ਜਲੰਧਰ— ਰਾਤੀ 10 ਵਜੇ ਤੋਂ ਬਾਅਦ ਸਰੀਰ ਦੇ ਕਈ ਫੰਕਸ਼ਨ ਦਿਨ ਦੇ ਮੁਕਾਬਲੇ ਸਲੋ ਹੋ ਜਾਂਦੇ ਹਨ। ਅਜਿਹੀ ਹਾਲਤ 'ਚ ਕੁੱਝ ਕੰਮ ਕਰਨ ਨਾਲ ਹੈਲਥ ਸੰਬੰਧੀ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਕ ਖੋਜ ਦੇ ਅਨੁਸਾਰ ਲੇਟ ਨਾਈਟ ਐਕਟੀਵਿਟੀ ਦੇ ਕਾਰਨ ਗੈਸ, ਗੈਸਟ੍ਰਿਕ ਪਰੇਸ਼ਾਨੀ, ਮੋਟਾਪਾ, ਡਿਪਰੇਸ਼ਨ ਤੋਂ ਇਲਾਵਾ ਨੀਂਦ ਨਾ ਆਉਣ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਕਿਹੜੇ ਕੰਮ ਕਰਨ ਨਾਲ ਨੁਕਸਾਨ ਹੋ ਸਕਦੇ ਹਨ।
1. ਹੈਵੀ ਡਿਨਰ ਕਰਨਾ
ਲੇਟ ਨਾਈਟ ਹੈਵੀ ਡਿਨਰ ਕਰਕੇ ਸੌਂਣ ਨਾਲ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ। ਇਸ ਨਾਲ ਨੀਂਦ ਵੀ ਖਰਾਬ ਹੋ ਸਕਦੀ ਹੈ।
2. ਮਿੰਟ ਫਰੈੱਸ਼ ਟੁੱਥਪੇਸਟ
ਦੇਰ ਰਾਤ 'ਚ ਮਿੰਟ ਫਰੈੱਸ਼ ਪੇਸਟ ਕਰਨ ਨਾਲ ਫ੍ਰੈੱਸਨੈੱਸ ਆਏਗੀ ਅਤੇ ਫਿਰ ਕਈ ਘੰਟਿਆਂ ਤੱਕ ਨੀਂਦ ਦਾ ਇੰਤਜ਼ਾਰ ਕਰਨਾ ਪਵੇਗਾ।
3. ਚਾਹ ਜਾ ਕਾਫੀ ਪੀਣਾ
ਇਸ ਨਾਲ ਦੇਰ ਰਾਤ ਤੱਕ ਨੀਂਦ ਨਹੀਂ ਆਉਂਦੀ। ਬਾਰ-ਬਾਰ ਯੁਰਿਨ ਆਉਣ ਨਾਲ ਰਾਤੀ ਉੱਠਣਾ ਪੈਂਦਾ ਹੈ। ਇਸ ਨਾਲ ਗੈਸ ਵੀ ਹੋ ਸਕਦੀ ਹੈ।
4. ਸਮੋਕਿੰਗ ਕਰਨਾ
ਸੌਂਣ ਤੋਂ ਪਹਿਲਾਂ ਸਮੋਕਿੰਗ ਕਰਨ ਨਾਲ ਨੀਂਦ ਖਰਾਬ ਹੋ ਸਕਦੀ ਹੈ।
5. ਸ਼ਰਾਬ ਪੀਣਾ
ਦੇਰ ਰਾਤ ਸ਼ਰਾਬ ਪੀਣ ਨਾਲ ਸਰੀਰ ਦੇ ਕਈ ਫੰਕਸ਼ਨਾਂ 'ਚ ਗਰਬੜੀ ਹੋ ਜਾਂਦੀ ਹੈ। ਇਸ ਨਾਲ ਨੀਂਦ ਖਰਾਬ, ਇਨਡਾਈਜੇਸ਼ਨ, ਹੈਡੇਕ ਹੋ ਸਕਦਾ ਹੈ।
6. ਤਿੱਖੇ ਸਪਾਇਸੀ, ਜੰਕ ਫੂਡ ਖਾਣਾ
ਰਾਤ ਨੂੰ ਜ਼ਿਆਦਾ ਸਪਾਇਸੀ ਅਤੇ ਆਇਲੀ ਫੂਡ ਖਾਣ ਨਾਲ ਐਸੀਡਿਟੀ, ਗੈਸ, ਪੇਟ 'ਚ ਗਰਬੜੀ ਦੀ ਪਰੇਸ਼ਾਨੀ ਹੋ ਸਕਦੀ ਹੈ।
7. ਮਿੱਠਾ ਜਾ ਚਾਕਲੇਟ
ਲੇਟ ਨਾਈਟ ਚਾਕਲੇਟ ਅਤੇ ਮਿੱਠਾ ਖਾਣ ਨਾਲ ਨੀਂਦ ਖਰਾਬ ਹੁੰਦੀ ਹੈ। ਸਰੀਰ 'ਚ ਫੈਟ ਜਮਾ ਹੋਣ ਨਾਲ ਮੋਟਾਪਾ ਵੱਧ ਸਕਦਾ ਹੈ।
8. ਮੋਬਾਇਲ ਦਾ ਇਸਤੇਮਾਲ
ਦੇਰ ਰਾਤ ਤੱਕ ਮੋਬਾਇਲ, ਟੀ. ਵੀ. ਅਤੇ ਕੰਪਿਊਟਰ ਦਾ ਇਸਤੇਮਾਲ ਕਰਨ ਨਾਲ ਅੱਖਾਂ ਦੇ ਬ੍ਰੇਨ 'ਤੇ ਬੁਰਾ ਅਸਰ ਪੈਂਦਾ ਹੈ।
9. ਫਰੂਟ ਜੂਸ ਕੋਲਡ ਡ੍ਰਿੰਕ
ਦੇਰ ਰਾਤ ਤੱਕ ਇਨ੍ਹਾਂ ਨੂੰ ਪੀਣ ਨਾਲ ਗੈਸ ਅਤੇ ਮੋਟਾਪੇ ਦੀ ਪਰੇਸ਼ਾਨੀ ਹੋ ਸਕਦੀ ਹੈ।
10. ਨਹਾਉਣਾ
ਦੇਰ ਰਾਤ ਤੱਕ ਨਹਾਉਣ ਨਾਲ ਨੀਂਦ ਨਹੀਂ ਆਉਂਦੀ ਅਤੇ ਕਈ ਘੰਟੇ ਨੀਂਦ ਦੇ ਲਈ ਇੰਤਜ਼ਾਰ ਕਰਨਾ ਪੈਂਦਾ ਹੈ।
ਭੁੱਖ ਘੱਟ ਲੱਗਣ ਦੇ ਹੋ ਸਕਦੇ ਹਨ ਇਹ ਕਾਰਨ
NEXT STORY