ਮੋਗਾ—ਅਦਰਕ ਇਨਸਾਨ ਲਈ ਬਹੁਤ ਗੁਣਕਾਰੀ ਹੈ, ਜਿਸ ਦੀ ਠੀਕ ਵਰਤੋਂ ਨਾਲ ਕਈ ਰੋਗਾਂ ਦਾ ਸਫਲ ਇਲਾਜ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਕਰਨ ਲਈ ਵਧੀਆ ਅਤੇ ਸਾਫ ਅਦਰਕ ਲੈ ਕੇ ਛਿੱਲੋ ਤੇ ਪਤਲੀਆਂ ਸਲਾਈਸਜ਼ ਬਣਾਉ। ਧਿਆਨ ਰੱਖੋ, ਅਦਰਕ 'ਤੇ ਵੀ ਕਈ ਤਰ੍ਹਾਂ ਦੇ ਕੈਮੀਕਲ ਲਾ ਕੇ ਜਾਂ ਤੇਜ਼ਾਬ ਨਾਲ ਧੋ ਕੇ ਬਹੁਤ ਸੋਹਣਾ ਚਮਕੀਲਾ ਬਣਾ ਕੇ ਵੇਚਦੇ ਆ। ਖਰੀਦਣ ਲੱਗੇ ਚੰਗੀ ਤਰ੍ਹਾਂ ਚੈੱਕ ਕਰੋ। ਸਮੈੱਲ ਲੈ ਕੇ ਦੇਖੋ ਜਾਂ ਪਾਣੀ 'ਚ ਗਿੱਲਾ ਕਰਕੇ ਚੈੱਕ ਕਰੋ ਚੀਕਣਾ ਜੇ ਹੈ ਤਾਂ ਨਹੀਂ ਹੋ ਰਿਹਾ ਜਾਂ ਰੰਗ ਤਾਂ ਨਹੀਂ ਛੱਡਦਾ। ਫਿਰ ਵੀ ਘਰ ਲਿਆ ਕੇ ਕੁੱਝ ਦੇਰ ਪਾਣੀ ਚ ਰੱਖੋ ਫਿਰ ਸੁਕਾਅ ਲਓ, ਫਿਰ ਕਿਸੇ ਕੱਪੜੇ ਨਾਲ ਚੰਗੀ ਤਰਾਂ ਰਗੜੋ , ਪੀਲਰ ਨਾਲ ਜਾਂ ਚਾਕੂ ਨਾਲ ਛਿੱਲੋ, ਕੇਟੋ ਤੇ ਕੁੱਕ ਵੇਅਰ ਚ ਥੋੜ੍ਹਾ ਜੈਤੂਨ ਤੇਲ ਪਾਕੇ ਤਿੰਨ ਚਾਰ ਮਿੰਟ ਤਲੋ। ਫਿਰ ਥੋੜ੍ਹੀ ਲਾਲ ਮਿਰਚ, ਨਮਕ ਤੇ ਹਲਦੀ ਪਾ ਕੇ ਦੋ ਚਾਰ ਮਿੰਟ ਤਲੋ ਤੇ ਲਗਾਤਾਰ ਹਿਲਾਉਂਦੇ ਰਹੋ। ਠੰਢਾ ਹੋਣ ਤੇ ਕਿਸੇ ਕੱਚ ਦੇ ਬਰਤਨ ਚ ਸਾਂਭ ਕੇ ਰੱਖੋ। ਵੈਸੇ ਤਾਂ ਸਿਰਕੇ ਵਿੱਚ ਵੀ ਆਚਾਰ ਪੈਂਦਾ ਹੈ ਤੇ ਸਿਰਕੇ ਵਾਲਾ ਆਚਾਰ ਜ਼ਿਆਦਾ ਸਿਹਤਵਰਧਕ ਹੁੰਦਾ ਹੈ ਪਰ ਬਾਜ਼ਾਰ ਵਿੱਚ ਬਹੁਤੇ ਸਿਰਕੇ ਨਕਲੀ ਹਨ। ਕਾਫੀ ਲੋਕ ਤਾਂ ਖਰਾਬ ਹੋਏ ਘਟੀਆ ਕੁਆਲਿਟੀ ਦੇ ਸਿਰਕੇ ਲੈ ਕੇ ਹੀ ਆਚਾਰ ਬਣਾ ਬਣਾ ਦੁਨੀਆ ਨੂੰ ਠੱਗ ਰਹੇ ਹਨ। ਤੁਸੀਂ ਆਸਾਨੀ ਨਾਲ ਹੀ ਸਿਰਕਾ ਘਰ 'ਚ ਹੀ ਬਣਾ ਸਕਦੇ ਹੋ। ਅਦਰਕ ਦਾ ਆਚਾਰ ਹਾਜ਼ਮੇਂਦਾਰ ਹੁੰਦਾ ਹੈ। ਇਹ ਵੀ ਸਰਦੀ ਰੋਗਾਂ ਤੋਂ ਬਚਾਅ ਕਰਦਾ ਹੈ। ਇਹ ਪੇਟ ਕੀੜੇ, ਬੱਚਿਆਂ ਦਾ ਸੁੱਤੇ ਪਏ ਬੋਲਣਾ, ਮਿੱਟੀ ਖਾਣਾ, ਵਾਰ ਵਾਰ ਜ਼ੁਕਾਮ ਲੱਗਣਾ, ਪੇਟ ਗੈਸ, ਪੇਟ ਭਾਰੀਪਨ ਆਦਿ ਤੋਂ ਵੀ ਫਾਇਦੇਮੰਦ ਹੈ। ਰੋਜ਼ਾਨਾ ਥੋੜ੍ਹਾ ਅਦਰਕ ਖਾਂਦੇ ਰਹਿਣ ਨਾਲ ਜੋੜ ਦਰਦ, ਕਮਰ, ਪੁਰਾਣਾ ਸਿਰ ਦਰਦ, ਥਕਾਵਟ ਰੋਗ, ਹਾਈ ਬੀ ਪੀ, ਸਰੀਰ ਦਰਦ, ਅੱਡੀਆਂ ਦਰਦ, ਗਠੀਆ, ਯੂਰਿਕ ਐਸਿਡ ਵਧਣਾ ਆਦਿ ਤੋਂ ਵੀ ਫਾਇਦਾ ਹੁੰਦਾ ਹੈ। ਪਰ ਬਹੁਤਾ ਮਸਾਲੇ ਦਾਰ ਜਾਂ ਜ਼ਿਆਦਾ ਸਾੜਨਾ ਭੁੰਨਣਾ ਨਹੀਂ। ਕੋਸ਼ਿਸ਼ ਕਰੋ ਕਿ ਅਦਰਕ ਦੀ ਰੁੱਤ 'ਚ ਹੀ ਇਹਦਾ ਆਚਾਰ ਪਾਓ। ਆਚਾਰ ਨੂੰ ਲੰਬੇ ਸਮੇਂ ਤੱਕ ਸੰਭਾਲਣ ਲਈ ਕਾਫੀ ਤਰ੍ਹਾਂ ਦੇ ਪ੍ਰੈਜ੍ਰਵੇਟਿਵ ਵਰਤੇ ਜਾਂਦੇ ਹਨ ਜੋ ਕਿ ਹਾਨੀ ਕਾਰਕ ਹਨ। ਪੁਰਾਣੀਆਂ ਮਾਈਆਂ, ਦਾਦੀਆਂ, ਨਾਨੀਆਂ ਤੋਂ ਇਹੋ ਤਾਂ ਸਿੱਖਣ ਵਾਲਾ ਸੀ। ਕਿਸਮਤ ਵਾਲੇ ਹੋ ਤੁਸੀਂ ਜੇ ਤੁਹਾਡੇ ਘਰ ਕੋਈ ਬਜ਼ੁਰਗ ਹੈ ਤਾਂ ਉਹ ਤੁਹਾਨੂੰ ਲੰਬੀ ਤੰਦਰੁਸਤ ਉਮਰ ਜਿਉਣ ਦੇ ਦੇਸੀ ਪੱਕੇ ਤਰੀਕੇ ਦੱਸ ਸਕਦੇ ਹਨ।
ਡਾ ਕਰਮਜੀਤ ਕੌਰ, ਡਾ ਬਲਰਾਜ ਬੈਂਸ
ਪਿੱਪਲ 'ਚ ਛੁਪੇ ਹਨ ਸਿਹਤ ਦੇ ਕਈ ਰਾਜ
NEXT STORY