋ। ਬਾਜਰੇ ਦੀ ਰੋਟੀ ਹੱਡੀਆਂ ਦੀ ਮਜ਼ਬੂਤੀ ਲਈ ਵੀ ਜਰੂਰੀ ਹੁੰਦੀ ਹੈ।
ਇਹ ਹਨ ਬਾਜਰੇ ਦੇ ਲਾਭ
ਬਾਜਰੇ ਦੀ ਖਾਸ ਗੱਲ ਇਹ ਵੀ ਹੈ ਕਿ ਇਹ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਤੁਹਾਡੇ ਦਿਮਾਗ ਨੂੰ ਵੀ ਠੀਕ ਰੱਖਦਾ ਹੈ। ਹਾਰਟ ਅਟੈਕ ਅਤੇ ਸਿਰਦਰਦ ਤੋਂ ਵੀ ਇਹ ਤੁਹਾਨੂੰ ਦੂਰ ਰੱਖਦਾ ਹੈ। ਇਸ ਦੇ ਅੰਦਰ ਮੌਜ਼ੂਦ ਵਿਟਾਮਿਨ ਬੀ 3 ਸਰੀਰ ਵਿਚ ਮੌਜੂਦ ਕੋਲੇਸਟਰੋਲ ਦੀ ਮਾਤਰਾ ਨੂੰ ਵੀ ਘੱਟ ਕਰਨ 'ਚ ਮਦਦ ਕਰਦਾ ਹੈ। ਬਾਜਰੇ ਦੇ ਡਾਈਟ ਵਿਚ ਇਸਤੇਮਾਲ ਨਾਲ ਸ਼ੂਗਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਬਾਜਰੇ ਵਿਚ ਮੌਜੂਦ ਫਾਈਬਰ ਨਾਸ ਕੈਂਸਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
ਤੁਸੀਂ ਵੀ ਪੀਂਦੇ ਹੋ ਬੇਲ ਦਾ ਜੂਸ ਤਾਂ ਹੋ ਜਾਓ ਸਾਵਧਾਨ
NEXT STORY