ਹੈਲਥ ਡੈਸਕ- ਜਿਵੇਂ ਹੀ ਮੌਸਮ ਬਦਲਦਾ ਹੈ, ਸਰਦੀ, ਖੰਘ ਅਤੇ ਜ਼ੁਕਾਮ ਦੇ ਮਾਮਲੇ ਤੇਜ਼ੀ ਨਾਲ ਵੱਧਣ ਲੱਗਦੇ ਹਨ। ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਸਭ ਤੋਂ ਪਹਿਲਾਂ ਇਸ ਦੀ ਲਪੇਟ ‘ਚ ਆਉਂਦੇ ਹਨ। ਪਰ ਜੇ ਤੁਸੀਂ ਹਰ ਰੋਜ਼ ਆਪਣੇ ਡਾਇਟ ਪਲਾਨ 'ਚ ਇਕ ਸਧਾਰਨ ਪਰ ਔਸ਼ਧੀ ਗੁਣਾਂ ਨਾਲ ਭਰਪੂਰ ਡਰਿੰਕ ਸ਼ਾਮਲ ਕਰ ਲਓ, ਤਾਂ ਇਹ ਸਮੱਸਿਆਵਾਂ ਦੂਰ ਰਹਿ ਸਕਦੀਆਂ ਹਨ — ਗੱਲ ਹੋ ਰਹੀ ਹੈ ਸ਼ਹਿਦ ਵਾਲੇ ਗਰਮ ਪਾਣੀ ਦੀ।
ਗਰਮ ਪਾਣੀ ‘ਚ ਸ਼ਹਿਦ ਮਿਲਾਉਣਾ ਹੈ ਫਾਇਦੇਮੰਦ
ਸ਼ਹਿਦ ਨੂੰ ਦਾਦੀ-ਨਾਨੀ ਦੇ ਨੁਸਖਿਆਂ ‘ਚ ਸਦੀਆਂ ਤੋਂ ਗਲੇ ਲਈ ਸਭ ਤੋਂ ਵਧੀਆ ਮੰਨਿਆ ਗਿਆ ਹੈ। ਇਕ ਗਲਾਸ ਹਲਕਾ ਗਰਮ ਪਾਣੀ ਲਵੋ ਅਤੇ ਇਸ 'ਚ ਇਕ ਚਮਚ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਹ ਡਰਿੰਕ ਨਾ ਸਿਰਫ਼ ਗਲੇ ਦੀ ਖਰਾਸ਼ ਤੇ ਖੰਘ ਦੂਰ ਕਰਦੀ ਹੈ, ਬਲਕਿ ਸਰੀਰ ਦੀ ਰੋਗ-ਰੋਕੂ ਤਾਕਤ (ਇਮਿਊਨਿਟੀ) ਵੀ ਵਧਾਉਂਦੀ ਹੈ।
ਸਵੇਰੇ ਖਾਲੀ ਪੇਟ ਪੀਓ – ਮਿਲੇਗਾ ਜ਼ਿਆਦਾ ਅਸਰ
ਇਸ ਡਰਿੰਕ ਨੂੰ ਸਵੇਰੇ ਖਾਲੀ ਪੇਟ ਪੀਣਾ ਸਭ ਤੋਂ ਲਾਭਦਾਇਕ ਹੁੰਦਾ ਹੈ। ਹਰ ਰੋਜ਼ ਸ਼ਹਿਦ ਵਾਲਾ ਗਰਮ ਪਾਣੀ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਤੇ ਸਰੀਰ ਬੈਕਟੀਰੀਆ ਤੇ ਵਾਇਰਸ ਨਾਲ ਲੜਨ ਯੋਗ ਬਣਦਾ ਹੈ।
ਸਿਹਤ ਲਈ ਵਰਦਾਨ
- ਇਹ ਡਰਿੰਕ ਗਟ ਹੈਲਥ ਸੁਧਾਰਦਾ ਹੈ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਗੈਸ, ਐਸੀਡਿਟੀ ਤੇ ਕਬਜ਼ ਤੋਂ ਰਾਹਤ ਦਿੰਦਾ ਹੈ।
- ਸ਼ਹਿਦ ਅਤੇ ਗਰਮ ਪਾਣੀ ਸਰੀਰ ਨੂੰ ਡਿਟੌਕਸੀਫਾਈ ਕਰਦੇ ਹਨ, ਜਿਸ ਨਾਲ ਟੌਕਸਿਨਸ ਬਾਹਰ ਨਿਕਲਦੇ ਹਨ।
- ਜੋ ਲੋਕ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਇਸ ਡਰਿੰਕ ਨੂੰ ਆਪਣੀ ਮਾਰਨਿੰਗ ਰੂਟੀਨ 'ਚ ਸ਼ਾਮਲ ਕਰ ਸਕਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਨੂੰ ਨਹੀਂ ਲੱਗੇਗਾ ਚਸ਼ਮਾ, ਮਾਪੇ ਜ਼ਰੂਰ ਖੁਆਉਣ ਇਹ Foods
NEXT STORY