ਜਲੰਧਰ - ਲਗਾਤਾਰ ਵੱਧ ਰਹੇ ਭਾਰ ਦੇ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ, ਜਿਵੇਂ ਸ਼ੂਗਰ, ਯੂਰਿਕ ਐਸਿਡ, ਕੋਲੈਸਟ੍ਰੋਲ ਆਦਿ। ਭਾਰ ਘੱਟ ਕਰਨ ਲਈ ਨਾ ਸਿਰਫ਼ ਚੰਗੀ ਖ਼ੁਰਾਕ ਲੈਣੀ ਜ਼ਰੂਰੀ ਹੈ ਸਗੋਂ ਖਾਣ-ਪੀਣ ਦੀਆਂ ਗ਼ਲਤ ਆਦਤਾਂ ਨੂੰ ਵੀ ਬਦਲਣਾ ਜ਼ਰੂਰੀ ਹੈ। ਡਾਈਟ 'ਚ ਕੁਝ ਬਦਲਾਅ ਕਰਕੇ ਤੁਸੀਂ ਮੋਟਾਪੇ ਨੂੰ ਕੰਟਰੋਲ ਕਰ ਸਕਦੇ ਹੋ। ਸੌਂਫ ਨੂੰ ਖ਼ੁਰਾਕ 'ਚ ਸ਼ਾਮਲ ਕਰਨ ਨਾਲ ਢਿੱਡ ਦੀ ਵਧ ਰਹੀ ਚਰਬੀ ਘੱਟ ਹੁੰਦੀ ਹੈ। ਮਾਹਿਰਾਂ ਅਨੁਸਾਰ ਸੌਂਫ ਦਾ ਵੱਖ-ਵੱਖ ਤਰੀਕਿਆਂ ਨਾਲ ਸੇਵਨ ਕਰਨ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਸੌਂਫ ਨੂੰ ਤੁਸੀਂ ਆਪਣੀ ਖੁਰਾਕ 'ਚ ਕਿਵੇਂ ਸ਼ਾਮਲ ਕਰ ਸਕਦੇ ਹੋ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....
ਕਿਵੇਂ ਭਾਰ ਹੋਵੇਗਾ ਘੱਟ
ਬਹੁਤ ਸਾਰੇ ਲੋਕ ਸੌਂਫ ਦਾ ਸੇਵਨ ਕੁਦਰਤੀ ਤਰੀਕੇ ਨਾਲ ਮਾਊਥ ਫ੍ਰੇਸ਼ਨਰ ਦੇ ਤੌਰ 'ਤੇ ਕਰਦੇ ਹਨ। ਹੁਣ ਸੌਂਫ ਦਾ ਸੇਵਨ ਤੁਸੀਂ ਵਧਦੇ ਭਾਰ ਨੂੰ ਘੱਟ ਕਰਨ ਲਈ ਵੀ ਕਰ ਸਕਦੇ ਹੋ, ਜਿਸ ਲਈ ਤੁਹਾਨੂੰ ਸੌਂਫ ਨੂੰ ਆਪਣੀ ਖ਼ੁਰਾਕ 'ਚ ਸ਼ਾਮਲ ਕਰਨਾ ਪਵੇਗਾ।
ਸੌਂਫ ਦਾ ਪਾਣੀ ਪੀਓ
ਢਿੱਡ ਦੀ ਵੱਧਦੀ ਹੋਈ ਚਰਬੀ ਨੂੰ ਘੱਟ ਕਰਨ ਲਈ ਤੁਸੀਂ ਸੌਂਫ ਦਾ ਪਾਣੀ ਪੀ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚ ਸੌਂਫ ਨੂੰ ਇਕ ਗਿਲਾਸ ਪਾਣੀ ਵਿੱਚ ਭਿਓ ਕੇ ਰੱਖ ਦਿਓ। ਅਗਲੇ ਦਿਨ ਇਸ ਪਾਣੀ ਨੂੰ ਛਾਣ ਕੇ ਪੀ ਲਓ। ਇਸ ਨਾਲ ਸਰੀਰ ਦਾ ਮੈਟਾਬੌਲਿਕ ਰੇਟ ਵਧੇਗਾ। ਸੌਂਫ ਨੂੰ 5-6 ਘੰਟੇ ਬਾਅਦ ਪਾਣੀ 'ਚ ਭਿਉਂ ਕੇ ਰੱਖਣ ਨਾਲ ਇਸ 'ਚ ਪੋਸ਼ਕ ਤੱਤ ਮਿਲ ਜਾਂਦੇ ਹਨ, ਜਿਸ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ।
ਸੌਂਫ ਦੀ ਚਾਹ ਬਣਾ ਕੇ ਪੀਓ
ਸੌਂਫ ਦੇ ਬੀਜਾਂ ਤੋਂ ਬਣੀ ਚਾਹ ਪੀਣ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਸੌਂਫ 'ਚ ਪਾਏ ਜਾਣ ਵਾਲੇ ਪੌਸ਼ਕ ਤੱਤ ਤੁਹਾਡੀ ਵੱਧਦੀ ਭੁੱਖ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਸੌਂਫ ਵਾਲੀ ਚਾਹ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਸ ਲਈ ਇਕ ਚੁਟਕੀ ਸੌਂਫ ਨੂੰ ਇਕ ਕੱਪ ਪਾਣੀ ਵਿੱਚ ਉਬਾਲ ਲਓ ਅਤੇ ਇਸ ਦਾ ਸੇਵਨ ਕਰੋ।
ਭੁੰਨੀ ਹੋਈ ਸੌਂਫ ਦਾ ਸੇਵਨ
ਜੇਕਰ ਤੁਹਾਨੂੰ ਹਰ ਵੇਲੇ ਮਿੱਠਾ ਖਾਣ ਦੀ ਲਾਲਸਾ ਰਹਿੰਦੀ ਹੈ ਤਾਂ ਤੁਸੀਂ ਭੁੰਨੀ ਹੋਈ ਸੌਂਫ ਖਾ ਸਕਦੇ ਹੋ। ਇਸ ਨੂੰ ਖਾਣ ਨਾਲ ਤੁਹਾਡੀ ਮਿੱਠਾ ਖਾਣ ਦੀ ਲਾਲਸਾ ਦੂਰ ਹੋ ਜਾਵੇਗੀ ਅਤੇ ਤੁਹਾਡਾ ਭਾਰ ਵੀ ਕੰਟਰੋਲ 'ਚ ਰਹੇਗਾ। ਭੁੰਨੀ ਹੋਈ ਸੌਂਫ ਦਾ ਸਵਾਦ ਵਧਾਉਣ ਲਈ ਤੁਸੀਂ ਇਸ ਵਿੱਚ ਗੁੜ ਦਾ ਪਾਊਡਰ ਵੀ ਮਿਲਾ ਸਕਦੇ ਹੋ।
ਕੋਸੇ ਪਾਣੀ ਨਾਲ ਕਰੋ ਸੌਂਫ ਦਾ ਸੇਵਨ
ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਸੌਂਫ ਦਾ ਸੇਵਨ ਜ਼ਰੂਰ ਕਰਨ। ਇਸ ਲਈ ਲੋਕ ਸੌਂਫ ਨੂੰ ਪੀਸ ਕੇ ਉਸ ਦਾ ਚੂਰਨ ਬਣਾ ਲੈਣ। ਫਿਰ ਸੌਂਫ ਦੇ ਚੂਰਨ ਦਾ ਸੇਵਨ ਕੋਸੇ ਪਾਣੀ ਨਾਲ ਰਾਤ ਦੇ ਸਮੇਂ ਕਰਨ। ਅਜਿਹਾ ਕਰਨ ਨਾਲ ਕਬਜ਼ ਅਤੇ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਦਿਮਾਗ਼ ਲਈ ਫ਼ਾਇਦੇਮੰਦ
ਸੌਂਫ ਦਿਮਾਗ਼ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਇਸ 'ਚ ਮੌਜੂਦ ਵਿਟਾਮਿਨ ਔਕਸੀਡੇਟਿਵ ਤਣਾਅ ਘਟਾਉਂਦਾ ਹੈ। ਜੇਕਰ ਤੁਸੀਂ ਮਾਨਸਿਕ ਤੌਰ 'ਤੇ ਸਿਹਤਮੰਦ ਨਹੀਂ ਹੋ ਤਾਂ ਸੌਂਫ ਦਾ ਸੇਵਨ ਰੋਜ਼ਾਨਾ ਕਰੋ। ਇਸ ਨਾਲ ਦਿਮਾਗ ਦੀ ਸਿਹਤ 'ਤੇ ਚੰਗਾ ਪ੍ਰਭਾਵ ਪੈਂਦਾ ਹੈ।
ਮਾਨਸਿਕ ਤੌਰ ’ਤੇ ਬੀਮਾਰ ਕਰਦੀ ਹੈ ਫੋਨ ਤੇ ਲੈਪਟਾਪ ਦੀ ਵਧੇਰੇ ਵਰਤੋਂ, ਜਾਣੋ ਕਿਵੇਂ ਛੱਡੀਏ ਇਹ ਆਦਤ?
NEXT STORY