ਵੈੱਬ ਡੈਸਕ - ਗਰਮੀਆਂ ਦੀ ਰੁੱਤ ਆਉਣ ਨਾਲ ਜਿਸ ਚੀਜ਼ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਉਹ ਹੈ ਤਾਜ਼ਗੀ। ਇਨ੍ਹਾਂ ਦਿਨਾਂ ’ਚ ਨਿੰਬੂ ਪਾਣੀ ਸਿਰਫ਼ ਇਕ ਪੀਣ ਵਾਲਾ ਪਦਾਰਥ ਨਹੀਂ, ਸਗੋਂ ਇਕ ਆਸਾਨ, ਸਿਹਤਮੰਦ ਤੇ ਰਿਹਾਇਸ਼ੀ ਹਲ ਹੈ ਜੋ ਤਨ ਨੂੰ ਠੰਡਕ ਪਹੁੰਚਾਉਂਦਾ ਹੈ। ਇਹ ਸਾਦਾ ਜਿਹਾ ਪੀਣ ਯੋਗ ਤਰੀਕਾ ਨਿਰਜਲਤਾ (dehydration) ਤੋਂ ਬਚਾਉਂਦਾ ਹੈ, ਹਾਜ਼ਮੇ ਨੂੰ ਸੁਧਾਰਦਾ ਹੈ ਅਤੇ ਸਰੀਰ ਨੂੰ ਨਮੀ ਦਿੰਦਾ ਹੈ। ਆਓ ਜਾਣੀਏ ਕਿ ਨਿੰਬੂ ਪਾਣੀ ਕਿਵੇਂ ਬਣਾਇਆ ਜਾਂਦਾ ਹੈ ਜੋ ਸਵਾਦ ਵੀ ਹੋਵੇ ਤੇ ਲਾਭਕਾਰੀ ਵੀ।
ਸਾਮੱਗਰੀ :-
- 1-2 ਨਿੰਬੂ
- 1-2 ਚਮਚੀ ਖੰਡ ਜਾਂ ਸ਼ਹਿਦ
- 1/4 ਚਮਚ ਕਾਲਾ ਨਮਕ
- 1/4 ਚਮਚ ਸਫੇਦ ਨਮਕ
- 1 ਗਿਲਾਸ ਠੰਡਾ ਪਾਣੀ
- 4-5 ਬਰਫ ਦੇ ਟੁਕੜੇ
- ਪੁਦੀਨੇ ਦੇ ਪੱਤੇ
ਬਣਾਉਣ ਦਾ ਤਰੀਕਾ :-
- ਨਿੰਬੂ ਨੂੰ ਚੰਗੀ ਤਰ੍ਹਾਂ ਰੋਲ ਕਰ ਕੇ ਕੱਟੋ ਅਤੇ ਰਸ ਕੱਢ ਲਓ।
- ਇੱਕ ਗਿਲਾਸ ਜਾਂ ਜਗ ’ਚ ਖੰਡ ਜਾਂ ਸ਼ਹਿਦ ਪਾਣੀ ’ਚ ਚੰਗੀ ਤਰ੍ਹਾਂ ਘੋਲ ਲਓ।
- ਨਿੰਬੂ ਦਾ ਰਸ ਪਾਣੀ ’ਚ ਪਾਓ।
- ਥੋੜ੍ਹਾ ਸਾਧਾ ਤੇ ਕਾਲਾ ਨਮਕ ਪਾਓ।
- ਪੀਣ ਵੇਲੇ ਬਰਫ ਪਾ ਲਓ।
- ਪੁਦੀਨੇ ਦੇ ਪੱਤੇ ਜਾਂ ਨਿੰਬੂ ਦੇ ਟੁੱਕੜੇ ਨਾਲ ਸਜਾਓ।
ਨੋਟ :-
- ਡਾਇਬਟੀਜ਼ ਦੇ ਮਰੀਜ਼ ਖੰਡ ਦੀ ਥਾਂ ਸ਼ਹਿਦ ਦੀ ਕਰੋ ਵਰਤੋ।
- ਤਾਜ਼ਗੀ ਵਧਾਉਣ ਲਈ ਥੋੜ੍ਹਾ ਜਿਹਾ ਆਇਸਡ ਸੋਡਾ ਵੀ ਪਾਇਆ ਜਾ ਸਕਦਾ ਹੈ।
ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਮਲਟੀਕਲਰ ਡਰੈੱਸ
NEXT STORY