ਜਲੰਧਰ— ਭਾਰ ਨੂੰ ਕੰਟਰੋਲ 'ਚ ਕਰਨ ਲਈ ਜ਼ਿਆਦਾਤਰ ਲੋਕ ਰੋਜ਼ਾਨਾ ਗਰਮ ਪਾਣੀ ਪੀਂਦੇ ਹਨ। ਇਸ ਨਾਲ ਭਾਰ ਘੱਟ ਹੋਣ ਦੇ ਨਾਲ-ਨਾਲ ਪੇਟ ਵੀ ਸਾਫ ਹੁੰਦਾ ਹੈ ਪਰ ਜ਼ਿਆਦਾ ਗਰਮ ਪਾਣੀ ਪੀਣ ਨਾਲ ਸਰੀਰ ਦੇ ਅੰਦਰੂਨੀ ਹਿੱਸਿਆ ਨੂੰ ਨੁਕਸਾਨ ਵੀ ਹੋ ਸਕਦੈ ਹੈ। ਦਰਅਸਲ ਪਾਣੀ ਨੂੰ ਗਰਮ ਕਰਨ ਨਾਲ ਇਸ 'ਚ ਮੌਜ਼ੂਦ ਮਿਨਰਲਸ ਅਤੇ ਪੋਟਾਸ਼ੀਅਮ ਖਤਮ ਹੋ ਜਾਂਦੇ ਹਨ। ਜਿਸ ਦੇ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ। ਇਸ ਦੀ ਥਾਂ ਤੁਸੀਂ ਕੋਸਾ ਪਾਣੀ ਪੀ ਸਕਦੇ ਹੋ। ਉਥੇ ਹੀ, ਜੇਕਰ ਤੁਸੀਂ ਇਸ ਨੂੰ ਮਟਕੇ 'ਚ ਪਾ ਕੇ ਪੀਂਦੇ ਹੋ ਤਾਂ ਇਸ ਨੂੰ ਨਿਊਟਰਿਸ਼ਨ ਵਾਪਸ ਮਿਲ ਜਾਣਗੇ।
— ਜ਼ਿਆਦਾ ਗਰਮ ਪਾਣੀ ਪੀਣ ਦੇ ਨੁਕਸਾਨ
1. ਬਲੱਡ ਪ੍ਰੈੱਸ਼ਰ
ਜੇਕਰ ਤੁਹਾਨੂੰ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਹੈ ਤਾਂ ਭੁੱਲ ਕੇ ਵੀ ਗਰਮ ਪਾਣੀ ਨਾ ਪੀਓ। ਰੋਜ਼ਾਨਾ ਗਰਮ ਪਾਣੀ ਪੀਣ ਨਾਲ ਬਲੱਡ ਪ੍ਰੈੱਸ਼ਰ ਵਧ ਸਕਦਾ ਹੈ।
2. ਨੀਂਦ ਦੀ ਸਮੱਸਿਆ
ਰਾਤ ਨੂੰ ਗਰਮ ਪਾਣੀ ਪੀ ਕੇ ਸੌਂਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਨੀਂਦ ਨਾ ਆਉਣ ਤੋਂ ਪ੍ਰੇਸ਼ਾਨ ਹੋ ਤਾਂ ਇਸ ਦਾ ਸੇਵਨ ਨਾ ਕਰੋ।
3. ਕਿਡਨੀ ਲਈ ਨੁਕਸਾਨਦਾਇਕ
ਜ਼ਿਆਦਾ ਗਰਮ ਪਾਣੀ ਪੀਣ ਨਾਲ ਕਿਡਨੀ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਪਾਉਂਦੀ। ਇਸ ਨਾਲ ਕਿਡਨੀ ਖਰਾਬ ਵੀ ਹੋ ਸਕਦੀ ਹੈ।
4. ਸਾਹ ਲੈਣ 'ਚ ਪ੍ਰੇਸ਼ਾਨੀ
ਜੇਕਰ ਤੁਸੀਂ ਅਸਥਮਾ ਦੇ ਮਰੀਜ਼ ਹੋ ਤਾਂ ਗਰਮ ਪਾਣੀ ਦਾ ਸੇਵਨ ਨਾ ਕਰੋ। ਇਸ ਨਾਲ ਪ੍ਰੇਸ਼ਾਨੀ ਵਧ ਵੀ ਸਕਦੀ ਹੈ।
5. ਮੂੰਹ 'ਚ ਛਾਲੇ
ਅਸੀਂ ਅਕਸਰ ਸੋਚਦੇ ਹਾਂ ਕਿ ਮਸਾਲੇਦਾਰ ਭੋਜਨ ਖਾਣ ਨਾਲ ਮੂੰਹ 'ਚ ਛਾਲੇ ਹੁੰਦੇ ਹੈ ਪਰ ਇਸ ਦਾ ਇਕ ਕਾਰਨ ਜ਼ਿਆਦਾ ਗਰਮ ਪਾਣੀ ਦਾ ਸੇਵਨ ਕਰਨਾ ਵੀ ਹੈ। ਜ਼ਿਆਦਾ ਗਰਮ ਪਾਣੀ ਪੀਣ ਨਾਲ ਸਰੀਰ ਦੇ ਅੰਦਰੂਨੀ ਹਿੱਸੇ ਡਿਹਾਈਡਰੇਟ ਹੋ ਜਾਂਦੇ ਹਨ, ਜਿਸ ਦੇ ਨਾਲ ਇਹ ਪ੍ਰੇਸ਼ਾਨੀ ਹੁੰਦੀ ਹੈ।
ਕਪੂਰ ਕਰਦਾ ਹੈ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ
NEXT STORY