ਨਵੀਂ ਦਿੱਲੀ— ਦਹੀਂ ਦਾ ਵਰਤੋ ਲਗਭਗ ਬਹੁਤ ਸਾਰੇ ਲੋਕ ਕਰਦੇ ਹਨ ਕਰਨ ਵੀ ਕਿਉਂ ਨਾਲ ਦਹੀਂ ਸਿਹਤ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਦਹੀਂ 'ਚ ਗੁਡ ਬੈਕਟੀਰੀਆ, ਕੈਲਸ਼ੀਅਮ, ਵਿਟਾਮਿਨਸ ਅਤੇ ਮਿਨਰਲਸ ਭਰਪੂਰ ਮਾਤਰਾ 'ਚ ਮੋਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਈ ਰੱਖਦੇ ਹਨ ਬਹੁਤ ਸਾਰੇ ਲੋਕ ਦਹੀਂ ਦਾ ਟੇਸਟ ਬਦਲਣ ਦੇ ਲਈ ਚੀਨੀ ਅਤੇ ਨਮਕ ਮਿਲਾ ਕੇ ਖਾਂਦੇ ਹਨ। ਇਸ ਲਈ ਜੇ ਉਨ੍ਹਾਂ ਚੀਜ਼ਾਂ ਦੀ ਥਾਂ 'ਤੇ ਕੁਝ ਹੋਰ ਚੀਜ਼ਾਂ ਮਿਲਾਈਆਂ ਜਾਣ ਤਾਂ ਸਰੀਰ ਨੂੰ ਇਸ ਦਾ ਦੋਗੁਣਾ ਫਾਇਦਾ ਮਿਲਦਾ ਹੈ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਦੇ ਬਾਰੇ 'ਚ
1. ਕਾਲਾ ਨਮਕ ਅਤੇ ਭੁਣਿਆ ਹੋਇਆ ਜੀਰਾ
ਦਹੀ 'ਚ ਕਾਲਾ ਨਮਕ ਅਤੇ ਭੁਣਿਆ ਹੋਇਆ ਜੀਰਾ ਮਿਲਾ ਕੇ ਖਾਣ ਨਾਲ ਸੁਆਦ ਅਤੇ ਭੁੱਖ ਵਧ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਡਾਈਜੇਸ਼ਨ ਸਿਸਟਮ ਵੀ ਠੀਕ ਰਹਿੰਦਾ ਹੈ।
2. ਸ਼ਹਿਦ
ਸ਼ਹਿਦ ਅਤੇ ਦਹੀਂ ਦੋਹੇ ਹੀ ਸਿਹਤ ਦੇ ਲਈ ਕਾਫੀ ਫਾਇਦੇਮੰਦ ਹਨ। ਜੇ ਇਨ੍ਹਾਂ ਦੋਹਾਂ ਨੂੰ ਮਿਲਾ ਕੇ ਖਾਦਾ ਜਾਵੇ ਤਾਂ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ।
3. ਕਾਲੀ ਮਿਰਚ
ਜੇ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਰੋਜ਼ ਦਹੀਂ 'ਚ ਕਾਲੀ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਖਾਓ। ਇਸ ਨਾਲ ਸਰੀਰ ਦੀ ਵਾਧੂ ਚਰਬੀ ਤੇਜੀ ਨਾਲ ਘੱਟ ਹੋ ਜਾਂਦੀ ਹੈ।
4. ਡ੍ਰਾਈ ਫਰੂਟ
ਦਹੀਂ 'ਚ ਸ਼ੱਕਰ ਦੇ ਨਾਲ ਸੁੱਕੇ ਮੇਵੇ ਮਿਲਾ ਕੇ ਖਾਓ। ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਭਾਰ ਵੀ ਘੱਟ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਸਾਰਾ ਦਿਨ ਐਕਟਿਵ ਬਣੇ ਰਹੋਗੇ।
5. ਅਜਵਾਈਨ
ਦਹੀਂ 'ਚ ਅਜਵਾਈਨ ਮਿਲਾ ਕੇ ਖਾਣ ਨਾਲ ਬਵਾਸੀਰ ਦੇ ਰੋਗੀ ਨੂੰ ਫਾਇਦਾ ਮਿਲਦਾ ਹੈ ਦਹੀਂ 'ਚ ਅਜਵਾਈਨ ਨੂੰ ਪੀਸ ਕੇ ਮਿਕਸ ਕਰ ਲਓ।
6. ਚਾਵਲ
ਕੁਝ ਲੋਕਾਂ ਨੂੰ ਮਾਈਗ੍ਰੇਨ ਦੀ ਪਰੇਸ਼ਾਨੀ ਹੁੰਦੀ ਹੈ। ਇਹ ਦਰਦ ਕਾਫੀ ਖਤਰਨਾਕ ਹੁੰਦਾ ਹੈ ਜੇ ਦਹੀਂ 'ਚ ਉਬਲੇ ਹੋਏ ਚਾਵਲ ਮਿਲਾ ਕੇ ਖਾਦੇ ਜਾਣ ਤਾਂ ਕਾਫੀ ਆਰਾਮ ਮਿਲਦਾ ਹੈ।
7. ਸੌਂਫ
ਜੇ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਦਹੀਂ 'ਚ ਸੌਂਫ ਮਿਲਾ ਕੇ ਇਸ ਨੂੰ ਖਾਓ। ਇਸ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਗੈਸ ਅਤੇ ਜਲਣ ਵੀ ਦੂਰ ਹੋ ਜਾਵੇਗੀ।
8. ਓਟਸ
ਦਹੀਂ 'ਚ ਓਟਸ ਮਿਲਾ ਕੇ ਖਾਣ ਨਾਲ ਸਰੀਰ ਨੂੰ ਕੈਲਸ਼ੀਅਮ, ਪੋਟਾਸ਼ੀਅਮ ਅਤੇ ਪ੍ਰੋਟੀਨ ਮਿਲਦਾ ਹੈ ਜਿਸ ਨਾਲ ਹੱਡੀਆ ਮਜ਼ਬੂਤ ਹੁੰਦੀਆਂ ਹਨ।
9. ਕੇਲਾ
ਦਹੀਂ 'ਚ ਕੇਲਾ ਮਿਲਾਕੇ ਖਾਣ ਨਾਲ ਪੇਟ ਦੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਇਸ ਦੇ ਨਾਲ ਹੀ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।
ਇਨ੍ਹਾਂ ਚਾਰ ਤਰੀਕਿਆਂ ਨਾਲ ਸਿਰ ਦਰਦ ਤੋਂ ਪਾਓ ਛੁਟਕਾਰਾ
NEXT STORY