ਨਵੀਂ ਦਿੱਲੀ- ਮੂੰਗਫਲੀ ਸਰਦੀਆਂ ਦਾ ਅਜਿਹਾ ਤੋਹਫ਼ਾ ਹੈ ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ। ਲੋਕ ਅਕਸਰ ਟੀ.ਵੀ. ਦੇਖਦੇ ਹੋਏ ਜਾਂ ਪਰਿਵਾਰ ਦੇ ਨਾਲ ਇਸ ਨੂੰ ਸਨੈਕਸ 'ਚ ਖਾਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਉੱਤਰੀ ਭਾਰਤ ਵੱਲ ਜਾਓਗੇ ਤਾਂ ਤੁਹਾਨੂੰ ਲੋਕ ਰੇਲਾਂ ਅਤੇ ਬੱਸਾਂ 'ਚ ਹੀ ਮੂੰਗਫਲੀ ਚਬਾਉਂਦੇ ਨਜ਼ਰ ਆ ਜਾਣਗੇ। ਪਰ ਮੂੰਗਫਲੀ ਤੁਹਾਡੇ ਲਈ ਹਾਨੀਕਾਰਕ ਵੀ ਸਾਬਤ ਹੋ ਸਕਦੀ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ 'ਚ ਮਾਹਰ ਸਰਦੀਆਂ 'ਚ ਮੂੰਗਫਲੀ ਨੂੰ ਧਿਆਨ ਨਾਲ ਖਾਣ ਦੀ ਸਲਾਹ ਦਿੰਦੇ ਹਨ। ਤਾਂ ਆਓ ਜਾਣਦੇ ਹਾਂ ਜ਼ਿਆਦਾ ਮੂੰਗਫਲੀ ਖਾਣ ਦੇ ਨੁਕਸਾਨ...
ਮੂੰਗਫਲੀ ਦੇ ਨੁਕਸਾਨ
-ਮੂੰਗਫਲੀ ਲੋਕ ਅਕਸਰ ਕਾਫ਼ੀ ਮਾਤਰਾ 'ਚ ਖਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੇ ਇਸ ਨੂੰ ਕਿੰਨੀ ਮਾਤਰਾ 'ਚ ਖਾਧਾ ਹੈ। ਤੁਹਾਨੂੰ ਦੱਸ ਦੇਈਏ ਕਿ ਮੂੰਗਫਲੀ ਇੱਕ ਹਾਈ ਕੈਲੋਰੀ ਵਾਲਾ ਭੋਜਨ ਹੈ, ਜੋ ਤੁਹਾਡਾ ਭਾਰ ਵੀ ਵਧਾ ਸਕਦਾ ਹੈ।
-ਮੂੰਗਫਲੀ 'ਚ ਚਰਬੀ ਅਤੇ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਕਾਰਨ ਇਹ ਦੇਰ ਨਾਲ ਪਚਦੀ ਹੈ। ਜਿਨ੍ਹਾਂ ਲੋਕਾਂ ਨੂੰ ਪਾਚਨ ਕਿਰਿਆ ਦੀ ਸਮੱਸਿਆ ਹੈ ਉਨ੍ਹਾਂ ਨੂੰ ਖਾਣਾ ਖਾਣ ਤੋਂ ਬਾਅਦ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਇਸ ਨਾਲ ਢਿੱਡ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
-ਮੂੰਗਫਲੀ 'ਚ ਕੋਟੀਲਡੋਨ ਨਾਮਕ ਇੱਕ ਮਿਸ਼ਰਣ ਪਾਇਆ ਜਾਂਦਾ ਹੈ ਜੋ ਐਲਰਜੀ ਦਾ ਕਾਰਨ ਬਣਦਾ ਹੈ। ਇਹੀ ਕਾਰਨ ਹੈ ਕਿ ਕੁਝ ਲੋਕਾਂ ਨੂੰ ਮੂੰਗਫਲੀ ਖਾਣ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀ ਐਲਰਜੀ ਹੁੰਦੀ ਹੈ। ਜਿਵੇਂ ਕਿ ਦਸਤ, ਖੁਜਲੀ, ਚਿਹਰੇ ਅਤੇ ਗਲੇ ਦੀ ਸੋਜ। ਜੇਕਰ ਤੁਹਾਨੂੰ ਐਲਰਜੀ ਹੈ ਤਾਂ ਤੁਰੰਤ ਡਾਕਟਰ ਕੋਲ ਜਾਓ।
-ਇਸ ਤੋਂ ਇਲਾਵਾ ਮੂੰਗਫਲੀ ਖਾਣ ਨਾਲ ਫੂਡ ਪੋਇਜ਼ਨਿੰਗ ਵੀ ਹੋ ਸਕਦੀ ਹੈ। ਇਸ 'ਚ Aspergillus flavus ਨਾਮ ਦਾ ਇੱਕ ਫੰਗਸ ਪਾਇਆ ਜਾਂਦਾ ਹੈ ਜੋ ਫੂਡ ਪੋਇਜ਼ਨਿੰਗ ਦਾ ਕਾਰਨ ਬਣਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
-ਜ਼ਿਆਦਾ ਮੂੰਗਫਲੀ ਖਾਣ ਨਾਲ ਲੀਵਰ ਦੀ ਸਮੱਸਿਆ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਦਾ ਲੀਵਰ ਕਮਜ਼ੋਰ ਹੈ, ਉਨ੍ਹਾਂ ਨੂੰ ਮੂੰਗਫਲੀ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਲੂਣ ਵਾਲੀ ਮੂੰਗਫਲੀ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਵਧਾ ਸਕਦੀ ਹੈ।
ਹੱਥਾਂ ਦੀਆਂ ਉਂਗਲੀਆਂ 'ਚ ਸੋਜ ਹੋਣ 'ਤੇ ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ, ਨਹੀਂ ਤਾਂ ਵਧ ਜਾਵੇਗੀ ਸਮੱਸਿਆ
NEXT STORY