ਨਵੀਂ ਦਿੱਲੀ— ਆਮਤੌਰ 'ਤੇ ਮੰਨਿਆ ਜਾਂਦਾ ਹੈ ਕਿ ਲਸਣ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਗਰਮੀ 'ਚ ਇਨ੍ਹਾਂ ਨੂੰ ਨਹੀਂ ਖਾਣਾ ਚਾਹੀਦਾ ਪਰ ਜੇ ਦੇਖਿਆ ਜਾਵੇ ਤਾਂ ਇਸ ਨੂੰ ਖਾਣ ਦਾ ਕੋਈ ਨੁਕਸਾਨ ਨਹੀਂ ਹੁੰਦਾ। ਇਸ ਨਾਲ ਉਹੀ ਫਾਇਦੇ ਮਿਲਦੇ ਹਨ ਜੋ ਸਰਦੀ ਜਾਂ ਕਿਸੇ ਹੋਰ ਮੌਸਮ 'ਚ ਮਿਲਦੇ ਹਨ। ਬਸ ਗਰਮੀਆਂ 'ਚ ਇਸ ਦੀ ਥੋੜ੍ਹੀ ਘੱਟ ਮਾਤਰਾ ਲੈਣੀ ਚਾਹੀਦੀ ਹੈ।
1. ਲਸਣ 'ਚ ਐਲਸਿਨ ਹੁੰਦਾ ਹੈ। ਇਸ ਨਾਲ ਭਾਰ ਘੱਟ ਹੁੰਦਾ ਹੈ।
2. ਇਸ 'ਚ ਸੇਲੇਨਿਯਮ ਹੁੰਦਾ ਹੈ। ਇਹ ਇੰਫਰਟਿਰਲਿਟੀ ਤੋਂ ਬਚਾਉਂਦਾ ਹੈ।
3. ਲਸਣ 'ਚ ਪ੍ਰੋਟੀਨ ਹੁੰਦਾ ਹੈ। ਇਸ ਨਾਲ ਮਸਲਸ ਮਜ਼ਬੂਤ ਬਣਦੇ ਹਨ।
4. ਇਸ ਨੂੰ ਖਾਣ ਨਾਲ ਕੋਲੇਸਰੋਲ ਲੇਵਲ ਘੱਟ ਹੁੰਦਾ ਹੈ। ਇਹ ਦਿਲ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।
5. ਇਸ 'ਚ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ। ਇਹ ਜੋੜਾਂ ਦੇ ਦਰਦ ਤੋਂ ਬਚਾਉਂਦਾ ਹੈ।
6. ਇਸ 'ਚ ਐਂਟੀਬੈਕਟੀਰੀਇਲ ਗੁਣ ਹੁੰਦੇ ਹਨ। ਇਸ ਨਾਲ ਚਮੜੀ ਹੈਲਦੀ ਰਹਿੰਦੀ ਹੈ।
7. ਇਸ 'ਚ ਕਾਰਬੋਹਾਈਡ੍ਰੇਟਸ ਹੁੰਦੇ ਹਨ ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ।
8. ਲਸਣ 'ਚ ਸਲਫਾਈਡ ਹੁੰਦਾ ਹੈ। ਇਹ ਕੈਂਸਰ ਤੋਂ ਬਚਾਉਂਦਾ ਹੈ।
9. ਇਸ 'ਚ ਐਂਟੀਆਕਸੀਡੇਂਟ ਗੁਣ ਹੁੰਦੇ ਹਨ ਜਿਸ ਨਾਲ ਦਿਮਾਗ ਦੀ ਤਾਕਤ ਵਧਦੀ ਹੈ।
10. ਇਸ 'ਚ ਐਲਿਸਿਨ ਹੁੰਦਾ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਕੇ ਡਾਇਬੀਟੀਜ ਤੋਂ ਬਚਾਉਂਦਾ ਹੈ।
ਘਰੇਲੂ ਉਪਚਾਰ ਨਾਲ ਪਾਓ ਪੈਰਾਂ ਦੀ ਜਲਨ ਤੋਂ ਛੁਟਕਾਰਾ
NEXT STORY