ਜਲੰਧਰ— ਮਾਸ-ਮੱਛਲੀ ਖਾਣਾ ਕਈ ਲੋਕਾਂ ਨੂੰ ਪਸੰਦ ਹੁੰਦਾ ਹੈ। ਇਸ 'ਚ ਸਾਰੇ ਪੋਸ਼ਣ ਤੱਤ ਹੁੰਦੇ ਹਨ ਜੋ ਸਰੀਰ ਦੇ ਲਈ ਜ਼ਰੂਰੀ ਹੁੰਦੇ ਹਨ। ਮੱਛਲੀ ਦੀ ਤਾਰੀਸ ਗਰਮ ਹੁੰਦੀ ਹੈ, ਇਸ ਲਈ ਲੋਕ ਗਰਮੀ 'ਚ ਮੱਛਲੀ ਘੱਟ ਖਾਂਦੇ ਹਨ ਪਰ ਬਾਰਿਸ ਦੇ ਦਿਨਾਂ 'ਚ ਮੌਸਮ ਥੋੜ੍ਹਾ ਠੰਡਾ ਹੋ ਜਾਂਦਾ ਹੈ, ਜਿਸ ਵਜ੍ਹਾ ਨਾਲ ਲੋਕ ਮੱਛਲੀ ਦੇ ਪਕੌੜ੍ਹੇ ਜਾਂ ਸਬਜ਼ੀ ਬਣਾ ਕੇ ਖਾਂਦੇ ਹਨ ਪਰ ਇਨ੍ਹਾਂ ਦਿਨਾਂ 'ਚ ਮੱਛਲੀ ਖਾਣਾ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਕਿਉਂ ਇਸ ਮੌਸਮ 'ਚ ਪ੍ਰੋਟੀਨ ਨਾਲ ਭਰੀ ਮੱਛਲੀ ਨੁਕਸਾਨ ਪਹੁੰਚਾਉਂਦੀ ਹੈ।
1. ਦੂਸ਼ਿਤ ਪਾਣੀ
ਬਾਰਿਸ਼ ਦਾ ਸਾਰਾ ਪਾਣੀ ਨਦੀਆਂ ਜਾਂ ਤਲਾਬ 'ਚ ਜਾਂਦਾ ਹੈ ਜਿਸ ਨਾਲ ਪਾਣੀ ਦੂਸ਼ਿਤ ਹੋ ਜਾਂਦਾ ਹੈ ਅਤੇ ਇਸ ਪਾਣੀ 'ਚ ਰਹਿਣ ਵਾਲੀਆਂ ਮੱਛਲੀਆਂ ਵੀ ਦੂਸ਼ਿਤ ਹੋ ਜਾਂਦੀਆਂ ਹਨ। ਇਸ ਲਈ ਇਨ੍ਹਾਂ ਨੂੰ ਖਾਣਾ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ।
2. ਤਾਜ਼ੀ ਮੱਛਲੀ
ਅਕਸਰ ਦੇਖਿਆ ਜਾਂਦਾ ਹੈ ਕਿ ਬਾਰਿਸ਼ ਦੇ ਦਿਨਾਂ 'ਚ ਤਾਜ਼ੀ ਮੱਛਲੀ ਨਹੀਂ ਮਿਲਦੀ ਸਗੋਂ ਪਹਿਲਾ ਹੀ ਪੈਕ ਅਤੇ ਸਟੋਰ ਕੀਤੀ ਹੋਈ ਮੱਛਲੀ ਹੀ ਹੁੰਦੀ ਹੈ। ਇਸ ਨਾਲ ਮੱਛਲੀ ਆਪਣੇ ਅੰਦਰ ਦੇ ਸਾਰੇ ਪੋਸ਼ਕ ਤੱਤਾਂ ਨੂੰ ਖੋਹ ਦਿੰਦੀ ਹੈ ਅਤੇ ਜਲਦੀ ਖਰਾਬ ਹੋ ਜਾਂਦੀ ਹੈ।
3. ਕੈਮੀਕਲਜ਼ ਦਾ ਛਿੜਕਾਅ
ਮੱਛਲੀਆਂ ਨੂੰ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਰੱਖਣ ਦੇ ਲਈ ਉਨ੍ਹਾਂ 'ਤੇ ਕੈਮੀਕਲਜ਼ ਦਾ ਛਿੜਕਾਅ ਕੀਤਾ ਜਾਂਦਾ ਹੈ, ਜਿਸ ਨਾਲ ਇਨ੍ਹਾਂ ਨੂੰ ਖਾਣ ਨਾਲ ਦਿਲ ਦੀ ਪਰੇਸ਼ਾਨੀ ਹੋ ਸਕਦੀ ਹੈ।
ਅੰਬ ਹੀ ਨਹੀਂ, ਇਸ ਦੀਆਂ ਪੱਤੀਆਂ ਵੀ ਹੈ ਸਿਹਤ ਦੇ ਲਈ ਗੁਣਕਾਰੀ
NEXT STORY