ਜਲੰਧਰ— ਪਾਣੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਜ਼ਿਆਦਾ ਪਾਣੀ ਪੀਣ ਨਾਲ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ ਪਰ ਪਾਣੀ ਪੀਣ ਦਾ ਇਕ ਠੀਕ ਤਰੀਕਾ ਹੁੰਦਾ ਹੈ। ਗਲਤ ਤਰੀਕੇ ਨਾਲ ਪਾਣੀ ਪੀਣ ਨਾਲ ਕਈ ਸਿਹਤ ਸੰਬੰਧੀ ਪਰੇਸ਼ਾਨੀਆਂ ਹੋ ਸਕਦੀਆਂ ਹਨ। ਕੁੱਝ ਲੋਕ ਖੜ੍ਹੇ ਹੋ ਕੇ ਪਾਣੀ ਪੀਂਦੇ ਹਨ ਜੋ ਕਿ ਹਾਨੀਕਾਰਕ ਹੋ ਸਕਦਾ ਹੈ। ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਤਰ੍ਹਾਂ ਨਾਲ ਪਾਣੀ ਪੀਣ ਨਾਲ ਕੀ-ਕੀ ਨੁਕਸਾਨ ਹੋ ਸਕਦੇ ਹਨ।
1. ਪੇਟ ਸੰਬੰਧੀ ਸਮੱਸਿਆਵਾਂ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪੇਟ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦੋਂ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਇਹ ਆਸਾਨੀ ਨਾਲ ਪ੍ਰਵਾਹ ਹੋ ਜਾਂਦਾ ਹੈ। ਇਸ ਤੋਂ ਇਲਾਵਾ ਵੱਡੀ ਮਾਤਰਾ 'ਚ ਪਾਣੀ ਖਾਦ ਨਲੀਕਾ 'ਚ ਜਾ ਕੇ ਪੇਟ ਦੀ ਦੀਵਾਰ 'ਤੇ ਡਿੱਗਦਾ ਹੈ। ਇਸ ਨਾਲ ਪੇਟ ਦੇ ਆਸੇ-ਪਾਸੇ ਦੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ।
2. ਗਠੀਆ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਜੋੜਾਂ 'ਚ ਮੌਜ਼ੂਦ ਪਦਾਰਥਾ ਦਾ ਸੁਤੰਲਨ ਵਿਗੜ ਜਾਂਦਾ ਹੈ। ਜਿਸ ਨਾਲ ਗਠੀਆ ਜੋੜਾ 'ਚ ਦਰਦ ਦੀ ਪਰੇਸ਼ਾਨੀ ਹੋਣ ਲੱਗਦੀ ਹੈ।
3. ਕਿਡਨੀ ਦੇ ਲਈ ਹਾਨੀਕਾਰਕ
ਕਿਡਨੀ ਪਾਣੀ ਨੂੰ ਛਾਣਨ ਦਾ ਕੰਮ ਕਰਦੀ ਹੈ ਪਰ ਜਦੋਂ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਇਹ ਕਿਡਨੀ ਤੋਂ ਬਿਨ੍ਹਾਂ ਚੰਗੀ ਤਰ੍ਹਾਂ ਛਾਣੇ ਹੀ ਨਿਕਲ ਜਾਂਦਾ ਹੈ। ਜ਼ਿਆਦਾ ਦੇਰ ਤੱਕ ਇਸੇ ਤਰ੍ਹਾਂ ਪਾਣੀ ਪੀਣ ਨਾਲ ਦਿਲ ਅਤੇ ਗੁਰਦੇ ਦੀ ਬੀਮਾਰੀ ਦਾ ਖਤਰਾ ਵੱਧ ਜਾਂਦਾ ਹੈ।
ਘਰ 'ਚ ਨਿੰਬੂ-ਮਿਰਚ ਲਗਾਉਣ ਨਾਲ ਮਿਲਦੇ ਹਨ ਕਈ ਫਾਇਦੇ
NEXT STORY