ਹੈਲਥ ਡੈਸਕ - ਜੇਕਰ ਤੁਹਾਨੂੰ ਥੋੜ੍ਹਾ ਜਿਹਾ ਕੰਮ ਕਰਨ 'ਤੇ ਸਾਹ ਚੜ੍ਹਦਾ ਹੈ, ਚੱਕਰ ਆਉਂਦੇ ਹਨ ਜਾਂ ਚਿਹਰਾ ਪੀਲਾ ਪੈ ਰਿਹਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਸਰੀਰ 'ਚ ਆਇਰਨ ਦੀ ਕਮੀ ਦੇ ਲੱਛਣ ਹੋ ਸਕਦੇ ਹਨ। ਆਇਰਨ ਸਾਡੇ ਸਰੀਰ 'ਚ ਹੀਮੋਗਲੋਬਿਨ ਬਣਾਉਣ ਲਈ ਜ਼ਰੂਰੀ ਹੈ, ਜੋ ਪੂਰੇ ਸਰੀਰ 'ਚ ਆਕਸੀਜਨ ਪਹੁੰਚਾਉਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਸੁਪਰ-ਫੂਡਜ਼, ਜੋ ਕੁਝ ਹੀ ਦਿਨਾਂ 'ਚ ਤੁਹਾਡੇ ਸਰੀਰ 'ਚ ਖ਼ੂਨ ਦੀ ਕਮੀ ਨੂੰ ਪੂਰਾ ਕਰ ਦੇਣਗੇ :-
ਆਇਰਨ ਵਧਾਉਣ ਵਾਲੇ ਚਮਤਕਾਰੀ ਫੂਡਜ਼ :-
ਪਾਲਕ ਅਤੇ ਹਰੀਆਂ ਸਬਜ਼ੀਆਂ
- ਲੋਹੇ ਦਾ ਸਭ ਤੋਂ ਵੱਡਾ ਸਰੋਤ! ਪਾਲਕ ਅਤੇ ਮੇਥੀ ਨੂੰ ਆਪਣੀ ਡਾਈਟ ਦਾ ਹਿੱਸਾ ਜ਼ਰੂਰ ਬਣਾਓ।
ਚੁਕੰਦਰ
- ਖ਼ੂਨ ਵਧਾਉਣ ਦੀ ਮਸ਼ੀਨ! ਚੁਕੰਦਰ ਦਾ ਜੂਸ ਜਾਂ ਸਲਾਦ ਰੋਜ਼ਾਨਾ ਖਾਣ ਨਾਲ ਹੀਮੋਗਲੋਬਿਨ ਤੇਜ਼ੀ ਨਾਲ ਵਧਦਾ ਹੈ।
ਅਨਾਰ
- ਅਨਾਰ 'ਚ ਆਇਰਨ ਦੇ ਨਾਲ-ਨਾਲ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵੀ ਹੁੰਦਾ ਹੈ, ਜੋ ਸਰੀਰ ਨੂੰ ਊਰਜਾ ਦਿੰਦਾ ਹੈ।
ਗੁੜ ਅਤੇ ਚਣੇ
- ਪੁਰਾਣਾ ਪਰ ਸਭ ਤੋਂ ਸ਼ਕਤੀਸ਼ਾਲੀ ਨੁਸਖਾ! ਰੋਜ਼ਾਨਾ ਥੋੜ੍ਹਾ ਜਿਹਾ ਗੁੜ ਅਤੇ ਭੁੱਜੇ ਹੋਏ ਚਣੇ ਖਾਣ ਨਾਲ ਐਨੀਮੀਆ ਦੀ ਛੁੱਟੀ ਹੋ ਜਾਂਦੀ ਹੈ।
ਸੁੱਕੇ ਮੇਵੇ
- ਖਜੂਰ, ਅੰਜੀਰ ਅਤੇ ਕਿਸ਼ਮਿਸ਼ ਆਇਰਨ ਦਾ ਖ਼ਜ਼ਾਨਾ ਹਨ। ਇਨ੍ਹਾਂ ਨੂੰ ਰਾਤ ਨੂੰ ਭਿਉਂ ਕੇ ਸਵੇਰੇ ਖਾਓ।
ਖ਼ਾਸ ਟਿਪ :-
ਆਇਰਨ ਦੇ ਨਾਲ ਵਿਟਾਮਿਨ-C (ਜਿਵੇਂ ਨਿੰਬੂ ਜਾਂ ਸੰਤਰਾ) ਜ਼ਰੂਰ ਲਓ, ਕਿਉਂਕਿ ਇਹ ਸਰੀਰ 'ਚ ਆਇਰਨ ਨੂੰ ਸੋਖਣ 'ਚ ਮਦਦ ਕਰਦਾ ਹੈ।
2048 ਤੱਕ ‘ਸਰਵਾਈਕਲ ਕੈਂਸਰ’ ਨੂੰ ਖ਼ਤਮ ਕਰ ਸਕਦੇ ਹਨ ਅਮੀਰ ਦੇਸ਼
NEXT STORY