ਨਵੀਂ ਦਿੱਲੀ : ਤਾਲਾਬੰਦੀ ਭਾਵੇਂ ਹੀ ਹਟ ਗਈ ਹੈ ਪਰ ਕੋਰੋਨਾ ਦਾ ਖ਼ਤਰਾ ਹਾਲੇ ਵੀ ਟਲਿਆ ਨਹੀਂ ਹੈ। ਇਸੇ ਨੂੰ ਧਿਆਨ ’ਚ ਰੱਖਦੇ ਹੋਏ ਲੋਕ ਆਪਣੀਆਂ ਡੇਲੀ ਐਕਟੀਵਿਟੀਜ਼ ਨੂੰ ਮੈਨੇਜ ਕਰ ਰਹੇ ਹਨ। ਮਾਸਕ ਲਗਾ ਕੇ ਹੀ ਬਾਹਰ ਨਿਕਲਣ ਅਤੇ ਸੋਸ਼ਲ ਡਿਸਟੈਂਸਿੰਗ ਬਣਾਏ ਰੱਖ ਕੇ ਹੀ ਇਸ ਖ਼ਤਰਨਾਕ ਸੰਕਰਮਣ ਤੋਂ ਸੁਰੱਖਿਅਤ ਰਿਹਾ ਜਾ ਸਕਦਾ ਹੈ ਪਰ ਬਾਹਰ ਨਾ ਨਿਕਲ ਸਕਣ ਅਤੇ ਦੋਸਤਾਂ ਨਾਲ ਨਾ ਮਿਲਣ ਕਾਰਨ ਲੋਕਾਂ ਦੀ ਮਾਨਸਿਕ ਸਿਹਤ ’ਤੇ ਵੀ ਡੂੰਘਾ ਪ੍ਰਭਾਵ ਪਿਆ ਹੈ, ਖ਼ਾਸ ਤੌਰ ’ਤੇ ਬੱਚਿਆਂ ’ਤੇ। ਵੱਡਿਆਂ ਕੋਲ ਤਾਂ ਬੋਰੀਅਤ ਦੂਰ ਕਰਨ ਦੇ ਕਈ ਉਪਾਅ ਹਨ ਪਰ ਬੱਚਿਆਂ ਦੇ ਕੋਲ ਲਿਮਟਿਡ ਆਪਸ਼ਨ ਸਨ ਉਹ ਵੀ ਚਲੇ ਗਏ। ਸਕੂਲ ਨਾ ਜਾ ਪਾਉਣ, ਪਾਰਕ ’ਚ ਨਾ ਖੇਡ ਸਕਣ ਨਾਲ ਉਹ ਬਹੁਤ ਪਰੇਸ਼ਾਨ ਹੋ ਰਹੇ ਹਨ, ਜਿਸਦਾ ਅਸਰ ਉਨ੍ਹਾਂ ਦੀ ਮੈਂਟਲ ਹੈਲਥ ’ਤੇ ਪੈ ਰਿਹਾ ਹੈ ਤਾਂ ਇਸ ਸਮੇਂ ਮਾਤਾ-ਪਿਤਾ ਨੂੰ ਜ਼ਰੂਰਤ ਹੈ ਉਨ੍ਹਾਂ ਦਾ ਖ਼ਾਸ ਖਿਆਲ ਰੱਖਣ ਦੀ, ਉਨ੍ਹਾਂ ਨਾਲ ਗੱਲਾਂ ਕਰ ਕੇ ਸਮੱਸਿਆ ਸਮਝਣ ਦੀ ਅਤੇ ਉਸ ਦਾ ਸਹੀ ਹੱਲ ਕੱਢਣ ਦੀ, ਜਿਸ ’ਚ ਇਥੇ ਦਿੱਤੇ ਗਏ ਟਿਪਸ ਹੋ ਸਕਦੇ ਹਨ ਮਦਦਗਾਰ।
ਇਮੋਸ਼ਨਸ ਨੂੰ ਸਮਝਣ ਦੀ ਕੋਸ਼ਿਸ਼ ਕਰੋ
ਬੱਚਾ ਜੇਕਰ ਛੋਟੀ-ਛੋਟੀ ਗੱਲ ’ਤੇ ਗੁੱਸਾ ਹੋ ਰਿਹਾ ਹੈ, ਦਿਨ ਭਰ ਉਦਾਸ ਰਹਿੰਦਾ ਹੈ ਅਤੇ ਨਿੱਕੀ ਜਿਹੀ ਗੱਲ ’ਤੇ ਰੌਣ ਲੱਗਦਾ ਹੈ ਤਾਂ ਉਸ ਦੇ ਇਸ ਸੁਭਾਅ ’ਤੇ ਖਿੱਝਣ ਦੀ ਥਾਂ ਸਮਝਣ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਸੰਕੇਤ ਹੈ ਕਿ ਬੱਚਾ ਮਾਨਸਿਕ ਰੂਪ ਨਾਲ ਪਰੇਸ਼ਾਨ ਹੈ।
ਉਨ੍ਹਾਂ ਨਾਲ ਗੱਲਾਂ ਕਰੋ ਅਤੇ ਉਨ੍ਹਾਂ ਦੀਆਂ ਸੁਣੋ
ਬਿਜ਼ੀ ਸ਼ਿਡਿਊਲ ’ਚੋਂ ਇੰਟਰਟੇਨਮੈਂਟ ਲਈ ਸਮਾਂ ਕੱਢ ਸਕਦੇ ਹੋ ਤਾਂ ਥੋੜ੍ਹਾ ਸਮਾਂ ਬੱਚਿਆਂ ਲਈ ਵੀ ਕੱਢੋ। ਉਨ੍ਹਾਂ ਨਾਲ ਖੇਡੋ, ਨਵੀਂਆਂ-ਨਵੀਂਆਂ ਚੀਜ਼ਾਂ ਸਿਖਾਓ ਅਤੇ ਹੋਰ ਵੀ ਦੂਸਰੀਆਂ ਐਕਟੀਵਿਟੀਜ਼ ਕਰੋ। ਇਸ ਨਾਲ ਉਨ੍ਹਾਂ ਦੀ ਬੋਰੀਅਤ ਦੂਰ ਹੋਵੇਗੀ ਨਾਲ ਹੀ ਉਹ ਕੁਝ ਨਵਾਂ ਵੀ ਸਿੱਖ ਜਾਣਗੇ।
ਪਰਸਨਲ ਸਪੇਸ ਵੀ ਹੈ ਜ਼ਰੂਰੀ
ਦਿਨ ਭਰ ਬੱਚੇ ਦੇ ਪਿੱਛੇ ਲੱਗੇ ਰਹਿਣ, ਉਸਦੀ ਕੇਅਰ ਕਰਨ ਦੇ ਨਾਲ-ਨਾਲ ਉਸਨੂੰ ਪਰਸਨਲ ਸਪੇਸ ਨਾ ਦੇਣਾ ਵੀ ਦਰਸਾਉਂਦਾ ਹੈ ਤਾਂ ਕੁਝ ਦੇਰ ਲਈ ਉਸਨੂੰ ਇਕੱਲਾ ਵੀ ਛੱਡੋ। ਜਿਸ ਨਾਲ ਉਹ ਆਪਣੇ ਮਨ-ਅਨੁਸਾਰ ਚੀਜ਼ਾਂ ਕਰੇਗਾ। ਹਾਂ ਪਰ ਧਿਆਨ ਰੱਖੋ ਕਿ ਉਹ ਕੁਝ ਗਲ਼ਤ ਨਾ ਕਰ ਰਿਹਾ ਹੋਵੇ।
ਦਿਨ ’ਚ ਥੋੜ੍ਹਾ ਸਮਾਂ ਉਸ ਲਈ ਜ਼ਰੂਰ ਕੱਢੋ
ਵਰਕ ਫਰਾਮ ਹੋਮ ਦਾ ਇਕ ਫ਼ਾਇਦਾ ਤਾਂ ਹੋਇਆ ਹੈ ਕਿ ਲੋਕਾਂ ਨੂੰ ਆਪਣੀ ਫੈਮਿਲੀ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ। ਜੇਕਰ ਤੁਸੀਂ ਕੰਮ ਦੇ ਚੱਲਦਿਆਂ ਬੱਚਿਆਂ ਨੂੰ ਟਾਈਮ ਨਹੀਂ ਦੇ ਪਾ ਰਹੇ ਸੀ ਤਾਂ ਹੁਣ ਇਸ ਟਾਈਮ ਦਾ ਫਾਇਦਾ ਚੁੱਕੋ। ਬੱਚਿਆਂ ਨਾਲ ਬਚਕਾਨੀਆਂ ਗੱਲਾਂ ਕਰੋ, ਉਸਨੂੰ ਪਿਆਰ ਦਿਓ। ਇਸ ਨਾਲ ਉਹ ਖੁਸ਼ ਰਹਿੰਦੇ ਹਨ, ਜੋ ਉਨ੍ਹਾਂ ਦੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ।
Health Tips: ਜੇਕਰ ਤੁਹਾਡੇ ‘ਢਿੱਡ’ ’ਚ ਵੀ ਇਨ੍ਹਾਂ ਕਾਰਨਾਂ ਕਰਕੇ ਹੁੰਦੀ ਹੈ ‘ਗਰਮੀ ਤੇ ਜਲਣ’, ਤਾਂ ਇੰਝ ਪਾਓ ਰਾਹਤ
NEXT STORY