ਹੈਲਥ ਡੈਸਕ- ਆਂਡੇ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਲਾਭ ਹੁੰਦੇ ਹਨ। ਆਂਡਿਆਂ ਨੂੰ ਉਬਾਲ ਕੇ, ਭੁਰਜੀ ਜਾਂ ਆਮਲੇਟ ਬਣਾ ਕੇ ਵੀ ਖਾਧਾ ਜਾ ਸਕਦਾ ਹੈ। ਕਈ ਲੋਕ ਆਂਡਿਆਂ ਨੂੰ ਰੋਟੀ ਰੋਲ ਜਾਂ ਗ੍ਰੇਵੀ ਵਾਲੀ ਐੱਗ ਕਰੀ ਨੂੰ ਚੌਲਾਂ ਨਾਲ ਬਣਾ ਕੇ ਖਾਣਾ ਵੀ ਪਸੰਦ ਕਰਦੇ ਹਨ। ਆਂਡੇ ਖਾਣ ਦੇ ਕਈ ਤਰੀਕੇ ਹਨ ਅਤੇ ਇਹ ਸਰੀਰ ਨੂੰ ਕਈ ਫਾਇਦੇ ਦਿੰਦੇ ਹਨ। ਆਂਡਿਆਂ 'ਚ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ਹੋਣ ਕਾਰਨ ਇਸ ਨੂੰ ਸੁਪਰਫੂਡ ਕਿਹਾ ਜਾਂਦਾ ਹੈ। ਆਂਡਿਆਂ ਵਿੱਚ ਚੰਗੀ ਮਾਤਰਾ ਵਿੱਚ ਪ੍ਰੋਟੀਨ, ਅਮੀਨੋ ਐਸਿਡ, ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ।
ਹਾਲਾਂਕਿ ਆਂਡੇ ਅਕਸਰ ਸਾਦੇ ਖਾਧੇ ਜਾਂਦੇ ਹਨ ਪਰ ਕਈ ਲੋਕ ਆਂਡਿਆਂ ਨੂੰ ਵੱਖ-ਵੱਖ ਚੀਜ਼ਾਂ ਨਾਲ ਮਿਲਾ ਕੇ ਖਾਂਦੇ ਹਨ। ਆਂਡੇ ਕੁਝ ਚੀਜ਼ਾਂ ਨਾਲ ਫਾਇਦੇਮੰਦ ਸਾਬਤ ਹੁੰਦੇ ਹਨ ਪਰ ਕਈ ਅਜਿਹੇ ਪਦਾਰਥ ਹਨ ਜਿਨ੍ਹਾਂ ਨਾਲ ਆਂਡੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।
ਇਹ ਵੀ ਪੜ੍ਹੋ- ਸਰੀਰ 'ਚ ਪਾਣੀ ਦੀ ਘਾਟ ਹੋਣ ਕਰਕੇ ਨਜ਼ਰ ਆਉਂਦੇ ਨੇ ਇਹ ਲੱਛਣ
ਆਂਡਿਆਂ ਨਾਲ ਨਹੀਂ ਖਾਣੀਆਂ ਚਾਹੀਦੀਆਂ ਇਹ ਚੀਜ਼ਾਂ
ਆਂਡੇ ਨਾਲ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਦੋਂ ਆਂਡੇ ਅਤੇ ਚਾਹ ਨੂੰ ਇਕੱਠਿਆਂ ਲਿਆ ਜਾਂਦਾ ਹੈ, ਤਾਂ ਸਰੀਰ ਆਂਡੇ ਦੁਆਰਾ ਪ੍ਰਦਾਨ ਕੀਤੇ ਗਏ ਪ੍ਰੋਟੀਨ ਨੂੰ ਪੂਰੀ ਤਰ੍ਹਾਂ ਜਜ਼ਬ ਕਰਨ ਦੇ ਯੋਗ ਨਹੀਂ ਹੁੰਦਾ। ਇਸ ਦੇ ਨਾਲ ਹੀ ਇਸ ਮਿਸ਼ਰਨ ਨਾਲ ਪੇਟ ਖਰਾਬ ਅਤੇ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।
ਦਹੀਂ
ਦਹੀਂ ਅਤੇ ਆਂਡੇ ਵੀ ਵਧੀਆ ਫ਼ੂਡ ਕੋਮਬੀਨੇਸ਼ਨ ਨਹੀਂ ਹੈ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਇਕੱਠੇ ਖਾਣ ਨਾਲ ਪਾਚਨ ਸੰਬੰਧੀ ਸਮੱਸਿਆ ਹੋ ਸਕਦੀ ਹੈ। ਆਂਡੇ ਅਤੇ ਦਹੀਂ ਦੋਵੇਂ ਪ੍ਰੋਟੀਨ ਦੇ ਚੰਗੇ ਸਰੋਤ ਹਨ, ਇਸ ਲਈ ਜ਼ਿਆਦਾ ਪ੍ਰੋਟੀਨ ਦੀ ਮਾਤਰਾ ਨਾਲ ਪੇਟ ਖਰਾਬ ਹੋ ਸਕਦਾ ਹੈ।
ਇਹ ਵੀ ਪੜ੍ਹੋ-ਠੰਡ ਦੇ ਮੌਸਮ 'ਚ ਵਧ ਰਿਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਖਾਓ ਇਹ ਫਲ
ਸੋਇਆ ਮਿਲਕ
ਸ਼ਾਕਾਹਾਰੀ ਲੋਕ ਖਾਸ ਤੌਰ ‘ਤੇ ਸੋਇਆ ਦੁੱਧ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰਦੇ ਹਨ। ਸੋਇਆ ਦੁੱਧ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਅਤੇ ਆਂਡਿਆਂ ਵਿੱਚ ਵੀ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੋਹਾਂ ਚੀਜ਼ਾਂ ਦਾ ਇਕੱਠੇ ਸੇਵਨ ਕਰਨ ਤੋਂ ਬਚੋ ਤਾਂ ਜੋ ਪੇਟ ਖਰਾਬ ਨਾ ਹੋਵੇ।
ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਕਰਦੇ ਹੋ ਲੇਟ ਨਾਈਟ ਡਿਨਰ ਤਾਂ ਪੜ੍ਹੋ ਇਹ ਖ਼ਬਰ
ਚੀਨੀ ਅਤੇ ਕੇਲੇ
ਆਂਡਿਆਂ ਦੇ ਨਾਲ ਭੁੱਲ ਕੇ ਚੀਨੀ ਅਤੇ ਕੇਲੇ ਦੇ ਸੇਵਨ ਤੋਂ ਬਚਣ ਦੀ ਲੋੜ ਹੈ। ਆਂਡੇ ਅਤੇ ਚੀਨੀ ਨੂੰ ਮਿਲਾ ਕੇ ਨਿਕਲਣ ਵਾਲੇ ਅਮੀਨੋ ਐਸਿਡ ਸਿਹਤ ਲਈ ਚੰਗੇ ਨਹੀਂ ਮੰਨੇ ਜਾਂਦੇ। ਇਸ ਕਾਰਨ ਪੇਟ ਵਿਚ ਭਾਰੀਪਨ ਮਹਿਸੂਸ ਹੁੰਦਾ ਹੈ ਅਤੇ ਪਾਚਨ ਕਿਰਿਆ ਵਿਗੜ ਜਾਂਦੀ ਹੈ।
ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਕਰਦੇ ਹੋ ਲੇਟ ਨਾਈਟ ਡਿਨਰ ਤਾਂ ਪੜ੍ਹੋ ਇਹ ਖ਼ਬਰ
ਖੱਟੇ ਫਲਾਂ ਤੋਂ ਪਰਹੇਜ਼
ਆਂਡਿਆਂ ਦੇ ਨਾਲ ਸੰਤਰੇ ਜਾਂ ਨਿੰਬੂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਨੂੰ ਇਕੱਠੇ ਖਾਣ ਨਾਲ ਨਾ ਸਿਰਫ ਬਦਹਜ਼ਮੀ ਹੁੰਦੀ ਹੈ, ਸਗੋਂ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਤੁਹਾਨੂੰ ਪਰੇਸ਼ਾਨ ਕਰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੀ ਹਲਦੀ ਵਾਲਾ ਦੁੱਧ ਪੀਣ ਦੇ ਹੋ ਸਕਦੇ ਹਨ ਨੁਕਸਾਨ? ਜਾਣ ਲਓ ਵਾਇਰਲ ਦਾਅਵੇ ਦਾ ਸੱਚ
NEXT STORY