ਨਵੀਂ ਦਿੱਲੀ— ਗਲਤ ਖਾਣ-ਪੀਣ ਕਾਰਨ ਲੋਕਾਂ ਦੀ ਹੈਲਥ ਸਮੱਸਿਆ ਵਧਦੀ ਜਾ ਰਹੀ ਹੈ। ਉਨ੍ਹਾਂ 'ਚ ਡਾਇਬਿਟੀਜ਼ ਦੀ ਸਮੱਸਿਆ ਹਰ 10 'ਚੋਂ 7 ਲੋਕਾਂ 'ਚ ਦੇਖਣ ਨੂੰ ਮਿਲਦੀ ਹੈ। ਡਾਇਬਿਟੀਜ਼ ਦੇ ਮਰੀਜ ਨੂੰ ਇਸ ਨੂੰ ਕੰਟਰੋਲ 'ਚ ਰੱਖਣ ਲਈ ਆਪਣੇ ਖਾਣ-ਪੀਣ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਕੁਝ ਲੋਕ ਇਸ ਸਮੱਸਿਆ ਦੇ ਹੁੰਦੇ ਹੋਏ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਜਿਸ ਨੂੰ ਉਹ ਸਿਹਤ ਲਈ ਫਾਇਦੇਮੰਦ ਸਮਝਦੇ ਹਨ ਪਰ ਹੁੰਦੇ ਹਾਨੀਕਾਰਕ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਡਾਇਬਿਟੀਜ਼ ਦੇ ਰੋਗੀ ਨੂੰ ਨਹੀਂ ਕਰਨੀ ਚਾਹੀਦੀ।
1. ਜ਼ਮੀਨ 'ਦੇ ਥੱਲੇ ਉਗਣ ਵਾਲੀਆਂ ਚੀਜ਼ਾਂ ਤੋਂ ਬਚੋ
ਜ਼ਮੀਨ ਦੇ ਥੱਲੇ ਉੱਗਣ ਵਾਲੀਆਂ ਚੀਜ਼ਾਂ ਜਿਵੇਂ ਸ਼ੱਕਰਕੰਦੀ, ਅਰਬੀ, ਆਲੂ ਆਦਿ ਦੀ ਵਰਤੋਂ ਬਿਲਕੁਲ ਨਾ ਕਰੋ ਜਾਂ ਫਿਰ ਖਾਣਾ ਪਏ ਵੀ ਤਾਂ ਇਸ ਨੂੰ ਘੱਟ ਤੋਂ ਘੱਟ ਮਾਤਰਾ 'ਚ ਖਾਓ।
2. ਜੰਕ ਫੂਡ ਨਾ ਖਾਓ
ਡਾਇਬਿਟੀਜ਼ ਦੇ ਰੋਗੀ ਨੂੰ ਜੰਕ ਫੂਡ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਡਾਇਬਿਟੀਜ਼ ਦਾ ਖਤਰਾ ਹੋਰ ਵੀ ਜ਼ਿਆਦਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਤਲੀਆਂ-ਭੁੰਨੀਆਂ ਚੀਜ਼ਾਂ ਦੀ ਵਰਤੋਂ ਬਿਲਕੁਲ ਨਾ ਕਰੋ। ਇਸ ਤੋਂ ਇਲਾਵਾ ਆਈਸਕ੍ਰੀਮ, ਕੇਕ, ਪ੍ਰੇਸਟ੍ਰੀ ਆਦਿ ਤੋਂ ਵੀ ਪਰਹੇਜ਼ ਕਰੋ।
3. ਡ੍ਰਾਈ ਫਰੂਟ ਨਾ ਖਾਓ
ਡ੍ਰਾਈ ਫਰੂਟ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਡਾਇਬਿਟੀਜ਼ ਰੋਗੀ ਲਈ ਇਹ ਹਾਨੀਕਾਰਕ ਹੋ ਸਕਦੇ ਹਨ। ਇਸ ਲਈ ਉਹ ਇਸ ਦੀ ਵਰਤੋਂ ਨਾ ਕਰਨ। ਜੇ ਕਦੇ ਖਾਣ ਦਾ ਮਨ ਹੋਵੇ ਤਾਂ ਇਸ ਨੂੰ ਪਾਣੀ 'ਚ ਭਿਓਂ ਕੇ ਖਾਓ।
4. ਵਸਾਯੁਕਤ ਆਹਾਰ ਨਾ ਲਓ
ਜੇ ਡਾਇਬਿਟੀਜ਼ ਨੂੰ ਕੰਟਰੋਲ 'ਚ ਰੱਖਣਾ ਹੈ ਤਾਂ ਵਸਾਯੁਕਤ ਆਹਾਰ ਘੱਟ ਖਾਓ ਕਿਉਂਕਿ ਇਸ ਨਾਲ ਸਰੀਰ 'ਚ ਡਾਇਬਿਟੀਜ਼ ਵਧਣ ਲੱਗਦੀ ਹੈ।
5. ਇਨ੍ਹਾਂ ਫਲਾਂ ਤੋਂ ਰਹੋ ਦੂਰ
ਡਾਇਬਿਟੀਜ਼ ਦੇ ਰੋਗੀ ਨੂੰ ਕੇਲਾ,ਅੰਬ, ਲੀਚੀ, ਵਰਗੇ ਫਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਸ਼ੂਗਰ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦੀ ਹੈ। ਇਸ ਨੂੰ ਖਾਣ ਨਾਲ ਡਾਇਬਿਟੀਜ਼ ਦਾ ਖਤਰਾ ਵਧਦਾ ਹੈ।
ਕਿਡਨੀ ਸਟੋਨ ਦੀ ਸਮੱਸਿਆ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਦੂਰ
NEXT STORY