ਜਲੰਧਰ (ਬਿਊਰੋ) - ਬਰਸਾਤ ਦੇ ਮੌਸਮ ’ਚ ਲੋਕਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਲਗਾਤਾਰ ਹੋਣ ਵਾਲੀ ਬਰਸਾਤ ਦੇ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ ਜਿਵੇਂ ਢਿੱਡ ਪੀੜ, ਇਨਫੈਕਸ਼ਨ, ਐਲਰਜੀ, ਬੁਖ਼ਾਰ, ਜ਼ੁਕਾਮ, ਸਕਿਨ ਇਨਫੈਕਸ਼ਨ ਆਦਿ। ਇਸ ਮੌਸਮ ਵਿਚ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਜੰਕ ਫੂਡ ਖਾਣ ਨਾਲ ਬੀਮਾਰੀਆਂ ਦਾ ਖ਼ਤਰਾ ਹੋਰ ਵੱਧ ਸਕਦਾ ਹੈ। ਬਰਸਾਤ ਦੇ ਮੌਸਮ ਵਿੱਚ ਸਿਹਤ ਨੂੰ ਤੰਦਰੁਸਤ ਅਤੇ ਬੀਮਾਰੀਆਂ ਤੋਂ ਦੂਰ ਰੱਖਣ ਲਈ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ....
ਇਮਿਊਨਿਟੀ ਨੂੰ ਮਜ਼ਬੂਤ ਰੱਖੋ
ਬਰਸਾਤ ਦੇ ਮੌਸਮ 'ਚ ਜ਼ੁਕਾਮ, ਖੰਘ ਅਤੇ ਫਲੂ ਵਰਗੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਇਸ ਲਈ ਤੁਹਾਨੂੰ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਤੁਸੀਂ ਅਜਿਹੀਆਂ ਚੀਜ਼ਾਂ ਦਾ ਸੇਵਨ ਕਰੋ, ਜਿਸ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲ ਸਕਣ। ਬਰਸਾਤ ਦੇ ਮੌਸਮ 'ਚ ਬੀਮਾਰੀਆਂ ਤੋਂ ਬਚਣ ਲਈ ਕਾੜ੍ਹਾ ਜ਼ਰੂਰ ਪੀਓ। ਬੈਕਟੀਰੀਆ ਅਤੇ ਇਨਫੈਕਸ਼ਨ ਤੋਂ ਬਚਣ ਲਈ ਬਰਸਾਤ ਦੇ ਮੌਸਮ ਵਿੱਚ ਜੰਕ ਫੂਡ ਅਤੇ ਸਟ੍ਰੀਟ ਫੂਡ ਖਾਣ ਤੋਂ ਪਰਹੇਜ਼ ਕਰੋ।
ਮੌਸਮੀ ਫਲਾਂ ਦਾ ਸੇਵਨ
ਬਰਸਾਤ ਦੇ ਮੌਸਮ ਵਿੱਚ ਬੀਮਾਰੀਆਂ ਤੋਂ ਬਚਣ ਲਈ ਤੁਹਾਨੂੰ ਮੌਸਮੀ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਬੀਮਾਰੀਆਂ ਹਮੇਸ਼ਾਂ ਲਈ ਦੂਰ ਹੋ ਜਾਂਦੀਆਂ ਹਨ।
ਕੋਸੇ ਪਾਣੀ ਨਾਲ ਇਸ਼ਨਾਨ ਕਰੋ
ਬਰਸਾਤ ਦੇ ਪਾਣੀ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਹਨ, ਜਿਸ ਨਾਲ ਚਮੜੀ ਦੇ ਰੋਗ ਹੋ ਜਾਂਦੇ ਹਨ। ਬਰਸਾਤ 'ਚ ਜੇਕਰ ਤੁਸੀਂ ਭਿੱਜ ਗਏ ਹੋ ਤਾਂ ਘਰ ਆ ਕੇ ਸਭ ਤੋਂ ਪਹਿਲਾਂ ਕੋਸੇ ਪਾਣੀ ਨਾਲ ਇਸ਼ਨਾਨ ਕਰੋ। ਨਹਾਉਣ ਵਾਲੇ ਪਾਣੀ ਵਿੱਚ ਕੀਟਾਣੂਨਾਸ਼ਕ ਜ਼ਰੂਰ ਪਾਓ।
ਸਰੀਰ ਨੂੰ ਢੱਕ ਕੇ ਰੱਖੋ
ਬਰਸਾਤ ਦੇ ਮੌਸਮ ਵਿੱਚ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਪਾਣੀ ਇਕੱਠਾ ਹੋਣ ਕਾਰਨ ਮੱਛਰਾਂ ਦੀ ਗਿਣਤੀ ਵੱਧ ਜਾਂਦੀ ਹੈ। ਮੀਂਹ ਵਿੱਚ ਮੱਛਰਾਂ ਤੋਂ ਸੁਰੱਖਿਅਤ ਰਹਿਣ ਲਈ ਘਰ ਦੇ ਨੇੜੇ ਪਾਣੀ ਇਕੱਠਾ ਨਾ ਹੋਣ ਦਿਓ। ਇਸ ਤੋਂ ਇਲਾਵਾ, ਸੌਣ ਵੇਲੇ ਪੂਰੀ ਬਾਹਾਂ ਵਾਲੇ ਕੱਪੜੇ ਪਹਿਨੋ।
ਮਸਾਲੇ ਦੀ ਵਰਤੋਂ
ਭਾਰਤੀ ਰਸੋਈ 'ਚ ਇਸਤੇਮਾਲ ਹੋਣ ਵਾਲੇ ਬਹੁਤ ਸਾਰੇ ਮਸਾਲੇ ਅਜਿਹੇ ਹਨ, ਜੋ ਸਿਹਤ ਲਈ ਫ਼ਾਇਦੇਮੰਦ ਮੰਨੇ ਜਾਂਦੇ ਹਨ। ਇਸ ਲਈ ਬਰਸਾਤ ਦੇ ਮੌਸਮ ਵਿੱਚ ਬੀਮਾਰੀਆਂ ਤੋਂ ਬਚਣ ਲਈ ਤੁਸੀਂ ਲਸਣ, ਹਲਦੀ, ਅਦਰਕ, ਕਾਲੀ ਮਿਰਚ ਅਤੇ ਤੁਲਸੀ ਆਦਿ ਦਾ ਨਿਯਮਤ ਸੇਵਨ ਕਰਦੇ ਰਹੋ। ਇਹਨਾਂ ਨਾਲ ਸਿਹਤ ਖ਼ਰਾਬ ਨਹੀਂ ਹੁੰਦੀ।
ਸੀ-ਫ਼ੂਡ ਤੋਂ ਪਰਹੇਜ਼
ਬਰਸਾਤ ਦੇ ਮੌਸਮ ‘ਚ ਸੀ ਫੂਡ ਦਾ ਸੇਵਨ ਕਦੇ ਨਹੀਂ ਕਰਨਾ ਚਾਹੀਦਾ। ਸੀ ਫੂਡ ਖਾਣ ਨਾਲ ਸਰੀਰ ਵਿੱਚ ਜਹਿਰੀਲੇ ਤੱਤ ਚਲੇ ਜਾਂਦੇ ਹਨ, ਜਿਸ ਨਾਲ ਇੰਫੈਕਸ਼ਨ ਹੋ ਜਾਂਦੀ ਹੈ। ਇਸੇ ਲਈ ਬਰਸਾਤ 'ਚ ਸੀ-ਫ਼ੂਡ ਅਤੇ ਮੀਟ ਦਾ ਸੇਵਨ ਨਾ ਕਰੋ। ਇਹ ਤੁਹਾਡੇ ਸਰੀਰ ‘ਚ ਇੰਫੈਕਸ਼ਨ ਨੂੰ ਵਧਾ ਸਕਦਾ ਹੈ।
ਨਾ ਖਾਓ ਕੱਚਾ ਸਲਾਦ
ਬਰਸਾਤ ਦੇ ਮੌਸਮ ‘ਚ ਕੱਚੇ ਸਲਾਦ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸਲਾਦ ਹੀ ਨਹੀਂ ਬਰਸਾਤ ਦੇ ਮੌਸਮ ‘ਚ ਕਿਸੇ ਵੀ ਕੱਚੀ ਸਬਜ਼ੀ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਸਬਜ਼ੀਆਂ ‘ਚ ਕੀੜੇ ਹੁੰਦੇ ਹਨ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
Health Tips: ਕਿਡਨੀ ਨੂੰ ਤੰਦਰੁਸਤ ਤੇ ਸੁਰੱਖਿਅਤ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹਮੇਸ਼ਾ ਰਹੋਗੇ ਫਿੱਟ
NEXT STORY