ਜਲੰਧਰ— ਬੱਚੇ ਬਚਪਨ ਵਿਚ ਗੋਲੂ-ਮੋਲੂ ਹੋਣ ਤਾਂ ਚੰਗੇ ਲੱਗਦੇ ਹਨ ਪਰ ਜਦੋਂ ਉਹ ਥੋੜ੍ਹੇ ਜਿਹੇ ਵੱਡੇ ਹੋ ਜਾਂਦੇ ਹਨ ਤਾਂ ਲੋਕ ਉਨ੍ਹਾਂ ਨੂੰ ਮੋਟੂ ਤੇ ਅਜਿਹੇ ਕਈ ਨਾਵਾਂ ਨਾਲ ਸੱਦ ਕੇ ਚਿੜਾਉਣ ਲੱਗਦੇ ਹਨ, ਜੋ ਕਿਤੇ ਨਾ ਕਿਤੇ ਉਨ੍ਹਾਂ ਦੇ ਆਤਮ ਵਿਸ਼ਵਾਸ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ, ਜੇ ਬਚਪਨ ਵਿਚ ਹੀ ਇਸ ਵੱਧਦੇ ਮੋਟਾਪੇ 'ਤੇ ਕੰਟਰੋਲ ਕਰਨ ਲਈ ਜ਼ਰੂਰੀ ਕਦਮ ਚੁੱਕ ਲਏ ਜਾਣ ਤਾਂ ਇਸ ਨਾਲ ਹੋਣ ਵਾਲੀਆਂ ਹੋਰ ਕਈ ਬੀਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ ਪਰ ਬਚਪਨ ਵਿਚ ਅਕਸਰ ਮਾਵਾਂ ਆਪਣੇ ਲਾਡ-ਪਿਆਰ ਕਾਰਨ ਉਨ੍ਹਾਂ ਦੇ ਵੱਧਦੇ ਭਾਰ ਨੂੰ ਅਣਦੇਖਾ ਕਰਦੀਆਂ ਹਨ ਅਤੇ ਇਸ ਨੂੰ ਮੋਟਾਪਾ ਮੰਨਣ ਲਈ ਤਿਆਰ ਨਹੀਂ ਹੁੰਦੀਆਂ, ਨਤੀਜਾ ਪ੍ਰਾਬਲਮ ਵੱਧਦੀ ਰਹਿੰਦੀ ਹੈ, ਜੋ ਅੱਗੇ ਚੱਲ ਕੇ ਕਈ ਸਮੱਸਿਆਵਾਂ ਨੂੰ ਸੱਦਾ ਦਿੰਦੀ ਹੈ।
1. ਮੋਟਾਪਾ ਵਧਣ ਦੇ ਦੋ ਵੱਡੇ ਕਾਰਨ
ਮਾਹਿਰਾਂ ਮੁਤਾਬਕ ਬਚਪਨ ਵਿਚ ਹੀ ਮੋਟਾਪੇ ਦਾ ਸ਼ਿਕਾਰ ਹੋ ਜਾਣ ਦੇ ਦੋ ਵੱਡੇ ਕਾਰਨ ਹਨ। ਇਕ ਤਾਂ ਜਨਮਜਾਤ ਮੋਟਾਪਾ ਜੋ ਫੈਮਿਲੀ ਹਿਸਟਰੀ, ਜੈਨੇਟਿਕ ਗੜਬੜੀ ਜਾਂ ਹਾਰਮੋਨਲ ਪ੍ਰਾਬਲਮ ਹੋ ਸਕਦੀ ਹੈ ਅਤੇ ਦੂਜਾ ਮੋਟਾਪਾ, ਲਾਈਫਸਟਾਈਲ 'ਤੇ ਆਧਾਰਿਤ ਹੁੰਦਾ ਹੈ। ਪੌਸ਼ਟਿਕ ਆਹਾਰ ਨਾ ਖਾਣਾ, ਫਾਸਟ ਫੂਡ ਤੇ ਬਾਹਰ ਦਾ ਖਾਣਾ, ਫਿਜ਼ੀਕਲੀ ਐਕਟੀਵਿਟੀ ਦਾ ਨਾ ਹੋਣਾ ਇਸ ਦੇ ਮੁੱਖ ਕਾਰਨ ਹਨ। ਲਾਈਫਸਟਾਈਲ ਨੂੰ ਬਿਹਤਰ ਬਣਾ ਕੇ ਤੁਸੀਂ ਇਸ ਮੋਟਾਪੇ ਨੂੰ ਕੰਟਰੋਲ ਕਰ ਸਕਦੇ ਹੋ ਪਰ ਜਨਮਜਾਤ ਮੋਟਾਪੇ ਵਿਚ ਤੁਹਾਨੂੰ ਸਹੀ ਇਲਾਜ ਦੀ ਲੋੜ ਪੈ ਸਕਦੀ ਹੈ।
2. ਮੋਟਾਪੇ ਦੇ ਸੰਕੇਤ
- ਬੱਚਿਆਂ ਦੀ ਗੋਗੜ ਨਿਕਲ ਆਈ ਹੋਵੇ
- ਖਾਣੇ ਤੋਂ ਬਾਅਦ ਵੀ ਥਕਾਵਟ-ਕਮਜ਼ੋਰੀ ਅਤੇ
- ਭੁੱਖ ਲੱਗਣਾ
- ਬੇਸੁਧ ਸੌਣਾ ਜਾਂ ਘਰਾੜੇ ਮਾਰਨਾ
- ਕਬਜ਼ ਹੋਣਾ
- ਨੀਂਦ ਘੱਟ ਆਉਣਾ
- ਬਲੱਡ ਪ੍ਰੈਸ਼ਰ ਦੀ ਪ੍ਰਾਬਲਮ
3. ਮੋਟਾਪੇ ਦਾ ਅਸਰ
ਬਚਪਨ ਵਿਚ ਮੋਟਾਪੇ ਦੇ ਸ਼ਿਕਾਰ ਬੱਚਿਆਂ ਨੂੰ ਡਾਇਬਟੀਜ਼, ਸਾਹ ਫੁੱਲਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਉਥੇ ਹੀ ਲੜਕੀਆਂ ਨੂੰ ਪੀ. ਸੀ. ਓ. ਡੀ. (ਪਾਲੀਸਿਸਟਿਕ ਓਵੇਰੀਅਨ ਡਿਸੀਜ਼), ਪੀਰੀਅਡਸ ਵਿਚ ਗੜਬੜੀ, ਚਿਹਰੇ 'ਤੇ ਵਾਲ ਵਰਗੀਆਂ ਸਮੱਸਿਆਵਾਂ ਆਦਿ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਜੋੜਾਂ ਵਿਚ ਦਰਦ, ਤੁਰਨ-ਫਿਰਨ ਵਿਚ ਪ੍ਰੇਸ਼ਾਨੀ, ਸਰੀਰ ਦੇ ਅੰਦਰੂਨੀ ਅੰਗਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ।
4. ਮੋਟਾਪੇ ਦੀ ਕਰੋ ਸਹੀ ਜਾਂਚ
ਬੱਚਿਆਂ ਦਾ ਭਾਰ ਪਰਸੈਂਟਾਈਲ ਵਿਚ ਮੇਜਰ ਕਰ ਕਰਦੇ ਹਾਂ, ਜੋ ਭਾਰ ਨੂੰ ਮਾਪਣ ਦਾ ਇਕ ਪੈਮਾਨਾ ਹੈ। ਤੁਸੀਂ ਬੀ. ਐੱਮ. ਆਈ. ਨਾਲ ਵੀ ਬੱਚੇ ਦੇ ਮੋਟਾਪੇ ਦੀ ਜਾਂਚ ਕਰ ਸਕਦੇ ਹੋ। ਬੱਚਿਆਂ ਦਾ ਸਹੀ ਬੀ. ਐੱਮ. ਆਈ. ਤੁਸੀਂ ਆਪਣੇ ਮੋਬਾਇਲ ਫੋਨ 'ਚ ਬੀ. ਐੱਮ. ਆਈ. ਦੇ ਮੁਹੱਈਆ ਐਪ ਨਾਲ ਵੀ ਮਾਪ ਸਕਦੇ ਹੋ, ਜਿਥੇ ਆਸਾਨੀ ਨਾਲ ਲਿੰਗ ਅਤੇ ਉਮਰ ਦੇ ਹਿਸਾਬ ਨਾਲ ਬੀ. ਐੱਮ. ਆਈ. ਕੱਢਿਆ ਜਾ ਸਕਦਾ ਹੈ।
5. ਮੋਟਾਪੇ ਤੋਂ ਕਿਵੇਂ ਪਾਈਏ ਛੁਟਕਾਰਾ
ਵਿਗੜੇ ਲਾਈਫਸਟਾਈਲ ਤੋਂ ਮਿਲੇ ਮੋਟਾਪੇ ਨੂੰ ਤੁਸੀਂ ਆਪਣੀ ਸਹੀ ਡਾਈਟ ਤੇ ਫਿਜ਼ੀਕਲ ਐਕਟੀਵਿਟੀ ਨਾਲ ਕੰਟਰੋਲ ਕਰ ਸਕਦੇ ਹੋ।
- ਬੈਲੇਂਸ ਡਾਈਟ ਹੈ ਜ਼ਰੂਰੀ
ਬੱਚੇ ਦਾ ਮੋਟਾਪਾ ਘੱਟ ਕਰਨ ਲਈ ਜ਼ਰੂਰੀ ਨਹੀਂ ਕਿ ਉਸ ਦੇ ਖਾਣ-ਪੀਣ 'ਤੇ ਰੋਕ ਲਾ ਦਿੱਤੀ ਜਾਵੇ। ਉਸ ਨੂੰ ਅਜਿਹਾ ਆਹਾਰ ਦਿਓ, ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਵੇ। ਉਨ੍ਹਾਂ ਦੀ ਡਾਈਟ ਵਿਚ ਰੋਜ਼ਾਨਾ 2 ਫਲ ਅਤੇ ਸਬਜ਼ੀਆਂ ਬਦਲ-ਬਦਲ ਕੇ ਦਿਓ। ਉਨ੍ਹਾਂ ਦੀ ਸਿਹਤ ਲਈ ਦਹੀਂ, ਦੁੱਧ ਅਤੇ ਫਲ ਬਹੁਤ ਫਾਇਦੇਮੰਦ ਹਨ। ਇਸ ਤੋਂ ਇਲਾਵਾ ਤੁਸੀਂ ਉਨ੍ਹਾਂ ਨੂੰ ਪ੍ਰੋਟੀਨ ਜਿਵੇਂ ਬੀਨਸ, ਨਟਸ ਤੇ ਮੱਛੀ, ਆਂਡਾ ਦੇ ਸਕਦੇ ਹੋ।
- ਟੀ. ਵੀ.-ਮੋਬਾਇਲ ਦਾ ਸਮਾਂ ਕਰੋ ਨਿਸ਼ਚਿਤ
ਬਹੁਤ ਜ਼ਿਆਦਾ ਟੀ. ਵੀ. ਅਤੇ ਮੋਬਾਇਲ ਦੀ ਵਰਤੋਂ ਤੁਹਾਡੇ ਬੱਚੇ ਨੂੰ ਮੋਟਾਪੇ ਦਾ ਸ਼ਿਕਾਰ ਬਣਾ ਸਕਦੀ ਹੈ। ਬੱਚੇ ਅਕਸਰ ਟੀ. ਵੀ. ਅਤੇ ਮੋਬਾਇਲ ਦੇਖਦੇ-ਦੇਖਦੇ ਹੀ ਖਾਣਾ ਖਾਂਦੇ ਹਨ ਅਤੇ ਲਗਾਤਾਰ ਇਕੋ ਹੀ ਥਾਂ ਬੈਠੇ ਰਹਿੰਦੇ ਹਨ, ਜੋ ਭਾਰ ਨੂੰ ਵਧਾਉਂਦਾ ਹੈ। ਬਿਹਤਰ ਹੈ ਕਿ ਤੁਸੀਂ ਇਨ੍ਹਾਂ ਚੀਜ਼ਾਂ ਦਾ ਇਕ ਨਿਸ਼ਚਿਤ ਸਮਾਂ ਰੱਖੋ। ਨਾਲ ਹੀ ਅਜਿਹੀਆਂ ਗੇਮਸ ਵੱਲ ਉਨ੍ਹਾਂ ਦਾ ਧਿਆਨ ਫੋਕਸ ਕਰਵਾਓ, ਜਿਨ੍ਹਾਂ ਵਿਚ ਫਿਜ਼ੀਕਲੀ ਐਕਟੀਵਿਟੀ ਹੋਵੇ ਜਿਵੇਂ ਡਾਂਸ, ਐਰੋਬਿਕ, ਬੈਡਮਿੰਟਨ, ਰੋਪ ਜੰਪਿੰਗ ਆਦਿ। ਸਾਥ ਦੇਣ ਲਈ ਤੁਸੀਂ ਵੀ ਇਨ੍ਹਾਂ ਐਕਟੀਵਿਟੀ ਵਿਚ ਹਿੱਸਾ ਲਓ, ਉਨ੍ਹਾਂ ਨੂੰ ਚੰਗਾ ਲੱਗੇਗਾ।
- ਓਵਰਈਟਿੰਗ
ਲੋੜ ਤੋਂ ਵੱਧ ਖਾਣਾ ਬੱਚੇ ਲਈ ਨੁਕਸਾਨਦੇਹ ਹੈ। ਬਹੁਤ ਸਾਰੀਆਂ ਮਾਵਾਂ ਜ਼ਬਰਦਸਤੀ ਬੱਚਿਆਂ ਨੂੰ ਵੱਧ ਅਤੇ ਵਾਰ-ਵਾਰ ਖੁਆਉਂਦੀਆਂ ਹਨ। ਚੰਗਾ ਹੈ ਕਿ ਤੁਸੀਂ ਸਹੀ ਸਮੇਂ 'ਤੇ ਲੋੜ ਮੁਤਾਬਕ ਹੀ ਉਨ੍ਹਾਂ ਨੂੰ ਖਾਣ ਲਈ ਦਿਓ।
- ਮਜ਼ਾਕ ਨਾ ਉਡਾ ਕੇ ਕਰੋ ਬੱਚੇ ਦੀ ਮਦਦ
ਅੱਜਕਲ ਲੋਕ ਫਿੱਟ ਬੌਡੀ ਅਤੇ ਚੰਗੀ ਫਿੱਗਰ ਵਾਲੇ ਲੋਕਾਂ ਨੂੰ ਪਸੰਦ ਕਰਦੇ ਹਨ। ਇਸੇ ਕਾਰਨ ਤੁਹਾਡੇ ਯੰਗ ਹੋ ਰਹੇ ਬੱਚੇ ਨੂੰ ਵੀ ਕਈ ਵਾਰ ਮੋਟਾਪੇ ਕਾਰਨ ਸੋਸ਼ਲ ਮੀਡੀਆ, ਦੋਸਤਾਂ ਜਾਂ ਰਿਸ਼ਤੇਦਾਰਾਂ ਵਿਚ ਟ੍ਰੋਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਨੂੰ ਜੱਜ ਕਰਨ ਦੀ ਥਾਂ ਉਸ ਦੀ ਮਦਦ ਕਰੋ। ਉਸ ਨੂੰ ਦੱਸੋ ਕਿ ਕਿਸ ਤਰ੍ਹਾਂ ਕਸਰਤ ਜਾਂ ਦੂਜੇ ਤਰੀਕੇ ਨਾਲ ਉਹ ਖੁਦ ਦਾ ਮੋਟਾਪਾ ਘਟਾ ਕੇ ਆਪਣੇ-ਆਪ ਨੂੰ ਫਿੱਟ ਰੱਖ ਸਕਦਾ ਹੈ।
6. ਪੇਰੈਂਟਸ ਬਣਨ ਸਮਾਰਟ, ਡਾਈਟ 'ਚ ਦਿਖਾਉਣ ਥੋੜ੍ਹੀ ਕ੍ਰਿਏਟਿਵਿਟੀ
ਬੱਚੇ ਕਲਰਫੁਲ ਚੀਜ਼ਾਂ ਪਸੰਦ ਕਰਦੇ ਹਨ, ਇਸ ਲਈ ਸਬਜ਼ੀਆਂ ਰੰਗ-ਬਿਰੰਗੀਆਂ ਰੱਖੋ। ਸੌਸ ਅਤੇ ਜੈਮ ਨਾਲ ਖਾਣੇ ਨੂੰ ਕਲਰ ਤੇ ਟੇਸਟ ਦਿਓ। ਬੱਚੇ ਪਾਲਕ-ਮੇਥੀ ਦੀ ਸਬਜ਼ੀ ਨਹੀਂ ਖਾਂਦੇ ਤਾਂ ਉਨ੍ਹਾਂ ਨੂੰ ਹਲਕਾ ਤੇਲ ਲਾ ਕੇ ਪਰੌਂਠੇ ਬਣਾ ਕੇ ਦਿਓ। ਸਪਾਊਟਸ ਵਿਚ ਕਾਰਨ ਅਤੇ ਥੋੜ੍ਹਾ ਪਨੀਰ ਪਾ ਕੇ ਸਲਾਦ ਤੇ ਚਾਟ ਬਣਾ ਕੇ ਉਨ੍ਹਾਂ ਨੂੰ ਦਿਓ।
ਬੱਚੇ ਅਕਸਰ ਪਿੱਜ਼ਾ ਦੇ ਸ਼ੌਕੀਨ ਹੁੰਦੇ ਹਨ। ਬਾਹਰ ਦੀ ਥਾਂ ਘਰ ਦਾ ਪਿੱਜ਼ਾ ਬਣਾ ਕੇ ਦਿਓ। ਢੇਰ ਸਾਰੀਆਂ ਸਬਜ਼ੀਆਂ ਅਤੇ ਘੱਟ ਚੀਜ਼ ਦੀ ਵਰਤੋਂ ਕਰੋ। ਕੋਲਡ ਡ੍ਰਿੰਕ ਦੀ ਥਾਂ ਨਾਰੀਅਲ ਪਾਣੀ, ਜੂਸ ਆਦਿ ਦਿਓ। ਮਠਿਆਈਆਂ 'ਤੇ ਪੂਰੀ ਪਾਬੰਦੀ ਨਾ ਲਾਓ, ਸਗੋਂ ਹਫਤੇ ਵਿਚ ਇਕ ਵਾਰ ਉਨ੍ਹਾਂ ਨੂੰ ਮਨਪਸੰਦ ਚੀਜ਼ਾਂ ਜ਼ਰੂਰ ਖਿਲਾਓ।
- ਨਾ ਕਰੋ ਇਹ ਗਲਤੀਆਂ
1. ਗੋਲੂ-ਮੋਲੂ ਬੱਚੇ ਦੀ ਦਿਖਾਈ ਦਿੰਦੇ ਹਨ ਪਿਆਰੇ।
2. ਬੱਚੇ ਨੂੰ ਮੋਟਾ ਨਾ ਮੰਨਦੇ ਹੋਏ ਉਨ੍ਹਾਂ ਨੂੰ ਅਣਦੇਖਾ ਕਰਨਾ।
3. ਬ੍ਰੇਕਫਾਸਟ ਜ਼ਰੂਰ ਕਰਵਾਓ।
4. ਦੇਰ ਰਾਤ ਤੱਕ ਖਾਣਾ।
ਬੱਚਿਆਂ ਦਾ ਭਾਰ ਵਧਾਉਣ 'ਚ ਬਹੁਤ ਫਾਇਦੇਮੰਦ ਹਨ ਇਹ ਚੀਜ਼ਾਂ
NEXT STORY