ਨਵੀਂ ਦਿੱਲੀ: ਦੇਸ਼ ਭਰ ’ਚ ਕੋਰੋਨਾ ਦੇ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ। ਜਿਥੇ ਕਈਆਂ ਦੀ ਹਾਲਾਤ ਕਾਫ਼ੀ ਗੰਭੀਰ ਹੈ। ਉੱਧਰ ਕੁਝ ਮਰੀਜ਼ ਅਜਿਹੇ ਹਨ ਜਿਨ੍ਹਾਂ ’ਚ ਲੱਛਣ ਨਹੀਂ ਦਿਖਾਈ ਦੇ ਰਹੇ ਹਨ। ਅਜਿਹੇ ’ਚ ਇਹ ਲੋਕ ਘਰ ’ਚ ਆਪਣਾ ਧਿਆਨ ਰੱਖ ਸਕਦੇ ਹਨ। ਇਸ ਇੰਫੈਕਸ਼ਨ ਤੋਂ ਨਿਜ਼ਾਤ ਪਾਉਣ ਲਈ ਖੁਰਾਕ ਅਤੇ ਪੋਸ਼ਣ ਸਭ ਤੋਂ ਮੁੱਖ ਭੂਮਿਕਾ ਨਿਭਾਉਂਦੇ ਹਨ। ਅਸਲ ’ਚ ਇਸ ਵਾਇਰਸ ਦੀ ਚਪੇਟ ’ਚ ਆਉਣ ’ਤੇ ਖੰਘ, ਬੁਖ਼ਾਰ ਆਦਿ ਦੀ ਸਮੱਸਿਆ ਹੋਣ ਦੇ ਨਾਲ ਸਰੀਰ ’ਚ ਬਹੁਤ ਥਕਾਵਟ ਅਤੇ ਕਮਜ਼ੋਰੀ ਹੋਣ ਲੱਗਦੀ ਹੈ। ਇਸ ਲਈ ਚੰਗੀ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਅਜਿਹੇ ’ਚ ਅੱਜ ਤੁਹਾਡੇ ਲਈ ਇਸ ਆਰਟੀਕਲ ਰਾਹੀਂ ਕੋਰੋਨਾ ਮਰੀਜ਼ਾਂ ਦੀ ਖੁਰਾਕ ਦੱਸਦੇ ਹਾਂ। ਇਸ ਦੀ ਮਦਦ ਨਾਲ ਉਹ ਘਰ ’ਚ ਰਹਿ ਕੇ ਵੀ ਜਲਦ ਰਿਕਵਰੀ ਕਰ ਸਕਦੇ ਹਨ।
ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਬੇਹਾ ਅਤੇ ਬਚਿਆ ਭੋਜਨ ਨਾ ਖਾਓ
ਇਕ ਰਿਪੋਰਟ ਮੁਤਾਬਕ ਕੋਰੋਨਾ ਪੀੜਤਾਂ ਨੂੰ ਘਰ ਦਾ ਸੰਤੁਲਿਤ ਭੋਜਨ ਖਾਣਾ ਚਾਹੀਦਾ। ਖਾਣੇ ’ਚ ਫੈਟ, ਕਾਰੋਬਹਾਈਡਰੇਟ, ਹਾਈ ਵੈਲਿਊ, ਪ੍ਰੋਟੀਨ, ਐਂਟੀ-ਆਕਸੀਡੈਂਟ, ਵਿਟਾਮਿਨ-ਸੀ, ਡੀ ਆਦਿ ਨਾਲ ਭਰਪੂਰ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਖਾਣੇ ਨਾਲ ਜ਼ਰੂਰਤ ਪੂਰੀ ਨਾ ਹੋਵੇ ਤਾਂ ਡਾਕਟਰ ਤੋਂ ਓਰਲ ਸਪਲੀਮੈਂਟ ਲੈ ਕੇ ਵਰਤੋਂ ਕਰੋ। ਨਾਲ ਹੀ ਹਮੇਸ਼ਾ ਤਾਜ਼ਾ ਭੋਜਨ ਖਾਓ। ਬੇਹਾ ਅਤੇ ਬਚਿਆ ਹੋਇਆ ਭੋਜਨ ਮਰੀਜ਼ ਨੂੰ ਦੇਣ ਤੋਂ ਬਚੋ।
ਸਵੇਰ ਦੇ ਖਾਣੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਖਾਓ ਇਹ ਚੀਜ਼ਾਂ
ਸਵੇਰ ਦੇ ਸਮੇਂ
ਪੋਹਾ/ ਵੇਸਣ ਦਾ ਚਿੱਲਾ, ਸੂਜੀ ਦਾ ਉਪਮਾ, ਇਡਲੀ, ਅੰਡੇ ਦਾ ਸਫੈਦੀ, ਨਮਕੀਨ ਸੇਵੀਆਂ ਸਬਜ਼ੀਆਂ ਦੇ ਨਾਲ, ਹਲਦੀ ਵਾਲਾ ਦੁੱਧ
ਦੁਪਿਹਰ ਦੇ ਸਮੇਂ
ਮਲਟੀ ਗ੍ਰੇਨ ਆਟੇ ਨਾਲ ਤਿਆਰ ਰੋਟੀ, ਖਿਚੜੀ, ਦਾਲ, ਚੌਲ, ਵੈੱਜ ਪੁਲਾਓ, ਹਰੀਆਂ ਸਬਜ਼ੀਆਂ, ਦਹੀਂ, ਸਲਾਦ
ਸ਼ਾਮ ਦੇ ਸਮੇਂ
ਸ਼ਾਮ ਨੂੰ ਛੋਟੀ-ਮੋਟੀ ਭੁੱਖ ਲੱਗਣ ’ਤੇ ਅਦਰਕ ਵਾਲੀ ਚਾਹ, ਚਿਕਨ ਜਾਂ ਕੋਈ ਵੀ ਇਮਿਊਨਿਟੀ ਵਧਾਉਣ ਵਾਲਾ ਸੂਪ ਪੀਓ। ਇਸ ਤੋਂ ਇਲਾਵਾ ਭਿੱਜੇ ਹੋਏ ਸਪਰਾਊਟਸ ਦੀ ਚਾਟ ਖਾ ਸਕਦੇ ਹੋ।
ਰਾਤ ਦੇ ਸਮੇਂ
ਮਲਟੀ ਗ੍ਰੇਨ ਆਟੇ ਨਾਲ ਬਣੀ ਰੋਟੀ, ਸੋਇਆਬੀਨ ਪਨੀਰ, ਚਿਕਨ ਜਾਂ ਹੋਈ ਹਰੀ ਸਬਜ਼ੀ ਅਤੇ ਸਲਾਦ ਖਾਓ।
ਖੁਰਾਕ ’ਚ ਸ਼ਾਮਲ ਕਰੋ ਇਮਿਊਨਿਟੀ ਬੂਸਟਰ ਚੀਜ਼ਾਂ
-ਸਰੀਰ ’ਚ ਤਾਕਤ ਵਧਾਉਣ ਲਈ ਮਰੀਜ਼ ਨੂੰ ਓਟਸ, ਸਾਬਤ ਅਨਾਜ਼, ਸੋਇਆ ਪਨੀਰ, ਸੁੱਕੇ ਮੇਵੇ ਆਦਿ ਖਵਾਓ।
-ਨਾਨ ਵੈਜੀਟੇਬਲ ਲੋਕ ਪ੍ਰੋਟੀਨ ਦੀ ਘਾਟ ਪੂਰੀ ਕਰਨ ਲਈ ਚਿਕਨ, ਮੱਛੀ, ਆਂਡੇ ਦੀ ਵਰਤੋਂ ਕਰੋ।
-ਖਾਣਾ ਬਣਾਉਣ ਲਈ ਆਲਿਵ ਆਇਲ, ਸਰ੍ਹੋਂ ਦੇ ਤੇਲ ਦੀ ਵਰਤੋਂ ਕਰੋ।
-ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਿਲਾਸ ਹਲਦੀ ਵਾਲਾ ਦੁੱਧ ਪੀਓ।
-ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫ਼ਲ ਖਾਓ।
ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ
ਭੋਜਨ ’ਚ ਥੋੜ੍ਹਾ ਅੰਬਚੂਰ ਪਾਓ
ਆਮ ਤੌਰ ’ਤੇ ਕੋਰੋਨਾ ਇੰਫੈਕਸ਼ਨ ਮਰੀਜ਼ਾਂ ’ਚ ਸੁੰਘਣ ਅਤੇ ਸੁਆਦ ਲੈਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਅਜਿਹੇ ’ਚ ਰੋਗੀ ਦੇ ਖਾਣੇ ’ਚ ਥੋੜ੍ਹਾ ਜਿਹਾ ਅੰਬਚੂਰ ਮਿਲਾਓ। ਨਾਲ ਹੀ ਕਈ ਨੂੰ ਭੋਜਨ ਖਾਣ ’ਚ ਵੀ ਮੁਸ਼ਕਿਲ ਆਉਂਦੀ ਹੈ। ਅਜਿਹੇ ’ਚ ਉਨ੍ਹਾਂ ਨੂੰ ਸਾਫਟ ਚੀਜ਼ਾਂ ਹੀ ਖਾਣ ਲਈ ਦਿਓ। ਨਾਲ ਹੀ ਇਕ ਵਾਰ ’ਚ ਬਹੁਤ ਸਾਰਾ ਭੋਜਨ ਦੇਣ ਦੀ ਬਜਾਏ ਉਨ੍ਹਾਂ ਨੂੰ ਥੋੜ੍ਹੀ-ਥੋੜ੍ਹੀ ਦੇਰ ’ਚ ਕੁਝ ਨਾ ਕੁਝ ਖਵਾਓ। ਇਸ ਤੋਂ ਇਲਾਵਾ ਤੁਸੀਂ ਮਰੀਜ਼ ਨੂੰ ਥੋੜ੍ਹੀ ਜਿਹੀ ਡਾਰਕ ਚਾਕਲੇਟ ਵੀ ਖਵਾ ਸਕਦੇ ਹੋ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਇਸ ’ਚ ਕਰੀਬ 70 ਫੀਸਦੀ ਕੋਕੋ ਹੋਵੇ। ਇਸ ਨਾਲ ਉਨ੍ਹਾਂ ਦਾ ਮੂਡ ਬਿਹਤਰ ਹੋਣ ’ਚ ਮਦਦ ਮਿਲੇਗੀ।
ਠੀਕ ਹੋਣ ਤੋਂ ਬਾਅਦ ਥਕਾਵਟ ਤੋਂ ਇੰਝ ਕਰੋ ਦੂਰ
ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ। ਅਸਲ ’ਚ ਇਸ ਦੇ ਕਾਰਨ ਥਕਾਵਟ ਅਤੇ ਕਮਜ਼ੋਰੀ ਕਈ ਦਿਨਾਂ ਤੱਕ ਰਹਿ ਸਕਦੀ ਹੈ। ਅਜਿਹੇ ’ਚ ਇਸ ਤੋਂ ਬਚਣ ਲਈ ਕੇਲਾ, ਸੰਤਰਾ, ਸੇਬ, ਸ਼ਕਰਕੰਦੀ ਆਦਿ ਫ਼ਲ ਖਾਓ। ਇਸ ਤੋਂ ਇਲਾਵਾ ਗਰਮ ਪਾਣੀ ’ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਇਮਿਊਨਿਟੀ ਬੂਸਟ ਹੋਣ ’ਚ ਮਦਦ ਮਿਲਦੀ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Health Tips : ਜੇਕਰ ਤੁਸੀਂ ਵੀ ‘ਕੰਨ ਦੇ ਦਰਦ ਤੇ ਮੈਲ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਨੁਸਖ਼ੇ, ਮਿਲੇਗਾ ਫ਼ਾਇਦ
NEXT STORY