ਨਵੀਂ ਦਿੱਲੀ— ਇਸ ਭੱਜਦੋੜ ਭਰੀ ਜ਼ਿੰਦਗੀ 'ਚ ਕੰਮ ਦਾ ਤਣਾਅ ਵਧਣ ਦੇ ਕਾਰਨ ਜ਼ਿਆਦਾਤਰ ਲੋਕਾਂ ਨੂੰ ਸਿਰਦਰਦ ਵਰਗੀ ਸਮੱਸਿਆ ਹੋ ਜਾਂਦੀ ਹੈ। ਕਈ ਵਾਰ ਲੋਕ ਇਸ ਤੋਂ ਰਾਹਤ ਪਾਉਣ ਦੇ ਲਈ ਪੇਨਕਿਲਰ ਦਾ ਸਹਾਰਾ ਲੈਂਦੇ ਹਨ ਪਰ ਇਹ ਸਿਹਤ 'ਤੇ ਮਾੜਾ ਅਸਰ ਪਾਉਂਦੀ ਹੈ। ਅਜਿਹੇ 'ਚ ਤੁਸੀਂ ਇਨ੍ਹਾਂ ਘਰੇਲੂ ਤਰੀਕਿਆਂ ਨੂੰ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
1. ਦਾਲਚੀਨੀ
ਇਸ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਇਸ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਲਓ ਅਤੇ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਸਿਰ 'ਤੇ 30 ਮਿੰਟ ਲਈ ਲਗਾਓ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ।
2. ਚਮੇਲੀ ਦੇ ਫੁੱਲ ਦੀ ਚਾਹ
ਇਹ ਸਿਰ ਦਰਦ 'ਚ ਬਹੁਤ ਹੀ ਫਾਇਦੇਮੰਦ ਹੈ। 1 ਕੱਪ ਚਮੇਲੀ ਦੇ ਫੁੱਲ ਦੀ ਚਾਹ ਬਣਾ ਕੇ ਪੀ ਲਓ ਅਤੇ ਇਸ 'ਚ ਸੁਆਦ ਦੇ ਲਈ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ।
3. ਲੌਂਗ
ਥੋੜ੍ਹੇ ਜਿਹੇ ਲੌਂਗ ਨੂੰ ਪੀਸ ਕੇ ਇਕ ਸਾਫ ਕੱਪੜੇ 'ਚ ਬੰਨ ਲਓ ਅਤੇ ਫਿਰ ਇਸ ਨੂੰ ਸੁੰਘਣ ਨਾਲ ਸਿਰ ਦਰਦ ਤੋਂ ਛੁਟਕਾਰਾ ਮਿਲਦਾ ਹੈ।
4. ਅਦਰਕ
ਅਦਰਕ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ 'ਚ ਮਿਲਾ ਲਓ। ਚਾਹੋ ਤਾਂ ਅਦਰਕ ਵਾਲੀ ਕੈਂਡੀ ਦੀ ਵੀ ਵਰਤੋ ਕਰ ਸਕਦੇ ਹੋ।
ਨੀਂਦ 'ਚ ਹੈ ਬੋਲਣ ਦੀ ਆਦਤ ਤਾਂ ਅਪਣਾਓ ਇਹ ਟਿਪਸ
NEXT STORY