ਨਵੀਂ ਦਿੱਲੀ- ਭਾਰਤੀ ਰਸੋਈ 'ਚ ਮੌਜੂਦ ਮਸਾਲੇ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਅਜਵਾਇਨ ਇਹਨਾਂ ਮਸਾਲਿਆਂ ਵਿੱਚੋਂ ਇੱਕ ਹੈ। ਅਜਵਾਇਨ 'ਚ ਪ੍ਰੋਟੀਨ, ਫੈਟ, ਫਾਈਬਰ, ਮਿਨਰਲ, ਕੈਲਸ਼ੀਅਮ, ਆਇਰਨ ਅਤੇ ਨਿਕੋਟਿਨਿਕ ਐਸਿਡ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਣ 'ਚ ਮਦਦ ਕਰਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਅਜਵਾਇਨ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਅਜਵਾਇਨ ਖਾਣ ਦੇ ਕੀ ਫਾਇਦੇ ਹਨ-
ਅਨਿੰਦਰਾ ਕਰੇ ਦੂਰ
ਜੇਕਰ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਅਜਵਾਇਨ ਲੈ ਸਕਦੇ ਹੋ। ਅਜਵਾਇਨ ਖਾਣ ਨਾਲ ਦਿਮਾਗ ਸ਼ਾਂਤ ਹੁੰਦਾ ਹੈ। ਇਸ ਨਾਲ ਤੁਹਾਨੂੰ ਚੰਗੀ ਨੀਂਦ ਵੀ ਆਉਂਦੀ ਹੈ ਅਤੇ ਇਸਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ ਹੈ।
ਲੱਕ ਦਰਦ ਤੋਂ ਮਿਲੇਗੀ ਰਾਹਤ
ਜੇਕਰ ਤੁਹਾਨੂੰ ਲੱਕ ਦਰਦ ਹੈ ਤਾਂ ਸੌਣ ਤੋਂ ਪਹਿਲਾਂ 1 ਚਮਚ ਭੁੰਨੀ ਹੋਈ ਅਜਵਾਇਨ ਦਾ ਸੇਵਨ ਕਰੋ। ਅਜਵਾਇਨ ਖਾਣ ਤੋਂ ਬਾਅਦ ਤੁਹਾਨੂੰ 1 ਗਲਾਸ ਕੋਸਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਪਰ ਤੁਹਾਨੂੰ ਅਜਵਾਇਨ ਦਾ ਸੇਵਨ ਖਾਣਾ ਖਾਣ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਲੱਕ ਤੇ ਪਿੱਠ ਦੇ ਦਰਦ ਤੋਂ ਰਾਹਤ ਮਿਲੇਗੀ। ਤੁਸੀਂ ਅਜਵਾਇਨ ਦਾ ਪੇਸਟ ਬਣਾ ਕੇ ਵੀ ਲਗਾ ਸਕਦੇ ਹੋ, ਇਸ ਨਾਲ ਵੀ ਤੁਹਾਨੂੰ ਕਾਫੀ ਰਾਹਤ ਮਿਲੇਗੀ।
ਸਰਦੀ-ਜ਼ੁਕਾਮ ਤੋਂ ਮਿਲੇਗੀ ਰਾਹਤ
ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਜਵਾਇਨ ਦਾ ਸੇਵਨ ਕਰ ਸਕਦੇ ਹੋ। 1 ਚੱਮਚ ਅਜਵਾਇਨ 'ਚ 1 ਚੁਟਕੀ ਕਾਲਾ ਨਮਕ ਮਿਲਾ ਕੇ ਖਾਓ। ਇਸ ਤੋਂ ਬਾਅਦ 1 ਗਲਾਸ ਕੋਸਾ ਪਾਣੀ ਜ਼ਰੂਰ ਪੀਓ। ਇਸ ਨਾਲ ਤੁਹਾਨੂੰ ਸਰਦੀ-ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਲੰਬੀ ਜ਼ਿੰਦਗੀ ਜਿਊਣਾ ਚਾਹੁੰਦੇ ਹੋ ਤਾਂ ਜ਼ਰੂਰ ਖਾਓ ਇਹ ਚੀਜ਼ਾਂ
ਕਬਜ਼ ਤੋਂ ਮਿਲੇਗੀ ਰਾਹਤ
ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ 1 ਚਮਚ ਕੱਚੀ ਅਜਵਾਇਨ ਨੂੰ ਤਵੇ 'ਤੇ ਭੁੰਨ ਲਓ। ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਚਬਾ ਕੇ ਖਾਓ। ਇਸ ਤੋਂ ਬਾਅਦ ਗਰਮ ਪਾਣੀ ਪੀਓ। ਇਸ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਦਸਤ ਤੋਂ ਮਿਲੇਗੀ ਰਾਹਤ
ਦਸਤ ਦੇ ਮਰੀਜ਼ਾਂ ਲਈ ਵੀ ਅਜਵਾਇਨ ਦਾ ਸੇਵਨ ਬਹੁਤ ਫਾਇਦੇਮੰਦ ਹੋਵੇਗਾ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਕੋਸਾ ਪਾਣੀ ਕਰੋ। ਹੁਣ ਇਸ 'ਚ 1 ਚਮਚ ਅਜਵਾਇਨ ਨੂੰ ਮਿਲਾ ਕੇ ਚੰਗੀ ਤਰ੍ਹਾਂ ਗਰਮ ਕਰੋ। ਸੌਣ ਤੋਂ 30 ਮਿੰਟ ਪਹਿਲਾਂ ਇਸ ਪਾਣੀ ਦਾ ਸੇਵਨ ਕਰੋ। ਇਸ ਨੂੰ ਪੀਣ ਨਾਲ ਤੁਹਾਨੂੰ ਦਸਤ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਜੋੜਾਂ ਦਾ ਦਰਦ ਹੋਵੇਗਾ ਦੂਰ
ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਹੈ ਤਾਂ 1 ਚਮਚ ਅਜਵਾਇਨ ਨੂੰ 1 ਗਲਾਸ ਕੋਸੇ ਪਾਣੀ ਵਿੱਚ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਦਰਦ ਤੋਂ ਕਾਫੀ ਰਾਹਤ ਮਿਲੇਗੀ।
ਨੋਟ: ਜੇਕਰ ਤੁਹਾਨੂੰ ਅਜਵਾਇਨ ਤੋਂ ਐਲਰਜੀ ਹੈ, ਤਾਂ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਅਤੇ ਸਿਰ ਦਰਦ ਤੋਂ ਨਿਜ਼ਾਤ ਦਿਵਾਉਂਦੀ ਹੈ 'ਵੱਡੀ ਇਲਾਇਚੀ', ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY