ਨਵੀਂ ਦਿੱਲੀ—ਅੱਜ ਦੀਆਂ ਔਰਤਾਂ ਚਾਹੇ ਇਸ ਗੱਲ 'ਤੇ ਧਿਆਨ ਨਹੀਂ ਦਿੰਦੀਆਂ, ਪਰ ਦਾਦੀ ਅਤੇ ਨਾਨੀ ਹਮੇਸ਼ਾ ਕਹਿੰਦੀਆਂ ਸਨ ਕਿ ਬਚਿਆ ਹੋਇਆ ਆਟਾ ਨਾ ਰੱਖੋ। ਇੰਨਾ ਹੀ ਨਹੀਂ ਜਦੋਂ ਉਹ ਖਾਣਾ ਬਣਾਉਂਦੀਆਂ ਸਨ ਤਾਂ ਗੁੰਨਿਆ ਹੋਇਆ ਸਾਰਾ ਆਟਾ ਖਤਮ ਕਰਦੀਆਂ ਸਨ। ਚਾਹੇ ਅੱਜ ਤੁਸੀਂ ਉਨ੍ਹਾਂ ਦੀ ਗੱਲ ਨੂੰ ਨਹੀਂ ਮੰਨਦੇ ਹੋ ਪਰ ਇਹ ਗੱਲ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ। ਜੀ ਹਾਂ ਗੁੰਨਿਆ ਹੋਇਆ ਆਟਾ ਫਰਿੱਜ਼ 'ਚ ਰੱਖਣਾ ਸਿਹਤ ਲਈ ਹਾਨੀਕਾਰਨ ਹੁੰਦਾ ਹੈ। ਫਰਿੱਜ਼ 'ਚ ਰੱਖੇ ਆਟੇ ਨਾਲ ਬਣਾਈਆਂ ਹੋਈਆਂ ਰੋਟੀਆਂ ਜਾਂ ਖਾਣੇ ਦੇ ਕਿਸੇ ਵੀ ਤਰ੍ਹਾਂ ਦੇ ਭੋਜਨ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਫਰਿੱਜ਼ 'ਚ ਆਟਾ ਗੁੰਨ ਦੇ ਰੱਖਣ ਤੋਂ ਪਹਿਲਾਂ ਜਾਣ ਲਓ ਕਿ ਇਸ ਨਾਲ ਸਿਹਤ ਤੇ ਕੀ ਅਸਰ ਪੈਂਦਾ ਹੈ।
ਪੇਟ ਨਾਲ ਸੰਬੰਧੀ ਹੁੰਦੀਆਂ ਹਨ ਬੀਮਾਰੀਆਂ
ਗਿੱਲੇ ਆਟੇ 'ਚ ਫਰਮੈਂਟੇਸ਼ਨ ਦੀ ਪ੍ਰਕਿਰਿਆ ਕਾਫੀ ਜ਼ਲਦੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਆਟੇ 'ਚ ਕਈ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜਿਸ ਕਾਰਨ ਤੁਹਾਨੂੰ ਪੇਟ ਦਰਦ, ਕਬਜ਼, ਪਾਚਨ ਸੰਬੰਧੀ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਭ ਤੋਂ ਜ਼ਿਆਦਾ ਗੈਸ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਦਲਦਾ ਹੈ ਖਾਣੇ ਦਾ ਸੁਆਦ
ਜਿਸ ਤਰ੍ਹਾਂ ਨਾਲ ਤਾਜ਼ੇ ਅਤੇ ਬਾਸੀ ਖਾਣੇ 'ਚ ਕਾਫੀ ਅੰਤਰ ਹੁੰਦਾ ਹੈ, ਉਸ ਤਰ੍ਹਾਂ ਤਾਜ਼ੇ ਅਤੇ ਬਾਸੀ ਆਟੇ 'ਚ ਵੀ ਕਾਫੀ ਅੰਤਰ ਹੁੰਦਾ ਹੈ। ਫਰਿੱਜ਼ 'ਚ ਰੱਖੇ ਆਟੇ ਨਾਲ ਜਦੋਂ ਅਸੀਂ ਤਾਜ਼ੀਆਂ ਰੋਟੀਆਂ ਬਣਾਉਂਦੇ ਹਾਂ ਤਾਂ ਉਸ ਦਾ ਸੁਆਦ ਵੀ ਬਦਲ ਜਾਂਦਾ ਹੈ। ਉਹ ਜ਼ਿਆਦਾ ਸਮੇਂ ਤੱਕ ਸਹੀ ਨਹੀਂ ਰਹਿੰਦਾ ਹੈ।
ਘੱਟ ਹੋ ਜਾਂਦੇ ਹਨ ਪੋਸ਼ਕ ਤੱਤ
ਗੁੰਨੇ ਹੋਏ ਆਟੇ ਨੂੰ ਜੇਕਰ ਛੇਤੀ ਹੀ ਵਰਤੋਂ ਨਾ ਕੀਤਾ ਜਾਵੇ ਤਾਂ ਉਸ 'ਚ ਕਈ ਤਰ੍ਹਾਂ ਦੇ ਰਸਾਇਣਿਕ ਬਦਲਾਅ ਹੁੰਦੇ ਹਨ। ਜ਼ਿਆਦਾ ਸਮੇਂ ਤੱਕ ਆਟੇ ਨੂੰ ਫਰਿੱਜ਼ 'ਚ ਰੱਖਣ ਨਾਲ ਉਸ 'ਚ ਕਈ ਤਰ੍ਹਾਂ ਦੇ ਹਾਨੀਕਾਰਕ ਤੱਤ ਦਾਖਲ ਹੋ ਜਾਂਦੇ ਹਨ। ਜੋ ਕਿ ਸਰੀਰ ਲਈ ਕਾਫੀ ਨੁਕਸਾਨਦਾਇਕ ਹੁੰਦੇ ਹਨ। ਇਸ ਨਾਲ ਖਾਣੇ 'ਚ ਪੋਸ਼ਕ ਤੱਤ ਘੱਟ ਹੋ ਜਾਂਦੇ ਹਨ ਜਿਸ ਨਾਲ ਸਰੀਰ ਦੀ ਭੁੱਖ ਤਾਂ ਘੱਟ ਹੋ ਜਾਂਦੀ ਹੈ ਪਰ ਸਰੀਰ ਨੂੰ ਕਿਸੇ ਤਰ੍ਹਾਂ ਦਾ ਵੀ ਫਾਇਦਾ ਨਹੀਂ ਹੁੰਦਾ ਹੈ।
ਪੁਰਾਣੀ ਡਾਇਬਟੀਜ਼ ਨੂੰ ਵੀ ਕੰਟਰੋਲ ਕਰੇਗੀ 'ਹਰੀ ਮਿਰਚ', ਜਾਣੋ ਹੋਰ ਵੀ ਫਾਇਦੇ
NEXT STORY