ਨਵੀਂ ਦਿੱਲੀ- ਸਾਰੇ ਲੋਕਾਂ ਨੂੰ ਛੋਟੀ-ਮੋਟੀ ਸਿਹਤ ਨਾਲ ਜੁੜੀ ਕੋਈ ਨਾ ਕੋਈ ਸਮੱਸਿਆ ਰਹਿੰਦੀ ਹੀ ਹੈ। ਹਰ ਇਕ ਬੀਮਾਰੀ ਦੇ ਸੰਕੇਤ ਹੁੰਦੇ ਹਨ ਜਿਸ ਨਾਲ ਪਤਾ ਲੱਗ ਜਾਂਦਾ ਹੈ ਕਿ ਵਿਅਕਤੀ ਨੂੰ ਕਿਹੜੀ ਬੀਮਾਰੀ ਹੈ। ਇਸੇ ਤਰ੍ਹਾਂ ਕੁੱਝ ਸਿਹਤ ਦੀ ਸਮੱਸਿਆਵਾਂ ਅਜਿਹੀਆਂ ਹੁੰਦੀਆਂ ਹਨ ਜੋ ਵਿਅਕਤੀ ਦੇ ਚਿਹਰੇ ਤੋਂ ਹੀ ਪਤਾ ਲੱਗ ਜਾਂਦੀਆਂ ਹਨ। ਬੀਮਾਰੀ ਦੀ ਵੱਧਣ ਨਾਲ ਚਿਹਰੇ ਦਾ ਰੰਗ-ਰੂਪ ਵੀ ਬਦਲ ਜਾਂਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਬੀਮਾਰੀਆਂ ਬਾਰੇ ਜਿਸ ਦੇ ਸੰਕੇਤ ਚਿਹਰੇ ਤੋਂ ਹੀ ਪਤਾ ਲੱਗ ਜਾਂਦੇ ਹਨ।
1. ਚਿਹਰੇ ਦੀ ਸੋਜ
ਕਈ ਵਾਰ ਲੋਕਾਂ ਨੂੰ ਛੋਟੀ ਮੋਟੀ ਸਰੀਰਕ ਪਰੇਸ਼ਾਨੀ ਦੇ ਕਾਰਨ ਕਈ ਦਵਾਈਆਂ ਦਾ ਇਸਤੇਮਾਲ ਕਰਨਾ ਪੈਂਦਾ ਹੈ। ਇਸ ਨਾਲ ਕਈ ਵਾਰੀ ਅਲਰਜ਼ੀ ਵੀ ਹੋ ਜਾਂਦੀ ਹੈ ਅਤੇ ਚਿਹਰੇ ਉਪਰ ਸੋਜ ਹੋ ਜਾਂਦੀ ਹੈ। ਜੇਕਰ ਜਲਦੀ ਹੀ ਸੋਜ ਘੱਟ ਨਾ ਹੋਵੇ ਤਾਂ ਇਸ ਨਾਲ ਗੁਰਦੇ ਦੀ ਸਮੱਸਿਆ ਵੀ ਹੋ ਸਕਦੀ ਹੈ। ਅਜਿਹੀ ਹਾਲਤ 'ਚ ਡਾਕਟਰ ਦੀ ਸਲਾਹ ਜ਼ਰੂਰ ਲਓ।
2. ਠੋਡੀ 'ਤੇ ਵਾਲ
ਕਈ ਵਾਰ ਔਰਤਾਂ ਦੀ ਠੋਡੀ ਉਪਰ ਅਣਚਾਹੇ ਵਾਲ ਆ ਜਾਂਦੇ ਹਨ। ਇਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਨੂੰ ਹਾਰਮੋਨ ਅਸੰਤੁਲਿਤ ਹੈ।
3. ਪੀਲਾਪਣ
ਕਈ ਵਾਰ ਕਮਜ਼ੋਰੀ ਜਾਂ ਬੁਖਾਰ ਦੀ ਵਜ੍ਹਾ ਨਾਲ ਚਿਹਰਾ ਪੀਲਾ ਪੈ ਜਾਂਦਾ ਹੈ ਪਰ ਜੇਕਰ ਇਹ ਸਮੱਸਿਆ ਜੇਕਰ ਜ਼ਿਆਦਾ ਸਮੇਂ ਤੱਕ ਰਹੇ ਤਾਂ ਖਤਰਨਾਕ ਹੋ ਸਕਦੀ ਹੈ। ਇਸ ਨਾਲ ਲੀਵਰ ਖਰਾਬ ਹੋਣ ਦਾ ਖਤਰਾ ਹੋ ਸਕਦਾ ਹੈ।
4. ਸਫੈਦ ਦਾਗ਼
ਸਰੀਰ 'ਚ ਕੈਲਸ਼ੀਅਮ ਦੀ ਕਮੀ ਨਾਲ ਚਿਹਰੇ ਉਪਰ ਸਫੈਦ ਦਾਗ਼ ਪੈ ਜਾਂਦੇ ਹਨ। ਇਸ ਦਾਗ ਬਹੁਤ ਹਲਕੇ ਹੁੰਦੇ ਹਨ ਪਰ ਇਹ ਚਿਹਰੇ ਦੀ ਖੂਬਸੂਰਤੀ ਨੂੰ ਖਰਾਬ ਕਰ ਦਿੰਦੇ ਹਨ। ਪੇਟ ਦੇ ਕੀੜੇ ਹੋਣ ਕਰਕੇ ਸਫੈਦ ਦਾਗ ਪੈ ਜਾਂਦੇ ਹਨ।
5. ਮੁਹਾਸੇ
ਚਿਹਰੇ 'ਤੇ ਮੁਹਾਸੇ ਹੋਣਾ ਆਮ ਗੱਲ ਹੈ ਪਰ ਲੰਬੇ ਸਮੇਂ ਤੱਕ ਰਹਿਣ ਤਾਂ ਇਸ ਨਾਲ ਹਾਰਮੋਨ ਖਰਾਬ ਹੋ ਸਕਦੇ ਹਨ। ਇਸ ਨਾਲ ਪੇਟ ਸੰਬੰਧੀ ਕਈ ਪਰੇਸ਼ਾਨੀਆਂ ਹੋਣ ਦਾ ਡਰ ਰਹਿੰਦਾ ਹੈ।
ਪੈਰਾਂ ਦੇ ਫੰਗਸ ਅਤੇ ਛਾਲਿਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਆਸਾਨ ਤਰੀਕੇ
NEXT STORY