ਹੈਲਥ ਡੈਸਕ - ਚੰਗੀ ਨੀਂਦ ਸਿਹਤਮੰਦ ਸਰੀਰ ਅਤੇ ਸਿਹਤਮੰਦ ਦਿਮਾਗ ਦੀ ਨਿਸ਼ਾਨੀ ਹੈ, ਇਹ ਸਭ ਜਾਣਨ ਦੇ ਬਾਵਜੂਦ ਵੀ ਲੋਕਾਂ ਨੂੰ ਚੰਗੀ ਨੀਂਦ ਨਹੀਂ ਆ ਰਹੀ ਹੈ। ਕਈ ਖੋਜਾਂ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਰਾਤ ਨੂੰ ਦੇਰ ਤੱਕ ਜਾਗਣ ਅਤੇ ਪੰਜ ਘੰਟੇ ਤੋਂ ਘੱਟ ਨੀਂਦ ਲੈਣ ਨਾਲ ਘਾਤਕ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਇੰਨਾ ਹੀ ਨਹੀਂ ਨੀਂਦ ਦੀ ਕਮੀ ਦਿਲ ਨੂੰ ਹਰ ਰੋਜ਼ ਕਮਜ਼ੋਰ ਕਰ ਦਿੰਦੀ ਹੈ। ਆਓ ਜਾਣਦੇ ਹਾਂ ਕਿ ਨੀਂਦ ਦੀ ਕਮੀ ਦਿਲ 'ਤੇ ਕਿਵੇਂ ਅਸਰ ਪਾਉਂਦੀ ਹੈ।
ਪੜ੍ਹੋ ਇਹ ਵੀ ਖਬਰ - ਕੌਫੀ ਪੀਣ ਦੇ ਸ਼ੌਕੀਨ ਪਹਿਲਾਂ ਪੜ੍ਹ ਲਓ ਇਹ ਪੂਰੀ ਖਬਰ, ਹੋ ਸਕਦੀ ਹੈ ਇਹ ਗੰਭੀਰ ਸਮੱਸਿਆ
ਬਲੱਡ ਪ੍ਰੈਸ਼ਰ ਦਾ ਵਧਣਾ
ਜਦੋਂ ਅਸੀਂ ਲੋੜੀਂਦੀ ਨੀਂਦ ਨਹੀਂ ਲੈਂਦੇ, ਤਾਂ ਸਾਡਾ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਨਸ਼ਨ) ਦਿਲ ਦੀ ਸਿਹਤ ਲਈ ਹਾਨੀਕਾਰਕ ਹੈ ਅਤੇ ਦਿਲ ਦੇ ਦੌਰੇ ਜਾਂ ਸਟ੍ਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਪੜ੍ਹੋ ਇਹ ਵੀ ਖਬਰ - Earbuds ਜਾਂ headphones ਯੂਜ਼ ਕਰਨ ਦੌਰਾਨ ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀ? ਪੜ੍ਹੋ ਪੂਰੀ ਖਬਰ
ਇਨਫਲਾਮੇਸ਼ਨ ਵਧਦੀ ਹੈ
ਨੀਂਦ ਦੀ ਕਮੀ ਨਾਲ ਸਰੀਰ ’ਚ ਸੋਜ (ਇਨਫਲੇਮੇਸ਼ਨ) ਵਧ ਜਾਂਦੀ ਹੈ ਜੋ ਦਿਲ ਦੀਆਂ ਨਾੜਾਂ ’ਤੇ ਅਸਰ ਪਾ ਸਕਦੀ ਹੈ। ਇਨਫਲੇਮੇਸ਼ਨ ਲੰਬੇ ਸਮੇਂ ਤੱਕ ਰਹਿਣ ਨਾਲ ਿਲ ਦੇ ਦੌਰੇ ਦਾ ਖਤਰਾ ਵਧ ਜਾਂਦਾ ਹੈ।
ਕੋਲੇਸਟ੍ਰੋਲ ਅਤੇ ਬਲੱਡ ਸ਼ੂਗਰ ਦਾ ਅਸੰਤੁਲਨ
ਚੰਗੀ ਨੀਂਦ ਨਾ ਲੈਣ ਨਾਲ ਕੋਲੈਸਟ੍ਰੋਲ ਦਾ ਪੱਧਰ ਅਸਧਾਰਨ ਹੋ ਸਕਦਾ ਹੈ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - Acer ਨੇ ਘੱਟ ਕੀਮਤ ’ਤੇ ਲਾਂਚ ਕੀਤੇ ਆਪਣੇ 2 ਨਵੇਂ ਟੈਬਲੇਟ, 8 ਇੰਚ ਤੋਂ ਵੱਡੀ ਡਿਸਪਲੇਅ
ਤਣਾਅ ਦੇ ਹਾਰਮੋਨਸ ’ਚ ਵਾਧਾ
ਨੀਂਦ ਦੀ ਕਮੀ ਕਾਰਨ ਕੋਰਟੀਸੋਲ ਵਰਗੇ ਤਣਾਅ ਵਾਲੇ ਹਾਰਮੋਨਸ ਦਾ ਪੱਧਰ ਵੱਧ ਜਾਂਦਾ ਹੈ। ਇਹ ਹਾਰਮੋਨ ਦਿਲ 'ਤੇ ਦਬਾਅ ਪਾਉਂਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੈ ਇਹ ਸੁਪਰਫੂਡ, ਜਾਣ ਲਓ ਇਸ ਦੇ ਫਾਇਦੇ
ਭਾਰ ਵਧਣ ਦੀ ਸੰਭਾਵਨਾ
ਨੀਂਦ ਦੀ ਕਮੀ ਕਾਰਨ ਸਰੀਰ ’ਚ ਭੁੱਖ ਨੂੰ ਕੰਟਰੋਲ ਕਰਨ ਵਾਲੇ ਹਾਰਮੋਨਸ ਅਸੰਤੁਲਿਤ ਹੋ ਜਾਂਦੇ ਹਨ, ਜਿਸ ਨਾਲ ਭੁੱਖ ਵਧ ਜਾਂਦੀ ਹੈ ਅਤੇ ਭਾਰ ਵਧਦਾ ਹੈ। ਜ਼ਿਆਦਾ ਭਾਰ ਅਤੇ ਮੋਟਾਪਾ ਵੀ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਾਉਂਦਾ ਹੈ। ਇਸ ਲਈ ਦਿਲ ਨੂੰ ਸਿਹਤਮੰਦ ਰੱਖਣ ਅਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਲਈ ਹਰ ਰੋਜ਼ 7-8 ਘੰਟੇ ਦੀ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ।
ਘੱਟ ਸੋਣ ਦੀ ਆਦਤ ਸੁਧਾਰਨ ਕੁਝ ਮਹੱਤਵਪੂਰਨ ਉਪਾਅ
- ਹਰ ਰੋਜ਼ ਇਕੋ ਸਮੇਂ 'ਤੇ ਸੌਣ ਅਤੇ ਜਾਗਣ ਦੀ ਕੋਸ਼ਿਸ਼ ਕਰੋ, ਇੱਥੋਂ ਤੱਕ ਕਿ ਵੀਕੈਂਡ 'ਤੇ ਵੀ।
- ਸੌਣ ਤੋਂ ਪਹਿਲਾਂ ਨਿਯਮਤ ਰੁਟੀਨ ਅਪਣਾਓ ਜੋ ਤੁਹਾਨੂੰ ਆਰਾਮਦਾਇਕ ਬਣਾਵੇ।
- ਸੌਣ ਦਾ ਕਮਰਾ ਹਨੇਰ ਵਾਲਾ ਅਤੇ ਸ਼ਾਂਤ ਰੱਖੋ। ਜੇਕਰ ਬਾਹਰੋਂ ਰੌਲਾ ਆਉਂਦਾ ਹੈ ਤਾਂ ਇਅਰਪਲੱਗਜ਼ ਦੀ ਵਰਤੋ ਕਰੋ।
- ਕੰਪਿਊਟਰ, ਮੋਬਾਇਲ ਅਤੇ ਟੀਵੀ ਵਰਗੇ ਇਲੈਕਟ੍ਰਾਨਿਕਸ ਯੰਤਰਾਂ ਦੀ ਵਰਤੋ ਸੋਣ ਤੋਂ ਘੱਟੋ ਘੱਟ ਇਕ ਘੰਟੇ ਪਹਿਲਾਂ ਬੰਦ ਕਰ ਦਿਓ।
- ਸੋਣ ਤੋਂ ਘੱਟੋ-ਘੱਟ 4-6 ਘੰਟੇ ਪਹਿਲਾਂ ਕੈਫੀਨ ਅਤੇ ਨਿਕੋਟੀਨ ਦੀ ਵਰਤੋ ਕਰੋ।
- ਸੋਣ ਤੋਂ ਠੀਕ ਪਹਿਲਾਂ ਭਾਰੀ ਅਤੇ ਆਇਲੀ ਭੋਜਨ ਤੋਂ ਬਚੋ। ਹਲਕਾ ਭੋਜਨ ਕਰੋ।
- ਯੋਗ ਅਤੇ ਧਿਆਨ ਨੀਂਦ ਨੂੰ ਸੁਧਾਰਨ ਅਤੇ ਤਣਾਅ ਨੂੰ ਘੱਟ ਕਰਨ ’ਚ ਸਹਾਇਕ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਕੌਫੀ ਪੀਣ ਦੇ ਸ਼ੌਕੀਨ ਪਹਿਲਾਂ ਪੜ੍ਹ ਲਓ ਇਹ ਪੂਰੀ ਖਬਰ, ਹੋ ਸਕਦੀ ਹੈ ਇਹ ਗੰਭੀਰ ਸਮੱਸਿਆ
NEXT STORY