ਨਵੀਂ ਦਿੱਲੀ— ਅੱਜਕਲ ਲੋਕ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ 'ਚੋਂ ਇਕ ਹੈ ਗਠੀਏ ਦੀ ਸਮੱਸਿਆ। ਇਸ ਸਮੱਸਿਆ ਕਰਕੇ ਵਿਅਕਤੀ ਨੂੰ ਲੰਬੇ ਸਮੇਂ ਤਕ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਰਹਿਣਾ ਪੈਂਦਾ ਹੈ ਜਦੋਂ ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ ਤਾਂ ਗਠੀਏ ਦੀ ਸਮੱਸਿਆ ਹੋਣ ਲੱਗਦੀ ਹੈ। ਗਠੀਆ ਰੋਗ ਹੋਣ 'ਤੇ ਜੋੜਾਂ 'ਚ ਸੋਜ ਦਿਖਾਈ ਦੇਣ ਲੱਗਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਕੋਈ ਫਾਇਦਾ ਨਹੀਂ ਹੁੰਦਾ। ਇਸ ਲਈ ਅੱਜ ਅਸੀਂ ਤੁਹਾਨੂੰ ਇਕ ਖਾਸ ਨੁਸਖਾ ਦੱਸਣ ਜਾ ਰਹੇ ਹਾਂ ਜੋ ਹਮੇਸ਼ਾ ਲਈ ਇਸ ਰੋਗ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰੇਗਾ। ਉਹ ਨੁਸਖਾ ਹੈ ਪਪੀਤੇ ਦੀ ਚਾਹ।
ਪਪੀਤੇ ਦੀ ਚਾਹ ਗਠੀਆ ਰੋਗ 'ਚ ਬਹੁਤ ਹੀ ਫਾਇਦੇਮੰਦ ਹੈ। ਇਸ ਨੂੰ ਨਿਯਮਿਤ ਰੂਪ 'ਚ ਪੀਣ ਨਾਲ ਗਠੀਏ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਪਪੀਤੇ ਦੀ ਚਾਹ ਬਣਾਉਣ ਦੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਪਪੀਤੇ ਦੀ ਚਾਹ ਬਣਾਉਣ ਦੇ ਤਰੀਕੇ ਬਾਰੇ...
ਚਾਹ ਬਣਾਉਣ ਲਈ ਸਮੱਗਰੀ
- 750 ਮਿਲੀਗ੍ਰਾਮ ਪਾਣੀ
- 180 ਗ੍ਰਾਮ ਕੱਚੇ ਪਪੀਤੇ ਦੇ ਟੁਕੜੇ
- 2 ਗ੍ਰੀਨ ਟੀ ਬੈਗ
ਪਪੀਤੇ ਦੀ ਚਾਹ ਬਣਾਉਣ ਦੀ ਵਿਧੀ
ਪਪੀਤੇ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਹਰੇ ਪਪੀਤੇ ਨੂੰ ਛੋਟੋ-ਛੋਟੇ ਟੁਕੜਿਆਂ 'ਚ ਕੱਟ ਲਓ। ਫਿਰ ਇਨ੍ਹਾਂ ਟੁਕੜਿਆਂ ਨੂੰ ਘੱਟ ਗੈਸ 'ਤੇ ਪੱਕਣ ਲਈ ਰੱਖ ਦਿਓ। ਜਦੋਂ ਪਾਣੀ 'ਚ ਉਬਾਲ ਆਉਣ ਲੱਗੇ ਤਾਂ ਗੈਸ ਬੰਦ ਕਰ ਦਿਓ। ਲਗਭਗ 10 ਮਿੰਟ ਲਈ ਇਸ ਪਾਣੀ ਨੂੰ ਠੰਡਾ ਹੋਣ ਲਈ ਰੱਖ ਦਿਓ। ਪਾਣੀ ਠੰਡਾ ਹੋ ਜਾਵੇ ਤਾਂ ਪਪੀਤੇ ਦੇ ਟੁਕੜਿਆਂ ਨੂੰ ਵੱਖ ਕਰ ਲਓ। ਫਿਰ ਇਸ ਪਾਣੀ 'ਚ ਗ੍ਰੀਨ ਟੀ ਬੈਗ ਪਾ ਕੇ 3 ਮਿੰਟ ਲਈ ਇੰਝ ਹੀ ਰਹਿਣ ਦਿਓ ਜਦੋਂ ਚਾਹ ਪੀਣ ਦਾ ਮਨ ਕਰੇ ਤਾਂ ਪਪੀਤੇ ਵਾਲੀ ਚਾਹ ਪੀਓ। ਕੁਝ ਦਿਨਾਂ ਤਕ ਅਜਿਹਾ ਕਰਨ ਨਾਲ ਗਠੀਏ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਪਪੀਤੇ ਦੀ ਚਾਹ ਪੀਣ ਦੇ ਫਾਇਦੇ
ਗਠੀਏ ਦੇ ਦਰਦ ਤੋਂ ਰਾਹਤ ਮਿਲਣ ਦੇ ਨਾਲ ਹੀ ਇਸ ਚਾਹ ਨੂੰ ਪੀਣ ਨਾਲ ਸਰੀਰ ਦੇ ਬਾਕੀ ਹਿੱਸਿਆਂ ਦੀ ਸੋਜ ਵੀ ਘੱਟ ਹੁੰਦੀ ਹੈ। ਇਹ ਚਾਹ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾ ਇਹ ਚਾਹ ਬਾਡੀ ਡਿਟੌਕਸ ਕਰਨ 'ਚ ਵੀ ਸਹਾਈ ਹੁੰਦੀ ਹੈ।
ਮੂੰਗ ਦਾਲ ਦੇ ਬੇਮਿਸਾਲ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
NEXT STORY