ਨਵੀਂ ਦਿੱਲੀ— ਅਕਸਰ ਜੋ ਲੋਕ ਆਪਣਾ ਭਾਰ ਘੱਟ ਕਰਨ ਦੇ ਲਈ ਸੋਚ ਰਹੇ ਹੁੰਦੇ ਹਨ ਅਤੇ ਜੋ ਲੋਕ ਜ਼ਿਆਦਾ ਭਾਰ ਹੋਣ ਦੇ ਕਾਰਨ ਪਰੇਸ਼ਾਨ ਹੁੰਦੇ ਹਨ ਉਨ੍ਹਾਂ ਦੇ ਲਈ ਸਵੇਰ ਦਾ ਨਾਸ਼ਤਾ ਬਹੁਤ ਜ਼ਰੂਰੀ ਹੁੰਦਾ ਹੈ। ਸਹੀ ਸਮੇਂ 'ਤੇ ਸਵੇਰ ਦਾ ਨਾਸ਼ਤਾ ਕਰਦੇ ਸਮੇਂ ਇਹ ਚੀਜ਼ਾਂ ਆਪਣੇ ਬ੍ਰੇਕਫਾਸਟ 'ਚ ਜ਼ਰੂਰ ਸ਼ਾਮਲ ਕਰੋ।
1. ਕੇਲਾ
ਸਵੇਰੇ ਦੇ ਬ੍ਰੇਕਫਾਸਟ 'ਚ ਕੇਲਾ ਖਾਣ ਨਾਲ ਊਰਜਾ ਮਿਲਦੀ ਹੈ। ਅਸਲ 'ਚ ਕੇਲਾ ਖਾਣ ਨਾਲ ਤੁਹਾਡੇ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ ਅਤੇ ਭਾਰ ਵੀ ਨਹੀਂ ਵਧਦਾ।
2. ਪੋਹਾ
ਇਸ ਤੋਂ ਇਲਾਵਾ ਸਵੇਰ ਦੇ ਨਾਸ਼ਤੇ 'ਚ ਪੋਹਾ ਖਾਣ ਨਾਲ ਵੀ ਫਾਇਦਾ ਹੁੰਦਾ ਹੈ ਇਸ 'ਚ ਕੈਲੋਰੀਜ ਵੀ ਜ਼ਿਆਦਾ ਨਹੀਂ ਹੁੰਦੀ ਹੈ ਅਤੇ ਇਸ ਨੂੰ ਖਾਣ ਨਾਲ ਪੇਟ ਵੀ ਭਰਿਆ ਰਹਿੰਦਾ ਹੈ।
3. ਅੰਡਾ
ਅੰਡੇ ਨੂੰ ਸਭ ਤੋਂ ਚੰਗਾ ਬ੍ਰੇਕਫਾਸਟ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਤੁਰੰਤ ਊਰਜਾ ਮਿਲਦੀ ਹੈ ਤੁਸੀਂ ਅੰਡੇ ਨੂੰ ਕਈ ਤਰ੍ਹਾਂ ਨਾਲ ਖਾ ਸਕਦੇ ਹੋ। ਜਿਵੇਂ ਆਮਲੇਟ ਬਣਾ ਕੇ ਜਾਂ ਉਬਾਲ ਕੇ ਵੀ ਖਾ ਸਕਦੇ ਹੋ।
4. ਦਲੀਆ
ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਬ੍ਰੇਕਫਾਸਟ 'ਚ ਦਲਿਆ ਖਾਦਾ ਜਾ ਸਕਦਾ ਹੈ। ਕਣਤ ਦਾ ਦਲੀਆ ਫਾਇਵਰ ਨਾਲ ਭਰਪੂਰ ਹੁੰਦਾ ਹੈ। ਦਲੀਆ ਖਾਣ ਨਾਲ ਪੇਟ ਸਾਫ ਰਹਿੰਦਾ ਹੈ ਅਤੇ ਭਾਰ ਵੀ ਨਹੀਂ ਵਧਦਾ ਹੈ।
ਸਲਾਦ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ 6 ਫਾਇਦੇ
NEXT STORY