ਨਵੀਂ ਦਿੱਲੀ- ਕੋਰੋਨਾ ਦੇ ਮਾਮਲੇ ਦੇਸ਼ 'ਚ ਲਗਾਤਾਰ ਵਧਦੇ ਹੀ ਜਾ ਰਹੇ ਹਨ ਇਸ ਬਿਮਾਰੀ ਨਾਲ ਹੁਣ ਤੱਕ ਕਈ ਲੋਕਾਂ ਨੇ ਆਪਣੀ ਜਾਨ ਤੱਕ ਗੁਆ ਦਿੱਤੀ ਹੈ। ਕੋਰੋਨਾ ਤੋਂ ਬਚਾਅ ਲਈ ਸਰਕਾਰ ਨੇ ਵੈਕਸੀਨੇਸ਼ਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਹੁਣ ਜੀ.ਐੱਸ.ਵੀ.ਐੱਮ ਮੈਡੀਕਲ ਕਾਲਜ ਦੇ ਰੈਸਪੀਰੇਟਰੀ ਮੈਡੀਸਨ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਸੁਧੀਰ ਚੌਧਰੀ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਠੀਕ ਹੋਣ ਦੇ ਬਾਅਦ ਵੀ ਪੀੜਤ ਵਿਅਕਤੀ ਨੂੰ ਆਪਣੇ ਆਪ ਨੂੰ ਬਿਲਕੁਲ ਸਿਹਤਮੰਦ ਨਹੀਂ ਸਮਝਣਾ ਚਾਹੀਦਾ ਅਤੇ ਪੂਰੀ ਤਰ੍ਹਾਂ ਸੁਚੇਤ ਹੋਣਾ ਚਾਹੀਦਾ ਹੈ। ਇਹ ਦੇਖਿਆ ਜਾਂਦਾ ਹੈ ਕਿ ਕੋਰੋਨਾ (ਪੋਸਟ ਕੋਵਿਡ) ਤੋਂ ਠੀਕ ਹੋਣ ਤੋਂ ਬਾਅਦ, ਖੰਘ, ਸਾਹ ਅਤੇ ਬਲਗਮ ਵਰਗੇ ਲੱਛਣ ਤੇਜ਼ੀ ਨਾਲ ਉਭਰਨਾ ਸ਼ੁਰੂ ਕਰਦੇ ਹਨ। ਕਈ ਵਾਰ ਤੁਰਨ ਫਿਰਨ 'ਚ ਵੀ ਸਾਹ ਫੁੱਲਣ ਲੱਗਦਾ ਹੈ। ਫੇਫੜਿਆਂ ਦੇ ਕਮਜ਼ੋਰ ਹੋਣ ਕਾਰਨ ਆਕਸੀਜਨ ਦੀ ਵੀ ਜ਼ਰੂਰਤ ਹੁੰਦੀ ਹੈ। ਕਈ ਵਾਰ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਸਿੱਧ ਹੁੰਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਸੰਕ੍ਰਮਿਤ ਆਰ.ਟੀ.ਪੀ.ਸੀ.ਆਰ. ਦੀ ਜਾਂਚ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਸਮਝਣਾ ਚਾਹੀਦਾ। ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਕੋਰੋਨਾ ਮਰੀਜ਼ ਇਕ ਤੋਂ ਡੇਢ ਮਹੀਨਿਆਂ ਤੱਕ ਦੂਸਰਿਆਂ ਨੂੰ ਸੰਕਰਮਿਤ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਥੋੜ੍ਹਾ ਜਿਹਾ ਤੁਰਨ-ਫਿਰਨ ਵਿਚ ਸਾਹ ਦੀ ਸਮੱਸਿਆ ਹੋ ਰਹੀ ਹੈ ਤਾਂ ਤੁਰੰਤ ਇਕ ਕਾਰਡੀਓਲੋਜਿਸਟ ਨੂੰ ਦਿਖਾਓ ਕਿਉਂਕਿ ਇਸ ਵਾਰ ਵਿਸ਼ਾਣੂ ਦਿਲ 'ਤੇ ਪ੍ਰਭਾਵ ਪਾ ਰਿਹਾ ਹੈ। ਇਸ ਲਈ ਆਪਣੇ ਦਿਲ ਦੀ ਨਿਸ਼ਚਿਤ ਜਾਂਚ ਕਰਵਾਓ। ਡਾ. ਚੌਧਰੀ ਦਾ ਕਹਿਣਾ ਹੈ ਕਿ ਜੇ ਸ਼ੂਗਰ ਬੇਕਾਬੂ ਹੈ। ਜੇ ਤੁਸੀਂ ਕੋਰੋਨਾ ਵਾਇਰਸ ਦੌਰਾਨ ਆਈ.ਸੀ.ਯੂ ਵਿਚ ਰਹੇ ਹੋ ਅਤੇ ਤੁਸੀਂ ਸਟੀਰੌਇਡ ਥੈਰੇਪੀ ਕਰਵਾ ਚੁੱਕੇ ਹੋ ਅਤੇ ਉਸ ਤੋਂ ਠੀਕ ਹੋਣ ਦੇ ਬਾਅਦ ਵੀ ਖੰਘ, ਥੁੱਕ ਜਾਂ ਨੱਕ, ਕੰਨ ਜਾਂ ਅੱਖ ਵਿਚ ਕੋਈ ਪੇਰ੍ਸ਼ਾਨੀ ਹੈ ਤਾਂ ਆਪਣੇ ਪਰਿਵਾਰਿਕ ਡਾਕਟਰ ਨਾਲ ਤੁਰੰਤ ਸੰਪਰਕ ਕਰੋ। ਉਨ੍ਹਾਂ ਦੀ ਸਲਾਹ 'ਤੇ ਇਸ ਨੂੰ ਈ.ਐੱਨ.ਟੀ ਅਤੇ ਅੱਖਾਂ ਦੇ ਸਰਜਨ ਨੂੰ ਦਿਖਾ ਕੇ ਇਕ ਪੂਰਾ ਚੈੱਕਅਪ ਕਰਵਾਓ।
ਕੋਵਿਡ ਤੋਂ ਬਾਅਦ ਇਹ ਸਮੱਸਿਆ
- ਸਰੀਰ ਵਿਚ ਆਕਸੀਜਨ ਦੀ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਹੈ।
- ਸੌਣ ਵੇਲੇ ਆਕਸੀਜਨ ਦਾ ਘੱਟਣਾ।
- ਆਕਸੀਜਨ ਘੱਟ ਹੋਣ ਕਾਰਨ ਕਾਰਬਨ ਡਾਈਆਕਸਾਈਡ ਦਾ ਵਧਣਾ।
- ਆਕਸੀਜਨ ਦੀ ਘਾਟ ਹਾਰਟ ਅਟੈਕ ਤੇ ਹਾਰਟ ਫਲੇਅਰ ਵਧਾਉਂਦੀ ਹੈ।
ਇਹ ਟੈਸਟ ਹਨ ਮਹੱਤਵਪੂਰਨ
- ਨਿਯਮਤ ਤੌਰ 'ਤੇ ਆਕਸੀਜਨ ਦੇ ਪੱਧਰ ਦੀ ਜਾਂਚ ਕਰਦੇ ਰਹੋ।
- ਛੇ ਮਿੰਟ ਚੱਲਣ ਤੋਂ ਬਾਅਦ ਵੀ ਆਕਸੀਜਨ ਦੀ ਜਾਂਚ ਕਰੋ।
- ਕੋਰੋਨਾ ਤੋਂ ਬਾਅਦ, ਈਸੀਜੀ ਅਤੇ ਈਕੋ ਟੈਸਟ ਜ਼ਰੂਰ ਕਰਵਾਓ।
- ਜੇ ਸੰਭਵ ਹੋਵੇ, ਤਾਂ ਆਪਣੀ ਬੈਸਿਕ ਸਲੀਪ ਸਟੱਡੀ ਜ਼ਰੂਰ ਕਰਵਾਓ।
- ਖਾਲੀ ਢਿੱਡ ਅਤੇ ਖਾਣ ਤੋਂ ਬਾਅਦ ਸ਼ੂਗਰ ਦੀ ਜਾਂਚ ਜ਼ਰੂਰੀ ਹੈ।
- ਤਿੰਨ ਮਹੀਨਿਆਂ ਦੇ ਪੱਧਰ ਦਾ ਪਤਾ ਲਗਾਉਣ ਲਈ, ਐੱਚ.ਬੀ.ਏ -1 ਸੀ ਟੈਸਟ ਕਰਵਾਓ।
ਕੋਰੋਨਾ ਕਾਲ ’ਚ ਇਮਿਊਨਿਟੀ ਨੂੰ ਮਜ਼ਬੂਤ ਬਣਾਉਣਗੇ ਕੱਚੇ ਅੰਬ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY