ਹੈਲਥ ਡੈਸਕ - ਲੋਹੇ ਦੀ ਕੜਾਹੀ ਰਵਾਇਤੀ ਤੌਰ ’ਤੇ ਭਾਰਤੀ ਰਸੋਈ ’ਚ ਵਰਤੀ ਜਾਂਦੀ ਹੈ। ਇਸ ’ਚ ਬਣਿਆ ਖਾਣਾ ਆਇਰਨ ਦੀ ਮਾਤਰਾ ਵਧਾਉਂਦਾ ਹੈ ਜੋ ਸਰੀਰ ਲਈ ਲਾਭਕਾਰੀ ਹੋ ਸਕਦਾ ਹੈ ਪਰ ਕੁਝ ਵਿਸ਼ੇਸ਼ ਤਰੀਕਿਆਂ ਨਾਲ ਬਣਾਈਆਂ ਚੀਜ਼ਾਂ ਲੋਹੇ ਦੀ ਕੜਾਹੀ ’ਚ ਨੁਕਸਾਨ ਪਹੁੰਚਾ ਸਕਦੀਆਂ ਹਨ। ਖਾਸ ਕਰਕੇ, ਜਿਹੜੀਆਂ ਚੀਜ਼ਾਂ ਐਸਿਡਿਕ ਜਾਂ ਦੁੱਧ-ਆਧਾਰਿਤ ਹੁੰਦੀਆਂ ਹਨ, ਉਹ ਲੋਹੇ ਨਾਲ ਪ੍ਰਤੀਕ੍ਰਿਆ ਕਰਕੇ ਖਾਣੇ ਦੀ ਗੁਣਵੱਤਾ 'ਤੇ ਅਸਰ ਪਾ ਸਕਦੀਆਂ ਹਨ। ਆਓ ਜਾਣੀਏ ਕਿ ਕਿਹੜੀਆਂ ਚੀਜ਼ਾਂ ਲੋਹੇ ਦੀ ਕੜਾਹੀ ’ਚ ਨਹੀਂ ਬਣਾਉਣੀਆਂ ਚਾਹੀਦੀਆਂ, ਤਾਂ ਜੋ ਤੁਸੀਂ ਆਪਣੀ ਸਿਹਤ ਦਾ ਬਿਹਤਰ ਧਿਆਨ ਰੱਖ ਸਕੋ! ਲੋਹੇ ਦੀ ਕੜਾਹੀ ਜਾਂ ਪਤੀਲੇ ’ਚ ਖਾਣਾ ਬਣਾਉਣਾ ਆਮ ਗੱਲ ਹੈ ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਇਸ ’ਚ ਬਣਾਉਣੀ ਨਹੀਂ ਚਾਹੀਦੀ ਕਿਉਂਕਿ ਇਹ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦੀਆਂ ਹਨ। ਆਓ ਜਾਣੀਏ ਕਿ ਲੋਹੇ ਦੀ ਕੜਾਹੀ ’ਚ ਕਿਸ ਤਰ੍ਹਾਂ ਦੇ ਭੋਜਨ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ :-
ਪੜ੍ਹੋ ਇਹ ਅਹਿਮ ਖ਼ਬਰ - Uric Acid ਦਾ ਪੱਧਰ ਵਧਾ ਸਕਦੀਆਂ ਨੇ ਇਹ ਸਬਜ਼ੀਆਂ, ਰਹੋ ਸਾਵਧਾਨ
ਲੋਹੇ ਦੀ ਕੜਾਹੀ 'ਚ ਨਾ ਬਣਾਓ ਇਹ ਚੀਜ਼ਾਂ :-
ਟਮਾਟਰ
- ਟਮਾਟਰ ’ਚ ਐਸਿਡ ਹੋਣ ਕਰ ਕੇ ਇਹ ਲੋਹੇ ਨਾਲ ਪ੍ਰਤੀਕ੍ਰਿਆ ਕਰਕੇ ਖਾਣੇ ’ਚ ਵਧੇਰੇ ਆਇਰਨ ਮਿਲਾ ਸਕਦਾ ਹੈ, ਜੋ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ।
ਨਿੰਬੂ, ਸਿਰਕਾ ਤੇ ਖੱਟੀਆਂ ਚਟਣੀਆਂ
- ਇਨ੍ਹਾਂ ’ਚ ਐਸਿਡ ਹੋਣ ਕਰਕੇ, ਲੋਹੇ ਦੀ ਕੜਾਹੀ ਨਾਲ ਰਸਾਇਣਕ ਪ੍ਰਤੀਕ੍ਰਿਆ ਹੋ ਸਕਦੀ ਹੈ, ਜੋ ਖਾਣੇ ਦੇ ਰੰਗ ਅਤੇ ਸਵਾਦ ਨੂੰ ਬਦਲ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਜੀਭ 'ਤੇ ਜੰਮਦੀ ਹੈ ਚਿੱਟੀ ਪਰਤ ਤਾਂ ਹੋ ਜਾਓ ਸਾਵਧਾਨ! ਹੋ ਸਕਦੀਆਂ ਨੇ ਇਹ ਗੰਭੀਰ ਬਿਮਾਰੀਆਂ
ਦਹੀਂ ਅਤੇ ਲੱਸੀ
- ਇਹ ਭੀ ਖੱਟੇ ਸੁਭਾਵ ਵਾਲੇ ਹੁੰਦੇ ਹਨ, ਜੋ ਕਿ ਲੋਹੇ ਦੇ ਭਾਂਡਿਆਂ ਨਾਲ ਪ੍ਰਭਾਵਿਤ ਹੋ ਸਕਦੇ ਹਨ ਅਤੇ ਤੁਹਾਡੀ ਸਿਹਤ ’ਤੇ ਨਕਾਰਾਤਮਕ ਪ੍ਰਭਾਵ ਪਾ ਸਕਦੇ ਹਨ।
ਦੁੱਧ, ਕੜ੍ਹੀ ਜਾਂ ਪਨੀਰ
- ਲੋਹੇ ਦੀ ਕੜਾਹੀ ’ਚ ਦੁੱਧ ਉਬਾਲਣ ਜਾਂ ਪਨੀਰ ਬਣਾਉਣ ਨਾਲ, ਖਾਣੇ ਦਾ ਸਵਾਦ ਬਦਲ ਸਕਦਾ ਹੈ ਅਤੇ ਕਈ ਵਾਰ ਇਸ ’ਚ ਲੋਹੇ ਦੀ ਮਿਣਖਣ ਆ ਸਕਦੀ ਹੈ, ਜੋ ਸਰੀਰ ਲਈ ਹਾਨੀਕਾਰਕ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਸ਼ਰਾਬ ਹੀ ਨਹੀਂ ਇਨ੍ਹਾਂ ਕਾਰਨਾਂ ਕਰ ਕੇ ਵੀ ਹੋ ਸਕਦੀ ਹੈ Fatty liver ਦੀ ਸਮੱਸਿਆ
ਬਚਿਆ ਹੋਇਆ ਖਾਣਾ
- ਲੋਹੇ ਦੇ ਭਾਂਡਿਆਂ ’ਚ ਭੋਜਨ ਨੂੰ ਲੰਬੇ ਸਮੇਂ ਲਈ ਰੱਖਣ ਨਾਲ, ਇਸ ’ਚ ਆਕਸੀਡੇਸ਼ਨ ਦੀ ਸਮੱਸਿਆ ਆ ਸਕਦੀ ਹੈ, ਜੋ ਖਾਣੇ ਨੂੰ ਜ਼ਹਿਰੀਲਾ ਬਣਾ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - heart ਤੇ lungs ਨੂੰ ਰੱਖਣੈ Healthy ਤਾਂ ਖਾਓ ਇਹ ਫਲ, ਮਿਲਣਗੇ ਹਜ਼ਾਰਾਂ ਫਾਇਦੇ
ਕੀ ਕਰੀਏ?
- ਲੋਹੇ ਦੀ ਕੜਾਹੀ ’ਚ ਸੁੱਕੀ ਸਬਜ਼ੀਆਂ, ਭੁਜੀਆ, ਪਰਾਂਠੇ, ਜਾਂ ਤਲਣ ਵਾਲੇ ਭੋਜਨ ਬਣਾਉਣਾ ਜ਼ਿਆਦਾ ਉਚਿਤ ਰਹੇਗਾ।
ਪੜ੍ਹੋ ਇਹ ਅਹਿਮ ਖ਼ਬਰ - ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਇਸ ਚੀਜ਼ ਦਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
- ਐਸਿਡਿਕ ਭੋਜਨ ਬਣਾਉਣ ਲਈ ਸਟੇਨਲੈੱਸ ਸਟੀਲ ਜਾਂ ਨਾਨ-ਸਟਿਕ ਭਾਂਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਲੋੜ ਤੋਂ ਜ਼ਿਆਦਾ ਪ੍ਰੋਟੀਨ ਲੈਣ ਨਾਲ ਹੋ ਸਕਦੀ ਹੈ ਇਹ ਗੰਭੀਰ ਬਿਮਾਰੀ
NEXT STORY