ਨਵੀਂ ਦਿੱਲੀ— ਮੋਟਾਪਾ ਇਕ ਗੰਭੀਰ ਸਮੱਸਿਆ ਹੈ ਅਤੇ ਇਸ ਨਾਲ ਤੁਹਾਨੂੰ ਕਈ ਰੋਗ ਹੋਣ ਦਾ ਖਤਰਾ ਰਹਿੰਦਾ ਹੈ। ਜੇ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਖਾਸ ਸਮੂਦੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿਚ ਘੱਟ ਕੈਲੋਰੀ ਹੁੰਦੀ ਹੈ ਅਤੇ ਫੈਟ ਘੱਟ ਕਰਨ ਵਿਚ ਮਦਦ ਮਿਲਦੀ ਹੈ। ਇਸ ਸਮੂਦੀ ਨੂੰ ਬਣਾਉਣ ਲਈ ਤੁਹਾਨੂੰ ਖੀਰੇ, ਅਦਰਕ, ਪੁਦੀਨੇ ਅਤੇ ਨਿੰਬੂ ਦੀ ਜ਼ਰੂਰਤ ਹੁੰਦੀ ਹੈ।
ਸਮੱਗਰੀ
- 2 ਲੀਟਰ ਪਾਣੀ
- 1 ਖੀਰਾ
- 4 ਨਿੰਬੂ
- 1 ਅਦਰਕ
- 10 ਪੱਤੇ ਪੁਦੀਨੇ ਦੇ
ਬਣਾਉਣ ਦਾ ਤਰੀਕਾ
- ਖੀਰਾ, ਨਿੰਬੂ ਦਾ ਰਸ ਅਤੇ ਪੁਦੀਨੇ ਦੇ ਪੱਤਿਆਂ ਨੂੰ ਪਾਣੀ ਵਿਚ ਪਾ ਲਓ।
- ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਇਸ ਨੂੰ 6 ਘੰਟਿਆਂ ਤੱਕ ਫਰਿੱਜ ਵਿਚ ਰੱਖ ਦਿਓ।
- ਤੁਹਾਡੀ ਸਮੂਦੀ ਤਿਆਰ ਹੈ।
- ਇਹ ਸੁਆਦੀ ਵੀ ਹੁੰਦੀ ਹੈ ਅਤੇ ਇਸ ਨਾਲ ਪੇਟ ਦੀ ਫੈਟ ਨੂੰ ਘੱਟ ਕਰਨ ਵਿਚ ਵੀ ਮਦਦ ਮਿਲਦੀ ਹੈ
ਸਰੀਰ ਵਿਚ ਖੂਨ ਦੀ ਕਮੀ ਹੋਣ 'ਤੇ ਡਾਈਟ ਵਿਚ ਸ਼ਾਮਲ ਕਰੋ ਇਹ ਚੀਜ਼ਾਂ
NEXT STORY