ਜਲੰਧਰ— ਇਲਾਇਚੀ ਇਕ ਅਜਿਹਾ ਮਸਾਲਾ ਹੈ ਜੋ ਹਰ ਕਿਚਨ 'ਚ ਆਸਾਨੀ ਨਾਲ ਪਾਇਆ ਜਾਂਦਾ ਹੈ। ਇਲਾਇਚੀ ਦੋ ਪ੍ਰਕਾਰ ਦੀ ਹੁੰਦੀ ਹੈ ਵੱਡੀ ਅਤੇ ਛੋਟੀ। ਵੱਡੀ ਇਲਾਇਚੀ ਦਾ ਇਸਤੇਮਾਲ ਖਾਣੇ ਦਾ ਸਵਾਦ ਅਤੇ ਛੋਟੀ ਇਲਾਇਚੀ ਖੁਸ਼ਬੂ ਵਧਾਉਣ ਦਾ ਕੰਮ ਕਰਦੀ ਹੈ। ਛੋਟੀ ਇਲਾਇਚੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਵਿਚ ਮੌਜੂਦ ਤੱਤ ਸਰੀਰ ਨਾਲ ਜੁੜੀਆਂ ਕਈ ਬੀਮਾਰੀਆਂ ਦੂਰ ਕਰਨ ਵਿਚ ਮਦਦ ਕਰਦੀ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਪੁਰਸ਼ਾਂ ਦੀ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ। ਆਓ ਜਾਣਦੇ ਹਾਂ ਰੋਜ਼ਾਨਾ ਹਰੀ ਇਲਾਇਚੀ ਦਾ ਸੇਵਨ ਕਰਨ ਦੇ ਭਰਪੂਰ ਫਾਇਦੇ।
- ਹਾਜ਼ਮਾ ਠੀਕ
ਗਲਤ ਖਾਣ-ਪੀਣ ਦੀ ਕਾਰਨ ਲੋਕਾਂ ਨੂੰ ਪੇਟ ਨਾਲ ਸਬੰਧਤ ਕਈ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਭੁੱਖ ਘੱਟ ਲਗਨਾ, ਐਸੀਡਿਟੀ, ਸੀਨੇ ਵਿਚ ਜਲਨ ਆਦਿ। ਇਨ੍ਹਾਂ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਇਲਾਇਚੀ ਖਾਓ। ਇਸ ਨਾਲ ਹਾਜ਼ਮਾ ਠੀਕ ਰਹੇਗਾ।
- ਮਜ਼ਬੂਤ ਵਾਲ
ਅੱਜਕੱਲ੍ਹ ਵਾਲਾਂ ਦੇ ਝੜਨ ਦੀ ਸਮੱਸਿਆ ਆਮ ਸੁਣਨ ਨੂੰ ਮਿਲਦੀ ਹੈ। ਇਸ ਪ੍ਰੇਸ਼ਾਨੀ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਕੈਮੀਕਲ ਪ੍ਰੋਡਕਟ ਦਾ ਇਸਤੇਮਾਲ ਕਰਦੇ ਹਨ ਜਿਸਦੇ ਨਾਲ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੁੰਦਾ ਹੈ। ਰੋਜ਼ਾਨਾ ਇਲਾਇਚੀ ਖਾ ਕੇ ਪਾਣੀ ਪੀਣ ਨਾਲ ਵਾਲਾਂ ਦੀ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ।
- ਬਲੱਡਪ੍ਰੈਸ਼ਰ ਨੂੰ ਰੱਖੇ ਕੰਟਰੋਲ
ਇਲਾਇਚੀ ਵਿਚ ਪੋਟੇਸ਼ੀਅਮ ਅਤੇ ਫਾਇਬਰ ਉਚਿਤ ਮਾਤਰਾ ਵਿਚ ਪਾਇਆ ਜਾਂਦਾ ਹੈ ਜਿਸ ਦੇ ਨਾਲ ਬਲੱਡ ਸਰਕੂਲੇਸ਼ਨ ਕੰਟਰੋਲ ਵਿਚ ਰਹਿੰਦਾ ਹੈ। ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ ਲਈ ਰੋਜ਼ਾਨਾ ਇਸ ਦਾ ਸੇਵਨ ਕਰੋ।
- ਭਾਰ ਘੱਟ
ਭਾਰ ਘੱਟ ਕਰਨ ਲਈ ਰੋਜ਼ਾਨਾ ਰਾਤ ਨੂੰ 2 ਇਲਾਇਚੀ ਖਾ ਕੇ ਗਰਮ ਪਾਣੀ ਪੀ ਲਓ। ਇਸ ਤੋਂ ਤੇਜ਼ੀ ਨਾਲ ਭਾਰ ਘੱਟ ਹੋਵੇਗਾ।
- ਯੂਰਿਨ ਇੰਫੈਕਸ਼ਨ
ਰੋਜ਼ਾਨਾ ਇਲਾਇਚੀ ਦਾ ਸੇਵਨ ਕਰਨ ਨਾਲ ਯੂਰਿਨ ਇੰਫੈਕਸ਼ਨ ਤੋਂ ਰਾਹਤ ਮਿਲਦੀ ਹੈ।
ਰੋਜ਼ਾਨਾ ਆੜੂ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY