ਨਵੀਂ ਦਿੱਲੀ— ਵਧਦੇ ਭਾਰ ਨਾਲ ਨਾ ਸਿਰਫ ਬਾਡੀ ਦੀ ਸ਼ੇਪ ਖਰਾਬ ਹੁੰਦੀ ਹੈ ਸਗੋਂ ਕਈ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ ਜਿਵੇਂ ਦਿਲ ਦੇ ਰੋਗ, ਬਲੱਡ ਪ੍ਰੈਸ਼ਰ ਡਾਇਬਿਟੀਜ਼ ਅਤੇ ਮੋਟਾਪਾ। ਫੈਟ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ-ਤਰ੍ਹਾਂ ਵੇਟ ਲੂਜ਼ ਪ੍ਰਾਡਕਟਸ ਦਾ ਇਸਤੇਮਾਲ ਕਰਦੇ ਹਨ, ਜਿਸ ਦਾ ਅਸਰ ਕੁਝ ਸਮੇਂ ਲਈ ਹੁੰਦਾ ਹੈ ਅਤੇ ਕਈ ਵਾਰ ਇਨ੍ਹਾਂ ਪ੍ਰਾਡਕਟਸ ਦੇ ਸਾਈਡ ਇਫੈਕਟ ਵੀ ਸਾਡੇ ਸਰੀਰ ਨੂੰ ਭੁਗਤਣੇ ਪੈਂਦੇ ਹਨ ਪਰ ਭਾਰ ਨੂੰ ਤੁਸੀਂ ਕੁਦਰਤੀ ਤਰੀਕਿਆਂ ਨਾਲ ਵੀ ਕੰਟਰੋਲ 'ਚ ਕਰੋਗੇ ਤਾਂ ਤੁਹਾਨੂੰ ਨੁਕਸਾਨ ਵੀ ਨਹੀਂ ਹੋਵੇਗਾ ਅਤੇ ਤੁਹਾਡਾ ਭਾਰ ਵੀ ਦੁਬਾਰਾ ਨਹੀਂ ਵਧੇਗਾ। ਅੱਜ ਅਸੀਂ ਤੁਹਾਨੂੰ ਕੁਝ ਕੁਦਰਤੀ ਸਪਲੀਮੈਂਟਸ ਬਾਰੇ ਦੱਸਣ ਜਾ ਰਹੇ ਹਾਂ ਜੋ ਭਾਰ ਘੱਟ ਕਰਨ 'ਚ ਕਾਫੀ ਮਦਦਗਾਰ ਹੈ।
1. ਵਹੇ ਪ੍ਰੋਟੀਨ
ਵਹੇ ਪ੍ਰੋਟੀਨ ਵਜ਼ਨ ਨੂੰ ਘੱਟ ਕਰਦਾ ਹੈ। ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਇਸ ਨੂੰ ਕਦੋਂ ਅਤੇ ਕਿੰਨੀ ਮਾਤਰਾ 'ਚ ਲੈਣਾ ਹੈ ਇਸ ਬਾਰੇ ਡਾਈਟੀਸ਼ੀਅਨ ਦੀ ਸਲਾਹ ਜ਼ਰੂਰ ਲਓ।
2. ਕੈਫੀਨ
ਕੈਫੀਨ ਨਰਵਰਸ ਸਿਸਟਮ 'ਤੇ ਕੰੰਮ ਕਰਦਾ ਹੈ ਜਿਸ ਨਾਲ ਭੁੱਖ ਕੰਟਰੋਲ 'ਚ ਹੁੰਦੀ ਹੈ ਅਤੇ ਤੁਸੀਂ ਜ਼ਿਆਦਾ ਖਾਣਾ ਖਾਣ ਤੋਂ ਬਚ ਜਾਂਦੇ ਹਨ। ਕੈਫੀਨ ਦਾ ਸੇਵਨ ਮੈਟਾਬਾਲੀਜ਼ਮ ਰੇਟ ਨੂੰ ਵਧਾਉਂਦਾ ਹੈ, ਜਿਸ ਨਾਲ ਕੈਲੋਰੀ ਅਤੇ ਫੈਟ ਬਰਨ ਹੁੰਦੀ ਹੈ।
3. ਗ੍ਰੀਨ-ਟੀ
ਜੇਕਰ ਤੁਸੀਂ ਵੇਟ ਘੱਟ ਕਰਨਾ ਚਾਹੁੰਦੇ ਹੋ ਤਾਂ ਦਿਨ 'ਚ ਦੋ ਵਾਰ ਗ੍ਰੀਨ ਟੀ ਜ਼ਰੂਰ ਪੀਓ। ਇਸ ਨਾਲ ਫੈਟ ਤੇਜ਼ੀ ਨਾਲ ਬਰਨ ਹੋਣ ਲੱਗਦਾ ਹੈ।
4. ਅੰਡਾ ਖਾਓ
ਨਾਸ਼ਤੇ 'ਚ ਅੰਡਾ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨਾਲ ਭੁੱਖ ਲੱਗਣ ਦੀ ਇੱਛਾ ਘੱਟ ਹੁੰਦੀ ਹੈ।
5. ਦਹੀਂ
ਦਹੀਂ 'ਚ ਕੈਲਸ਼ੀਅਮ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਕਿ ਭਾਰ ਨੂੰ ਘੱਟ ਕਰਨ 'ਚ ਲਾਭਤਾਰੀ ਹੁੰਦਾ ਹੈ। ਬਿਨਾ ਮਲਾਈ ਵਾਲਾ ਦਹੀਂ ਸਵੇਰ ਦੇ ਨਾਸ਼ਤੇ ਜਾਂ ਫਿਰ ਖਾਣੇ 'ਚ ਲਓ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਭਾਰ ਨੂੰ ਤੇਜ਼ੀ ਨਾਲ ਘੱਟ ਕੀਤਾ ਜਾ ਸਕਦਾ ਹੈ। ਇਹ ਸਰੀਰ ਦੇ ਫੈਟ ਨੂੰ ਘੱਟ ਕਰਨ 'ਚ ਸਹਾਈ ਹੁੰਦਾ ਹੈ।
6. ਸ਼ਕਰਕੰਦੀ
ਸ਼ਕਰਕੰਦੀ ਸਭ ਤੋਂ ਚੰਗਾ ਵੇਟ ਲਾਸ ਫੂਡ ਹੈ। ਇਸ 'ਚ ਕਾਰਬੋਹਾਈਡ੍ਰੇਟ ਦੀ ਮਾਤਰਾ ਪਾਈ ਜਾਂਦੀ ਹੈ। ਨਾਲ ਹੀ ਇਹ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਹ ਸਰੀਰ 'ਚ ਜਮੀ ਵਾਧੂ ਚਰਬੀ ਨੂੰ ਦੂਰ ਕਰ ਭਾਰ ਨੂੰ ਘਟਾਉਂਦਾ ਹੈ।
7. ਕੇਲਾ
ਕੇਲਾ ਖਾਣ ਨਾਲ ਵੀ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਰੋਜ਼ਾਨਾ ਨਾਸ਼ਤੇ 'ਚ ਇਸ ਦਾ ਸੇਵਨ ਕਰਨ ਨਾਲ ਸਰੀਰ 'ਚ ਊਰਜਾ ਬਣੀ ਰਹਿੰਦੀ ਹੈ। ਅਸਲ 'ਚ ਇਸ ਨੂੰ ਖਾਣ ਨਾਲ ਲੰਬੇ ਸਮੇਂ ਤਕ ਪੇਟ ਭਰਿਆ ਰਹਿੰਦਾ ਹੈ ਅਤੇ ਤੁਸੀਂ ਆਲਤੂ-ਫਾਲਤੂ ਦਾ ਖਾਣੇ ਤੋਂ ਬਚ ਜਾਂਦੇ ਹੋ।
ਧੁੱਪ ਸੇਕੋ, ਛੂਮੰਤਰ ਹੋ ਜਾਵੇਗੀ ਥਕਾਵਟ
NEXT STORY