ਹੈਲਥ ਡੈਸਕ - ਯੂਰਿਕ ਐਸਿਡ ਇਕ ਰਹਿੰਦ-ਖੂੰਹਦ ਉਤਪਾਦ ਹੈ ਜੋ ਸਾਡੇ ਸਰੀਰ ’ਚ ਪਿਊਰੀਨ ਦੇ ਟੁੱਟਣ ਨਾਲ ਬਣਦਾ ਹੈ। ਆਮ ਤੌਰ 'ਤੇ, ਇਹ ਪਿਸ਼ਾਬ ਰਾਹੀਂ ਬਾਹਰ ਨਿਕਲਦਾ ਹੈ ਪਰ ਜਦੋਂ ਸਰੀਰ ’ਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਗਠੀਆ (ਗਾਊਟ) ਤੇ ਗੁਰਦੇ ਦੀ ਪੱਥਰੀ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਕੁਝ ਸਿਹਤਮੰਦ ਦਿਖਣ ਵਾਲੀਆਂ ਸਬਜ਼ੀਆਂ ’ਚ ਪਿਊਰੀਨ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਅਤੇ ਇਨ੍ਹਾਂ ਨੂੰ ਵੱਡੀ ਮਾਤਰਾ ’ਚ ਖਾਣ ਨਾਲ ਯੂਰਿਕ ਐਸਿਡ ਦਾ ਪੱਧਰ ਵਧ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ 5 ਸਬਜ਼ੀਆਂ ਬਾਰੇ ਜੋ ਯੂਰਿਕ ਐਸਿਡ ਨੂੰ ਵਧਾ ਸਕਦੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ - ਜੀਭ 'ਤੇ ਜੰਮਦੀ ਹੈ ਚਿੱਟੀ ਪਰਤ ਤਾਂ ਹੋ ਜਾਓ ਸਾਵਧਾਨ! ਹੋ ਸਕਦੀਆਂ ਨੇ ਇਹ ਗੰਭੀਰ ਬਿਮਾਰੀਆਂ
ਪਾਲਕ
ਪਾਲਕ ਇਕ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਬਜ਼ੀ ਹੈ, ਜੋ ਆਇਰਨ, ਵਿਟਾਮਿਨ ਸੀ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ ਪਰ ਇਸ ’ਚ ਪਿਊਰੀਨ ਵੀ ਜ਼ਿਆਦਾ ਹੁੰਦਾ ਹੈ। ਜੋ ਲੋਕ ਯੂਰਿਕ ਐਸਿਡ ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਨੂੰ ਪਾਲਕ ਦਾ ਸੇਵਨ ਸੀਮਤ ਮਾਤਰਾ ’ਚ ਕਰਨਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਮਾਤਰਾ ’ਚ ਪਾਲਕ ਖਾਣ ਨਾਲ ਯੂਰਿਕ ਐਸਿਡ ਦਾ ਪੱਧਰ ਵਧ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਸ਼ਰਾਬ ਹੀ ਨਹੀਂ ਇਨ੍ਹਾਂ ਕਾਰਨਾਂ ਕਰ ਕੇ ਵੀ ਹੋ ਸਕਦੀ ਹੈ Fatty liver ਦੀ ਸਮੱਸਿਆ
ਮਸ਼ਰੂਮ
ਮਸ਼ਰੂਮਜ਼ ’ਚ ਪਿਊਰੀਨ ਵੀ ਜ਼ਿਆਦਾ ਹੁੰਦਾ ਹੈ, ਜੋ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕਦਾ ਹੈ। ਭਾਵੇਂ ਮਸ਼ਰੂਮ ਪ੍ਰੋਟੀਨ ਅਤੇ ਐਂਟੀਆਕਸੀਡੈਂਟਸ ਦਾ ਇਕ ਚੰਗਾ ਸਰੋਤ ਹਨ, ਪਰ ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਇਨ੍ਹਾਂ ਨੂੰ ਘੱਟ ਮਾਤਰਾ ’ਚ ਹੀ ਖਾਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - heart ਤੇ lungs ਨੂੰ ਰੱਖਣੈ Healthy ਤਾਂ ਖਾਓ ਇਹ ਫਲ, ਮਿਲਣਗੇ ਹਜ਼ਾਰਾਂ ਫਾਇਦੇ
ਫੁੱਲ ਗੋਭੀ
ਫੁੱਲ ਗੋਭੀ ’ਚ ਪਿਊਰੀਨ ਦੀ ਮਾਤਰਾ ਦਰਮਿਆਨੀ ਹੁੰਦੀ ਹੈ ਅਤੇ ਇਹ ਯੂਰਿਕ ਐਸਿਡ ਦੇ ਪੱਧਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ’ਚ ਵਿਟਾਮਿਨ ਸੀ ਅਤੇ ਫਾਈਬਰ ਪਾਇਆ ਜਾਂਦਾ ਹੈ ਪਰ ਗਠੀਆ ਜਾਂ ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਇਸ ਨੂੰ ਨਿਯੰਤਰਿਤ ਮਾਤਰਾ ’ਚ ਹੀ ਖਾਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਬਦਲਦੇ ਮੌਸਮ ਕਾਰਨ ਪੇਟ ਹੋ ਰਿਹੈ ਖਰਾਬ ਤਾਂ ਅਪਣਾਓ ਇਹ ਦੇਸੀ ਨੁਸਖੇ
ਭਿੰਡੀ
ਭਿੰਡੀ ਸੁਆਦੀ ਹੁੰਦੀ ਹੈ ਅਤੇ ਫਾਈਬਰ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦੀ ਹੈ ਪਰ ਇਸ ’ਚ ਪਿਊਰੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕਦੀ ਹੈ। ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਭਿੰਡੀ ਸੀਮਤ ਮਾਤਰਾ ’ਚ ਖਾਣੀ ਚਾਹੀਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਭਾਂਡੇ ਧੋਣ ਸਮੇਂ ਕਰਦੇ ਹੋ ਸਪੰਜ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ! ਦੇ ਰਹੇ ਹੋ ਬਿਮਾਰੀਆਂ ਨੂੰ ਸੱਦਾ
ਬੈਂਗਣ
ਬੈਂਗਣ ’ਚ ਪਿਊਰੀਨ ਦੀ ਮਾਤਰਾ ਥੋੜ੍ਹੀ ਜਿਹੀ ਹੁੰਦੀ ਹੈ ਅਤੇ ਇਹ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕਦਾ ਹੈ ਭਾਵੇਂ ਬੈਂਗਣ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਇਸਨੂੰ ਸੀਮਤ ਮਾਤਰਾ ’ਚ ਖਾਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਇਸ ਚੀਜ਼ ਦਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
ਯੂਰਿਕ ਐਸਿਡ ਨੂੰ ਕੰਟ੍ਰੋਲ ਕਰਨ ਦੇ ਟਿਪਸ :-
- ਸਿਹਤਮੰਦ ਖੁਰਾਕ ਖਾਓ ਅਤੇ ਉੱਪਰ ਦੱਸੀਆਂ ਸਬਜ਼ੀਆਂ ਦਾ ਸੇਵਨ ਸੀਮਤ ਕਰੋ। ਜ਼ਿਆਦਾ ਪਾਣੀ ਪੀਣ ਨਾਲ ਸਰੀਰ |ਚੋਂ ਯੂਰਿਕ ਐਸਿਡ ਨਿਕਲ ਜਾਂਦਾ ਹੈ, ਇਸ ਲਈ ਦਿਨ |ਚ ਘੱਟੋ-ਘੱਟ 8-10 ਗਲਾਸ ਪਾਣੀ ਪੀਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਜੀਭ 'ਤੇ ਜੰਮਦੀ ਹੈ ਚਿੱਟੀ ਪਰਤ ਤਾਂ ਹੋ ਜਾਓ ਸਾਵਧਾਨ! ਹੋ ਸਕਦੀਆਂ ਨੇ ਇਹ ਗੰਭੀਰ ਬਿਮਾਰੀਆਂ
NEXT STORY