ਜਲੰਧਰ—ਘਰ ਦੇ ਕੰਮ ਕਰਦੇ ਸਮੇਂ ਜਾਂÎ ਫਿਰ ਬੱਚਿਆਂ ਨੂੰ ਖੇਡ ਦੇ ਸਮੇਂ ਅਕਸਰ ਛੋਟੀ-ਮੋਟੀ ਸੱਟ ਲੱਗ ਜਾਂਦੀ ਹੈ। ਇਸ ਲਈ ਚੀਨੀ ਜ਼ਖਮ ਨੂੰ ਭਰਨ ਦੇ ਲਈ ਬਹੁਤ ਹੀ ਵਧੀਆ ਅਤੇ ਆਸਾਨ ਉਪਾਅ ਹੈ। ਕੋਈ ਵੀ ਜ਼ਖਮ ਜਿਵੇ ਜਲਣਾ, ਛਿਲਣਾ ਜਾਂ ਫਿਰ ਡਾਈਵਿਟੀਜ ਅਲਸਰ ਦੇ ਕਾਰਨ ਹੋਣ ਵਾਲੇ ਜ਼ਖਮਾਂ ਨੂੰ ਜਲਦੀ ਭਰਨ 'ਚ ਚੀਨੀ ਬੁਹਤ ਹੀ ਮਦਦਗਾਰ ਸਾਬਿਤ ਹੁੰਦੀ ਹੈ। ਜ਼ਖਮਾਂ 'ਤੇ ਚੀਨੀ ਦਾ ਉਪਯੋਗ ਕਰਨ ਨਾਲ ਇੱਕ ਫਾਇਦਾ ਹੋਰ ਵੀ ਹੈ, ਇਹ ਸੱਟ ਦੇ ਨਿਸ਼ਾਨ ਨੂੰ ਵੀ ਜਲਦੀ ਮਿਟਾ ਦਿੰਦੀ ਹੈ।
1. ਜ਼ਖਮ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਬਣ ਅਤੇ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਫਿਰ ਜ਼ਖਮ ਨੂੰ ਸੁੱਕਣ ਦੇ ਲਈ ਛੱਡ ਦਿਓ ਤਾਂਕਿ ਜ਼ਖਮ 'ਚ ਬਿਲਕੁਲ ਵੀ ਨਮੀ ਨਾ ਰਹੇ।
2. ਹੁਣ ਤੁਸੀਂ ਜ਼ਖਮ 'ਤੇ ਚੀਨੀ ਛਿੜਕ ਲਓ ਜੇਕਰ ਜ਼ਖਮ ਵੱਡਾ ਹੈ ਤਾਂ ਉਸ 'ਤੇ ਪਹਿਲਾਂ ਸ਼ਹਿਦ ਲਗਾਓ ਫਿਰ ਚੀਨੀ ਛਿੜਕੋ ਤਾਂ ਜੋ ਜ਼ਖਮ 'ਤੇ ਚੀਨੀ ਪੂਰੀ ਤਰ੍ਹਾਂ ਟਿਕੀ ਰਹੇ।
3. ਪੱਟੀ ਦੀ ਮਦਦ ਨਾਲ ਜ਼ਖਮ ਨੂੰ ਢੱਕ ਲਓ ਅਤੇ ਟੈਪ ਦੀ ਮਦਦ ਨਾਲ ਪੱਟੀ ਨੂੰ ਸੁਰੱਖਿਅਤ ਰੱਖੋ, ਕਿਉਂਕਿ ਪੱਟੀ ਜ਼ਖਮ ਨੂੰ ਗੰਦਗੀ ਅਤੇ ਬੈਕਟੀਰੀਆ ਨੂੰ ਆਉਣ ਤੋਂ ਰੋਕ ਦੀ ਹੈ।
4. ਜਦੋ ਤੱਕ ਜ਼ਖਮ ਠੀਕ ਨਾ ਹੋ ਜਾਵੇ ਉੱਥੋ ਤੱਕ ਪੱਟੀ ਨੂੰ ਰੋਜ਼ਾਨਾ ਬਦਲੇ ਅਤੇ ਚੀਨੀ ਨੂੰ ਜ਼ਖਮ 'ਤੇ ਲਗਾਓ। ਇਸ ਗੱਲ ਨੂੰ ਧਿਆਨ 'ਚ ਰੱਖੋ ਕਿ ਪੱਟੀ ਨੂੰ ਹੋਲੀ-ਹੋਲੀ ਲਾਉਣ ਦੀ ਵਜਾਏ ਇੱਕਦਮ ਲਾਓ।
5. ਇਸ ਗੱਲ ਦਾ ਵੀ ਖਾਸ ਧਿਆਨ ਰੱਖੋ ਕਿ ਜੇਕਰ ਖੂਨ ਵਿਹ ਰਿਹਾ ਤਾਂ ਜ਼ਖਮ 'ਤੇ ਚੀਨੀ ਦਾ ਇਸਤੇਮਾਲ ਬਿਲਕੁਲ ਨਾ ਕਰੋ ਇਸ ਤਰ੍ਹਾਂ ਕਰਨ ਨਾਲ ਖੂਨ ਦਾ ਵਹਾ ਤੇਜ ਹੁੰਦਾ ਹੈ
ਬਹੁਤ ਗੁਣਕਾਰੀ ਹੈ ਅਦਰਕ, ਅਣਗਿਣਤ ਦੁੱਖਾਂ ਦਾ ਦਾਰੂ
NEXT STORY