ਅਸੀਂ ਸਲਾਦ ਦੇ ਰੂਪ 'ਚ ਖੀਰੇ ਨੂੰ ਖਾਂਦੇ ਹਾਂ। ਖੀਰਾ ਸਰੀਰ ਦੀ ਸੀਤਲਤਾ ਅਤੇ ਤਾਜ਼ਗੀ ਬਣਾਏ ਰੱਖਦਾ ਹੈ। ਇਸ ਨੂੰ ਤੁਸੀਂ ਕਈ ਤਰ੍ਹਾਂ ਨਾਲ ਖਾ ਸਕਦੇ ਹੋ। ਲੋਕ ਖੀਰੇ ਦੇ ਫਾਇਦੇ ਤਾਂ ਜਾਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਦਾ ਛਿਲਕਾ ਵੀ ਬਹੁਤ ਕੰਮ ਆਉਂਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ।
1. ਖੀਰੇ ਦਾ ਛਿਲਕਾ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
2 . ਖਾਣੇ ਦੇ ਨਾਲ ਰੋਜ਼ ਖਾਣ ਨਾਲ ਵਜ਼ਨ ਘੱਟ ਹੁੰਦਾ ਹੈ ਕਿਉਂਕਿ ਇਸ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਛਿਲਕੇ ਸਮੇਤ ਖੀਰਾ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ।
3. ਖੀਰੇ 'ਚ ਫਾਇਬਰ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਪਾਚਨ ਕਿਰਿਆ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਅਤੇ ਕਬਜ਼ ਦੀ ਪਰੇਸ਼ਾਨੀ ਨੂੰ ਦੂਰ ਕਰਦਾ ਹੈ।
4. ਛਿਲਕੇ ਦੇ ਨਾਲ ਖੀਰਾ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਰਹਿੰਦੀ ਹੈ ਕਿਉਂਕਿ ਖੀਰੇ ਦੇ ਛਿਲਕੇ 'ਚ ਬੀਟਾ ਕੈਰੋਟਿਨ ਵਿਟਾਮਿਨ 'ਏ' ਦਾ ਸਰੋਤ ਹੁੰਦਾ ਹੈ।
5. ਖੀਰੇ ਦਾ ਛਿਲਕਾ ਚਮੜੀ ਨੂੰ ਨਿਖਾਰਨ ਦੇ ਲਈ ਮਦਦ ਕਰਦਾ ਹੈ। ਖੀਰੇ ਦੇ ਛਿਲਕੇ ਨੂੰ ਨਿਕਾਲ ਕੇ ਸੁੱਕਾ ਲਓ। ਫਿਰ ਉਸ ਨੂੰ ਚੰਗੀ ਤਰ੍ਹਾਂ ਪੀਸ ਕੇ ਉਸ 'ਚ ਨਿੰਬੂ ਦੀਆਂ ਕੁਝ ਬੂੰਦਾਂ ਮਿਲਾ ਦਿਓ। ਹੁਣ ਇ ਕਟੋਰੇ 'ਚ ਇਸ ਪੇਸਟ ਨੂੰ ਪਾਓ ਅਤੇ ਉਸ 'ਚ ਐਲੋਵੀਰਾ ਜੈੱਲ ਮਿਲਾ ਕੇ ਚਮੜੀ 'ਤੇ ਲਗਾਓ।
ਸੇਂਧਾ ਨਮਕ ਖਾਣ ਨਾਲ ਮਿਲਣਗੇ ਤੁਹਾਨੂੰ ਇਹ 5 ਫਾਇਦੇ
NEXT STORY