ਨਵੀਂ ਦਿੱਲੀ- ਰਾਜਮਾਂਹ ਨੂੰ 'ਕਿਡਨੀ ਬੀਨਸ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ 'ਚ ਰਾਜਮਾਂਹ ਬਹੁਤ ਚਾਅ ਨਾਲ ਖਾਧੇ ਜਾਂਦੇ ਹਨ, ਜਿਸ ਤਰ੍ਹਾਂ ਭਾਰਤ 'ਚ ਰਾਜਮਾਂਹ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਮੈਕਸੀਕਨ ਫੂਡ 'ਚ ਵੀ ਇਹ ਪ੍ਰਮੁੱਖ ਰੂਪ ਨਾਲ ਵਰਤੋਂ 'ਚ ਲਿਆਇਆ ਜਾਂਦਾ ਹੈ। ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਰਾਜਮਾਂਹ ਦੀ ਦਾਲ ਨੁਕਸਾਨ ਕਰਦੀ ਹੈ। ਅੱਜ ਅਸੀਂ ਤਹਾਨੂੰ ਰਾਜਮਾਂਹ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ...
ਤਾਕਤ ਦਾ ਚੰਗਾ ਸਰੋਤ
ਰਾਜਮਾਂਹ 'ਚ ਜ਼ਿਆਦਾ ਮਾਤਰਾ 'ਚ ਆਇਰਨ ਮੌਜੂਦ ਹੁੰਦਾ ਹੈ ਜੋ ਸਰੀਰ ਨੂੰ ਤਾਕਤ ਦੇਣ ਦਾ ਕੰਮ ਕਰਦਾ ਹੈ। ਸਰੀਰ ਦੇ ਮੈਟਾਬੋਲੀਜ਼ਮ ਅਤੇ ਊਰਜਾ ਲਈ ਆਇਰਨ ਦੀ ਜ਼ਰੂਰਤ ਹੁੰਦੀ ਹੈ ਜੋ ਰਾਜਮਾਂਹ ਖਾਣ ਨਾਲ ਪੂਰੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਇਹ ਸਰੀਰ 'ਚ ਆਕਸੀਜਨ ਦੇ ਸਰਕੁਲੇਸ਼ਨ ਨੂੰ ਵੀ ਵਧਾਉਂਦਾ ਹੈ।
ਪਾਚਨ ਤੰਤਰ ਨੂੰ ਰੱਖੇ ਠੀਕ
ਰਾਜਮਾਂਹ 'ਚ ਜ਼ਿਆਦਾ ਮਾਤਰਾ 'ਚ ਫਾਈਬਰ ਮੌਜੂਦ ਹੁੰਦੇ ਹਨ, ਜੋ ਪਾਚਨ ਤੰਤਰ ਨੂੰ ਸਹੀ ਬਣਾਈ ਰੱਖਦੇ ਹਨ। ਇਸ ਦੇ ਨਾਲ ਹੀ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਰੱਖਣ 'ਚ ਮਦਦ ਕਰਦੇ ਹਨ।
ਕੈਲੋਰੀ ਦੀ ਸਹੀ ਮਾਤਰਾ
ਰਾਜਮਾਂਹ 'ਚ ਜਿਸ ਮਾਤਰਾ 'ਚ ਕੈਲੋਰੀ ਮੌਜੂਦ ਹੁੰਦੀ ਹੈ ਉਹ ਹਰ ਉਮਰ ਲਈ ਸਹੀ ਹੁੰਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਸਬਜ਼ੀ ਤੋਂ ਇਲਾਵਾ ਸਲਾਦ ਅਤੇ ਸੂਪ ਦੇ ਰੂਪ 'ਚ ਵੀ ਲੈ ਸਕਦੇ ਹੋ। ਅਜਿਹੇ ਲੋਕ ਜੋ ਆਪਣੇ ਭਾਰ ਨੂੰ ਕੰਟਰੋਲ 'ਚ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਲੰਚ 'ਚ ਰਾਜਮਾਂਹ ਦਾ ਸਲਾਦ ਅਤੇ ਸੂਪ ਲੈਣਾ ਫਾਇਦੇਮੰਦ ਰਹੇਗਾ।
ਦਿਮਾਗ ਲਈ ਲਾਹੇਵੰਦ
ਰਾਜਮਾਂਹ ਖਾਣ ਨਾਲ ਦਿਮਾਗ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਕੇ ਮੌਜੂਦ ਹੁੰਦਾ ਹੈ ਜੋ ਕਿ ਨਰਵਸ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਇਹ ਵਿਟਾਮਿਨ-ਬੀ ਦਾ ਵੀ ਚੰਗਾ ਸਰੋਤ ਹੈ ਜੋ ਕਿ ਦਿਮਾਗ ਦੀਆਂ ਕੋਸ਼ੀਕਾਵਾਂ ਲਈ ਬਹੁਤ ਜ਼ਰੂਰੀ ਹੈ।
ਕੋਲੈਸਟਰੋਲ ਨੂੰ ਕਰੇ ਕੰਟਰੋਲ
ਰਾਜਮਾਂਹ 'ਚ ਜ਼ਿਆਦਾ ਮਾਤਰਾ 'ਚ ਮੈਗਨੀਸ਼ੀਅਮ ਮੌਜੂਦ ਹੁੰਦਾ ਹੈ, ਇਸ ਦੇ ਨਾਲ ਹੀ ਇਹ ਕੋਲੈਸਟਰੋਲ ਦੇ ਪੱਧਰ ਨੂੰ ਵੀ ਕੰਟਰੋਲ 'ਚ ਰੱਖਣ ਦਾ ਕੰਮ ਕਰਦਾ ਹੈ। ਇਸ 'ਚ ਮੌਜੂਦ ਮੈਗਨੀਸ਼ੀਅਮ ਦੀ ਮਾਤਰਾ ਦਿਲ ਨਾਲ ਜੁੜੀਆਂ ਬੀਮਾਰੀਆਂ ਨਾਲ ਲੜਣ 'ਚ ਲਾਭਦਾਇਕ ਹੁੰਦੀ ਹੈ।
ਬੇਸ਼ੁਮਾਰ ਮਰਦਾਨਾ ਤਾਕਤ ਦੇ ਸ਼ੌਕੀਨ ਵੀਰਾਂ ਲਈ ‘ਸਪੈਸ਼ਲ ਸ਼ਾਹੀ ਨੁਸਖ਼ਾ’, ਜ਼ਰੂਰ ਪੜ੍ਹੋ
NEXT STORY