ਨਵੀਂ ਦਿੱਲੀ— ਕੁਝ ਲੋਕ ਥੋੜ੍ਹਾ ਜਿਹਾ ਕੰਮ ਕਰਕੇ ਥੱਕ ਜਾਂਦੇ ਹਨ ਅਤੇ ਬਿਸਤਰ 'ਤੇ ਪੈ ਜਾਂਦੇ ਹਨ ਜਿਸ ਨਾਲ ਸਰੀਰ 'ਚ ਸਟੈਮਿਨਾ ਦੀ ਕਮੀ ਹੋ ਜਾਂਦੀ ਹੈ। ਸਟੈਮਿਨਾ ਵਧਾਉਣ ਦੇ ਲਈ ਕੁਝ ਤਰੀਕਿਆਂ ਨੂੰ ਵਰਤਨ ਦੀ ਜ਼ਰੂਰਤ ਹੁੰਦੀ ਹੈ। ਆਪਣੀ ਰੋਜ਼ਮਰਾ ਦੀ ਜਿੰਮੇਦਾਰੀ ਨੂੰ ਨਿਭਾਉਣ ਦੇ ਲਈ ਸਰੀਰ 'ਚ ਸਟੈਮਿਨਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨੂੰ ਵਧਾਉਣ ਦੇ ਲਈ ਸਰੀਰ 'ਚ ਕਾਰਬੋਹਾਈਡ੍ਰੇਟ,ਵਿਟਾਮਿਨ ਸੀ, ਪ੍ਰੋਟੀਨ , ਆਇਰਨ ਆਦਿ ਦੀ ਭਰਪੂਰ ਮਾਤਰਾ 'ਚ ਡਾਈਟ ਲੈਣੀ ਚਾਹੀਦੀ ਹੈ ਤਾਂ ਕਿ ਤੁਸੀਂ ਕਿਸੇ ਵੀ ਕੰਮ ਨੂੰ ਚੰਗੇ ਤਰੀਕੇ ਨਾਲ ਕਰ ਸਕੋ।
1. ਆਪਣੇ ਖਾਣ-ਪਾਣ 'ਚ ਸੰਤੁਲਿਤ ਆਹਾਰ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰੋ। ਇਹ ਸਾਡੇ ਸਰੀਰ ਨੂੰ ਉੂਰਜਾ ਦਿੰਦੇ ਹਨ। ਜਿਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।
2. ਜ਼ਿਆਦਾ ਮਾਤਰਾ 'ਚ ਪਾਣੀ ਪੀਣ ਨਾਲ ਮਾਸਪੇਸ਼ੀਆਂ ਦੀ ਥਕਾਵਟ ਦੂਰ ਹੋ ਜਾਂਦੀ ਹੈ। ਇਸ ਲਈ ਦਿਨ 'ਚ ਘੱਟੋ ਘੱਟ 8 ਗਿਲਾਸ ਪਾਣੀ ਜ਼ਰੂਰ ਪੀਓ। ਪਾਣੀ ਡਿਹਾਈਡ੍ਰੇਸ਼ਨ ਦੀ ਕਮੀ ਨੂੰ ਦੂਰ ਕਰਦਾ ਹੈ।
3. ਸਿਹਤਮੰਦ ਸਰੀਰ ਅਤੇ ਸਟੈਮਿਨਾ ਵਧਾਉਣ ਦੇ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਕਸਰਤ ਕਰਨ ਨਾਲ ਥੋੜ੍ਹੇ ਸਮੇ ਦੇ ਲਈ ਤਾਂ ਥਕਾਣ ਉਤਰ ਜਾਂਦੀ ਹੈ ਪਰ ਸਰੀਰਕ ਅਤੇ ਮਾਨਸਿਕ ਤਾਕਤ ਘੱਟ ਹੋ ਜਾਂਦੀ ਹੈ।
4. ਸਰੀਰ ਦੀ ਊਰਜਾ ਨੂੰ ਬਣਾਈ ਰੱਖਣ ਦੇ ਲਈ ਪੂਰੀ ਮਾਤਰਾ 'ਚ ਡਾਈਟ ਲਓ ਇਸ ਨਾਲ ਸਰੀਰ ਤਰੋਤਾਜ਼ਾ ਰਹਿੰਦਾ ਹੈ ਅਤੇ ਫੁਰਤੀਲਾ ਰਹਿੰਦਾ ਹੈ। ਇਸ ਲਈ ਘੱਟੋ-ਘੱਟ 8 ਘੰਟਿਆਂ ਦੀ ਨੀਂਦ ਜ਼ਰੂਰ ਲਓ।
5. ਆਪਣਾ ਪਸੰਦ ਦਾ ਖੇਡ ਖੇਲ ਕੇ ਵੀ ਸਟੈਮਿਨਾ ਨੂੰ ਵਧਾਇਆ ਜਾ ਸਕਦਾ ਹੈ। ਤੁਸੀਂ ਚਾਹੋ ਤਾਂ ਕੋਈ ਆਊਟਡੋਰ ਗੇਮ ਵੀ ਖੇਲ ਸਕਦੇ ਹੋ। ਇਸ ਨਾਲ ਤੁਸੀਂ ਫਿਟ ਰਹੋਗੇ।
6. ਸੰਗੀਤ ਸੁਣਨ ਨਾਲ ਵੀ ਤੁਸੀਂ ਸਰੀਰ ਦੀ ਊਰਜਾ ਨੂੰ ਵਧਾ ਸਕਦੇ ਹੋ। ਕਈ ਵਾਰ ਤਾਂ ਕੁਝ ਕੰਮਾਂ ਕਰਕੇ ਤੁਸੀਂ ਬੋਰ ਹੋਣ ਲਗਦੇ ਹੋ। ਇਸ ਨੂੰ ਸੁਣਨ ਨਾਲ ਤੁਸੀਂ ਖੁਦ ਨੂੰ ਫ੍ਰੈਸ਼ ਮਹਿਸੂਸ ਕਰੋਗੇ।
ਇਨ੍ਹਾਂ ਚੀਜ਼ਾਂ ਦੀ ਇਕੱਠੀ ਵਰਤੋ ਕਰਨ ਨਾਲ ਸਰੀਰ ਨੂੰ ਮਿਲਦੇ ਹਨ ਕਈ ਬੇਮਿਸਾਲ ਫਾਇਦੇ
NEXT STORY