ਜਲੰਧਰ (ਬਿਊਰੋ) - ਗਰਮੀ ਦੇ ਮੌਸਮ ਵਿੱਚ ਕੁਝ ਲੋਕਾਂ ਦੇ ਨੱਕ ਤੋਂ ਖੂਨ ਨਿਕਲ ਦੀ ਸ਼ਿਕਾਇਤ ਹੁੰਦੀ ਹੈ। ਨੱਕ ‘ਚੋਂ ਖੂਨ ਨਿਕਲਣ ਨੂੰ ਨਕਸੀਰ ਫੂਟਣਾ ਕਹਿੰਦੇ ਹਨ। ਇਸ ਦੇ ਪਿਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਇਨ੍ਹਾਂ ’ਚੋਂ ਇਕ ਹੈ ਗਰਮ ਚੀਜਾਂ ਦਾ ਸੇਵਨ ਕਰਨਾ। ਗਰਮੀ ’ਚ ਰਹਿਣ, ਤੇਜ਼ ਮਿਰਚ ਮਸਾਲਿਆਂ ਦਾ ਸੇਵਨ ਕਰਨ, ਨੱਕ ਉੱਤੇ ਸੱਟ ਲੱਗਣ ਅਤੇ ਜ਼ੁਕਾਮ ਬਣੇ ਰਹਿਣ ਨਾਲ ਵੀ ਨੱਕ ’ਚੋ ਖੂਨ ਆਉਣ ਦੀ ਸਮੱਸਿਆ ਹੁੰਦੀ ਹੈ। ਨੱਕ ਦੇ ਅੰਦਰ ਮੌਜੂਦ ਸਤ੍ਹਾ ਦੀ ਖੂਨ ਦੀਆਂ ਵਾਹਿਨੀਆਂ ਫਟਣ ਕਾਰਨ ਨਕਸੀਰ ਫੂਟਣਾ ਦੀ ਸਮੱਸਿਆ ਹੁੰਦੀ ਹੈ। ਜੇਕਰ ਨਕ ਵਿਚੋਂ ਖ਼ੂਨ ਨਿਕਲਣਾ ਬੰਦ ਨਾ ਹੋਵੇ, ਤਾਂ ਇਹ ਸਾਡੀ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਕਈ ਵਾਰ ਨਕ ਵਿਚੋਂ ਜ਼ਿਆਦਾ ਖ਼ੂਨ ਬਹਿਣ ਦੇ ਕਾਰਨ ਬੇਹੋਸ਼ੀ, ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਗਰਮੀ ’ਚ ਬੱਚਿਆਂ ਦੀ ਨਕਸੀਰ ਵੀ ਫੁੱਟ ਜਾਂਦੀ ਹੈ, ਜੋ ਠੀਕ ਨਹੀਂ ਹੈ। ਆਓ ਜਾਣਦੇ ਹਾਂ ਨੱਕ 'ਚੋਂ ਖੂਨ ਰੋਕਣ ਦੇ ਕੁਝ ਘਰੇਲੂ ਨੁਸਖ਼ੇ.....
ਨਕਸੀਰ ਫੂਟਣ ਦੇ ਸਮੇਂ ਖੂਨ ਰੋਕਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
1. ਠੰਡਾ ਪਾਣੀ
ਗਰਮੀਆਂ ਦੇ ਮੌਸਮ ਵਿੱਚ ਜੇਕਰ ਨਕਸੀਰ ਫੂਟਣ ਨਾਲ ਨੱਕ ਤੋਂ ਖੂਨ ਵਹਿਣ ਲੱਗੇ ਤਾਂ ਉਸੇ ਸਮੇਂ ਪੀੜਤ ਦੇ ਸਿਰ 'ਤੇ ਠੰਡਾ ਪਾਣੀ ਪਾਓ। ਅਜਿਹਾ ਕਰਨ ਨਾਲ ਖੂਨ ਵਹਿਣਾ ਬੰਦ ਹੋ ਜਾਂਦਾ ਹੈ।
2. ਗੰਢੇ ਦਾ ਰਸ
ਗੰਢੇ ਦਾ ਰਸ ਨਕ 'ਚੋਂ ਖੂਨ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ। ਨਕਸੀਰ ਫੂਟਣ ਦੀ ਸਮੱਸਿਆ ਹੋਣ 'ਤੇ ਤੁਸੀਂ ਗੰਢੇ ਦੇ ਰਸ ਨੂੰ ਨਿਚੋੜ ਲਵੋ। ਇਸ ਨੂੰ ਰੂੰ ਦੀ ਮਦਦ ਨਾਲ ਨਕ 'ਤੇ ਲਗਾਏ। ਤੁਸੀਂ ਗੰਢੇ ਦੇ ਟੂਕੜੇ ਸੂੰਘ ਵੀ ਸਕਦੇ ਹੋ, ਜਿਸ ਨਾਲ ਖ਼ੂਨ ਬਹਿਣਾ ਬੰਦ ਹੋ ਜਾਂਦਾ ਹੈ।
3. ਬਰਫ਼
ਨਕਸੀਰ ਦੇ ਫੂਟਣ ਸਮੇਂ ਤੁਸੀਂ ਬਰਫ਼ ਨੂੰ ਨਕ 'ਤੇ 2 ਤੋਂ ਤਿੰਨ ਮਿੰਟ ਤੱਕ ਰੱਖ ਸਕਦੇ ਹੋ। ਹਲਕੇ-ਹਲਕੇ ਹੱਥਾਂ ਨਾਲ ਬਰਫ਼ ਦੀ ਮਾਲਿਸ਼ ਕਰੋ, ਤਾਂਕਿ ਬਰਫ਼ ਦੀ ਠੰਡਕ ਨਕ ਦੇ ਅੰਦਰ ਤਕ ਪਹੁੰਚ ਸਕੇ। ਇਸ ਨਾਲ ਨਕ ਵਿਚੋਂ ਖ਼ੂਨ ਆਉਣਾ ਬੰਦ ਹੋ ਜਾਵੇਗਾ।
4. ਖੂਨ ਦਾ ਵਹਾਅ
ਜੇਕਰ ਖੂਨ ਦਾ ਵਹਾਅ ਜ਼ਿਆਦਾ ਹੋਵੇ ਤਾਂ ਮਰੀਜ਼ ਨੂੰ ਠੰਡੀ ਜਗ੍ਹਾ 'ਤੇ ਗਰਦਨ ਨੂੰ ਪਿੱਛੇ ਵੱਲ ਝੁਕਾ ਕੇ ਲੇਟਾ ਦਿਓ। ਉਸਦੇ ਬਾਅਦ ਗਰਦਨ ਦੇ ਪਿਛਲੇ ਹਿੱਸੇ ਦੇ ਥੱਲੇ ਠੰਡੇ ਪਾਣੀ ਦੀ ਪੱਟੀ ਜਾਂ ਬਰਫ਼ ਦੀ ਥੈਲੀ ਰੱਖਣੀ ਚਾਹੀਦੀ ਹੈ।
5. ਦੇਸੀ ਘਿਓ ਪਾਓ
ਨਕਸੀਰ ਦੀ ਸਮੱਸਿਆ ਹੋਣ ਤੇ ਨੱਕ ਵਿੱਚ ਦੇਸੀ ਘਿਓ ਜ਼ਰੂਰ ਪਾਓ। ਇਸ ਨਾਲ ਨੱਕ ਵਿੱਚ ਖੁਸ਼ਕੀ ਨਹੀਂ ਹੁੰਦੀ ਅਤੇ ਨਕਸੀਰ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਇਸ ਲਈ ਰੋਜ਼ਾਨਾ ਇਕ ਵਾਰ ਨੱਕ ਵਿਚ ਦੋ ਦੋ ਬੂੰਦਾਂ ਦੇਸੀ ਘਿਓ ਦੀਆਂ ਪਾਓ।
6. ਸੇਬ ਦਾ ਸਿਰਕਾ
ਇਸੇ ਤਰੀਕੇ ਨਾਲ ਸੇਬ ਦਾ ਸਿਰਕਾ ਯਾਨੀ ਕਿ ਐਪਲ ਸਾਇਡਰ ਵਿਨਗਰ ਨੂੰ ਰੂੰ ਵਿੱਚ ਲਾ ਕੇ ਨੱਕ ਦੇ ਪ੍ਰਭਾਵਿਤ ਥਾਂ 'ਤੇ ਰੱਖਣ ਨਾਲ ਆਰਾਮ ਮਿਲਦਾ ਹੈ।
7. ਕੇਲਾ ਅਤੇ ਚੀਨੀ
ਨੱਕ ਤੋਂ ਖੂਨ ਆਉਣ 'ਤੇ ਪੱਕਾ ਹੋਇਆ ਕੇਲਾ ਅਤੇ ਚੀਨੀ ਨੂੰ ਦੁੱਧ 'ਚ ਮਿਲਾਕੇ ਪੀਓ। ਇਸੇ 8 ਦਿਨ ਲਗਾਤਾਰ ਪੀਣ ਨਾਲ ਖੂਨ ਆਉਣ ਦੀ ਸਮੱਸਿਆ ਬੰਦ ਹੋ ਜਾਵੇਗੀ।
ਭਾਰਤ ’ਚ ਤੇਜ਼ੀ ਨਾਲ ਵੱਧ ਰਹੇ ਬ੍ਰੇਨ ਟਿਊਮਰ ਦੇ ਮਾਮਲੇ
NEXT STORY