ਜਲੰਧਰ,(ਬਿਊਰੋ)— ਕਸਰਤ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਟਾਲਿਆ ਜਾ ਸਕਦਾ ਹੈ। ਖਾਸ ਕਰਕੇ ਸ਼ੂਗਰ, ਹਾਰਟ ਡਿਜੀਜ ਵਰਗੀ ਸਮਸਿਆਵਾਂ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲ ਸਕਦਾ ਹੈ। ਖੋਜਕਾਰਾਂ ਦੀਆਂ ਮੰਨੀਏ ਤਾਂ ਰੋਜ਼ ਅੱਧੇ ਘੰਟੇ ਦੀ ਕਸਰਤ ਨਾਲ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਨੂੰ ਟਾਲਿਆ ਜਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੀ ਮਦਦ ਨਾਲ ਹਰ 12 'ਚੋਂ ਇਕ ਵਿਅਕਤੀ ਸਮੇਂ ਤੋਂ ਪਹਿਲਾਂ ਮੌਤ ਦੇ ਮੂੰਹ ਵਿਚ ਜਾਣ ਤੋਂ ਬਚ ਸਕਦਾ ਹੈ। ਖੋਜਕਾਰਾਂ ਨੇ 17 ਦੇਸ਼ਾਂ ਦਾ ਇਕੱਠੇ ਅਧਿਐਨ ਕਰਕੇ ਇਸ ਦਾ ਪਤਾ ਲਗਾਇਆ ਹੈ। ਇਸ ਵਿਚ ਸਾਰੇ ਤਬਕੇ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਸਰੀਰਕ ਗਤੀਵਿਧੀਆਂ ਜ਼ਿਆਦਾ ਹੋਣ ਨਾਲ ਹਾਰਟ ਡਿਜੀਜ ਅਤੇ ਉਸ ਦੇ ਘਾਤਕ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ। ਦਿਲ ਨਾਲ ਜੁੜੀ ਬੀਮਾਰੀ ਕਾਰਨ ਦੁਨੀਆ ਭਰ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਜਾਨ ਗੰਵਾਉਣੀ ਪੈਂਦੀ ਹੈ। ਰੋਜ਼ 30 ਮਿੰਟ ਦੀ ਸਰੀਰਕ ਗਤੀਵਿਧੀ ਨਾਲ ਇਸ ਖਤਰੇ ਨੂੰ ਟਾਲਿਆ ਜਾ ਸਕਦਾ ਹੈ।
ਅਸਥਮੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ
NEXT STORY