ਜਲੰਧਰ (ਬਿਊਰੋ) - ਸਰਦੀਆਂ ਸ਼ੁਰੂ ਹੁੰਦੇ ਸਾਰ ਸਿੰਘਾੜੇ ਮਿਲਣੇ ਸ਼ੁਰੂ ਹੋ ਜਾਂਦੇ ਹਨ। ਸਰਦੀ ਦੇ ਮੌਸਮ 'ਚ ਲੋਕ ਸਿੰਘਾੜੇ ਖਾਣ ਦੇ ਬੇਹੱਦ ਸ਼ੌਕੀਨ ਹੁੰਦੇ ਹਨ। ਸਿੰਘਾੜੇ ਖਾਣ 'ਚ ਜਿੰਨੇ ਸੁਆਦ ਹੁੰਦੇ ਹਨ, ਉਸ ਤੋਂ ਵੱਧ ਸਿਹਤ ਲਈ ਫ਼ਾਇਦੇਮੰਦ ਵੀ ਹਨ। ਸਿੰਘਾੜੇ ਸਿਹਤ ਨੂੰ ਕਈ ਤਰਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਸਿੰਘਾੜਿਆਂ ਨੂੰ ਕੁਝ ਲੋਕ ਕੱਚਾ ਖਾਣਾ ਪਸੰਦ ਕਰਦੇ ਹਨ। ਕੁਝ ਇਸ ਨੂੰ ਪੱਕਾ ਅਤੇ ਕੁਝ ਸਬਜ਼ੀ ਬਣਾ ਕੇ ਖਾਂਦੇ ਹਨ। ਸਰਦੀਆਂ ਵਿੱਚ ਇਸਨੂੰ ਇੱਕ ਸੁਪਰਫੂਡ ਮੰਨਿਆ ਜਾਂਦਾ ਹੈ। ਸਿੰਘਾੜਿਆਂ 'ਚ ਐਂਟੀਆਕਸੀਡੈਂਟ, ਵਿਟਾਮਿਨ ਏ, ਬੀ, ਸੀ, ਪ੍ਰੋਟਿਨ, ਫਾਇਬਰ, ਮੈਗਨੀਸ਼ੀਅਮ, ਪੋਟਾਸ਼ੀਅਮ, ਕਾਪਰ, ਕੈਲਸ਼ੀਅਮ ਅਤੇ ਖਣਿਜ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਰੋਜ਼ਾਨਾ ਉਬਾਲ ਕੇ ਸਿੰਘਾੜੇ ਖਾਣ ਨਾਲ ਸਰੀਰ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ...
ਭਾਰ ਘਟਾਉਣ ਦਾ ਚੰਗਾ ਸਰੋਤ
ਜੇਕਰ ਤੁਸੀਂ ਭਾਰ ਘਟਾਉਣ ਦੇ ਬਾਰੇ ਸੋਚ ਰਹੇ ਹੋ ਤਾਂ ਸਿੰਘਾੜਾ ਇਸ ਦਾ ਚੰਗਾ ਸਰੋਤ ਹੈ। ਸਿੰਘਾੜੇ 'ਚ ਕੈਲੋਰੀ ਘੱਟ ਹੁੰਦੀ ਹੈ। ਇਸ 'ਚ ਫਾਈਬਰ, ਪ੍ਰੋਟੀਨ ਅਤੇ ਹੋਰ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਸਿੰਘਾੜੇ ਦਾ ਰੋਜ਼ਾਨਾ ਸੇਵਨ ਕਰਨ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਨਾਲ ਭੁੱਖ ਨਹੀਂ ਲੱਗਦੀ। ਇਸ ਨਾਲ ਭਾਰ ਘੱਟ ਕਰਨ 'ਚ ਬਹੁਤ ਮਦਦ ਮਿਲਦੀ ਹੈ।
ਬਵਾਸੀਰ ਦੀ ਸਮੱਸਿਆ
ਸਿੰਘਾੜੇ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਬੇਹੱਦ ਲਾਹੇਵੰਦ ਹੁੰਦੇ ਹਨ। ਬਵਾਸੀਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਸਿੰਘਾੜਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਅਸਥਮੇ ਦੇ ਰੋਗੀਆਂ ਲਈ ਫ਼ਾਇਦੇਮੰਦ
ਅਸਥਮੇ ਦੇ ਰੋਗੀਆਂ ਲਈ ਸਿੰਘਾੜੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਉਕਤ ਰੋਗੀਆਂ ਲਈ ਇਹ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੇ ਹਨ। ਅਸਥਮੇ ਦੇ ਰੋਗੀ ਇਕ ਚਮਚ ਸਿੰਘਾੜੇ ਦੇ ਆਟੇ ਨੂੰ ਠੰਡੇ ਪਾਣੀ 'ਚ ਮਿਲਾ ਕੇ ਇਸ ਦੀ ਵਰਤੋਂ ਕਰਨ। ਇਸ ਨਾਲ ਬਹੁਤ ਫ਼ਾਇਦਾ ਹੋਵੇਗਾ।
ਮਜ਼ਬੂਤ ਮਾਸਪੇਸ਼ੀਆਂ, ਹੱਡੀਆਂ ਅਤੇ ਦੰਦ
ਇਸ ‘ਚ ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟਸ ਆਦਿ ਗੁਣ ਹੋਣ ਕਾਰਨ ਸਰੀਰ ‘ਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ। ਮਾਸਪੇਸ਼ੀਆਂ, ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ। ਸਰੀਰ ਦੇ ਕਿਸੇ ਵੀ ਹਿੱਸੇ ਵਿਚ ਦਰਦ ਅਤੇ ਸੋਜ ਦੀ ਸਮੱਸਿਆ ਹੋਣ ‘ਤੇ ਸਿੰਘਾੜੇ ਨੂੰ ਪੀਸ ਕੇ ਤਿਆਰ ਪੇਸਟ ਲਗਾਉਣ ਨਾਲ ਰਾਹਤ ਮਿਲਦੀ ਹੈ।
ਅੱਖਾਂ ਤੇ ਗਲੇ ਸੰਬੰਧੀ ਰੋਗਾਂ ਲਈ ਫ਼ਾਇਦੇਮੰਦ
ਸਿੰਘਾੜੇ ਅੱਖਾਂ ਲਈ ਵੀ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਸਿੰਘਾੜਿਆਂ 'ਚ ਵਿਟਾਮਿਨ-ਏ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਰੋਜ਼ਾਨਾ ਸਿੰਘਾੜੇ ਖਾਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਸਿੰਘਾੜੇ ਗਲੇ ਸੰਬੰਧੀ ਹੋਣ ਵਾਲੇ ਸਾਰੇ ਰੋਗਾਂ ਦੀ ਰੱਖਿਆ ਕਰਦੇ ਹਨ। ਸਿੰਘਾੜਾ ਸਰੀਰ ਨੂੰ ਉਰਜਾ ਦਿੰਦਾ ਹੈ। ਇਸ ਨੂੰ ਵਰਤ 'ਚ ਵੀ ਖਾਧਾ ਜਾਂਦਾ ਹੈ। ਇਸ 'ਚ ਆਓਡੀਨ ਦੀ ਮਾਤਰਾ ਵਧੇਰੇ ਪੱਧਰ 'ਤੇ ਪਾਈ ਜਾਂਦੀ ਹੈ।
ਗਰਭ ਅਵਸਥਾ ਤੇ ਅਨੀਮੀਆ
ਗਰਭ ਅਵਸਥਾ ਦੌਰਾਨ ਇਸਦਾ ਸੇਵਨ ਕਰਨ ਨਾਲ ਮਾਂ ਅਤੇ ਬੱਚਾ ਦੋਵੇ ਤੰਦਰੁਸਤ ਰਹਿੰਦੇ ਹਨ। ਗਰਭਪਾਤ ਹੋਣ ਦੇ ਖ਼ਤਰੇ ਹੋਣ ‘ਤੇ ਸਰੀਰ ਨੂੰ ਤਾਕਤ ਮਿਲਦੀ ਹੈ। ਨਾਲ ਹੀ ਅਨਿਯਮਿਤ ਪੀਰੀਅਡਜ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਵਿਚ ਆਇਰਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਅਨੀਮੀਆ ਦੀ ਕਮੀ ਪੂਰੀ ਹੋਣ ‘ਚ ਮਦਦ ਮਿਲਦੀ ਹੈ।
ਫਟੀ ਅੱਡੀਆਂ ਨੂੰ ਕਰੇ ਠੀਕ
ਫਟੀ ਅੱਡੀਆਂ ਨੂੰ ਠੀਕ ਕਰਨ ਲਈ ਸਿੰਘਾੜਾ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਕਿਸੇ ਵੀ ਹਿੱਸੇ ਦੀ ਦਰਦ ਅਤੇ ਸੂਜਨ 'ਤੇ ਸਿੰਘਾੜੇ ਦਾ ਲੇਪ ਲਾਉਣ ਨਾਲ ਫ਼ਾਇਦਾ ਮਿਲਦਾ ਹੈ।
Health Tips: ਸਰਦੀਆਂ 'ਚ ਵੀ ਪੀ ਸਕਦੇ ਹੋ 'ਨਿੰਬੂ ਪਾਣੀ', ਜਾਣੋ ਵਿਧੀ ਅਤੇ ਇਸ ਦੇ ਫ਼ਾਇਦੇ
NEXT STORY